Punjab ਦੇ ਇਸ ਇਲਾਕੇ ''ਚ ਪਨੀਰ ''ਤੇ ਵੀ ਲੱਗ ਗਈ ਪਾਬੰਦੀ!

Monday, Jul 28, 2025 - 02:28 PM (IST)

Punjab ਦੇ ਇਸ ਇਲਾਕੇ ''ਚ ਪਨੀਰ ''ਤੇ ਵੀ ਲੱਗ ਗਈ ਪਾਬੰਦੀ!

ਲੁਧਿਆਣਾ (ਹਿਤੇਸ਼): ਲੁਧਿਆਣਾ ਦੇ ਪਰਚੂਨ ਮੰਡੀ ਵਿਚ ਪਨੀਰ ਵੇਚਣ 'ਤੇ ਪੱਕੇ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦਰਅਸਲ, ਪਰਚੂਨ ਮੰਡੀ ਵਿਚ ਨਕਲੀ ਪਨੀਰ ਵੇਚਣ ਵਾਲਿਆਂ ਨੂੰ ਦੋ ਵਾਰ ਚੇਤਾਵਨੀ ਦੇਣ ਤੋਂ ਬਾਅਦ ਵੀ ਦੋ ਤਿੰਨ ਦੁਕਾਨਦਾਰ ਨਕਲੀ ਪਨੀਰ ਦਾ ਗੋਰਖਧੰਦਾ ਕਰਨੋ ਬਾਜ ਨਹੀਂ ਆ ਰਹੇ ਸਨ। ਨਕਲੀ ਪਨੀਰ ਵੇਚਣ ਵਾਲਿਆਂ 'ਚ ਇਕ ਪੱਤਰਕਾਰ ਦਾ ਨਾਂ ਵੀ ਆ ਰਿਹਾ ਹੈ, ਜੋ ਨਕਲੀ ਪਨੀਰ ਦੇ ਗੋਰਖਧੰਦੇ ਵਿਚ ਸ਼ਾਮਲ ਹੈ। ਚੇਅਰਮੈਨ ਗੁਰਜੀਤ ਗਿੱਲ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਮੰਡੀ ਵਿਚ ਪਨੀਰ ਵੇਚਣ 'ਤੇ ਪੱਕੇ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - Punjab: ਸਾਰੀਆਂ ਹੱਦਾਂ ਟੱਪ ਗਿਆ ਬੰਦਾ! ਹਵਸ 'ਚ ਅੰਨ੍ਹੇ ਨੇ ਬੀਅਰ ਦੀ ਬੋਤਲ...

ਚੇਅਰਮੈਨ ਗੁਰਜੀਤ ਗਿੱਲ ਨੇ ਕਿਹਾ ਕਿ ਇਹ ਨਕਲੀ ਪਨੀਰ ਮਾਫੀਆ ਕਾਫੀ ਲੰਬੇ ਸਮੇਂ ਤੋਂ ਮੰਡੀ ਵਿਚ ਸਰਗਰਮ ਸੀ, ਜਿਸ ਨੂੰ ਅੱਜ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਕਲੀ ਪਨੀਰ ਨਾਲ ਲੋਕਾਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ। ਇਸ ਮੌਕੇ ਚੇਅਰਮੈਨ ਗਿੱਲ ਵੱਲੋਂ ਸਿਹਤ ਵਿਭਾਗ ਦੇ ਡੀ. ਐੱਚ. ਓ. ਅਮਰਜੀਤ ਕੌਰ ਨਾਲ ਵੀ ਫ਼ੋਨ 'ਤੇ ਗੱਲਬਾਤ ਕੀਤੀ ਗਈ ਹੈ ਤੇ ਕਿਹਾ ਗਿਆ ਕਿ ਸਿਹਤ ਵਿਭਾਗ ਦੀ ਟੀਮ ਨੂੰ ਭੇਜ ਕੇ ਨਕਲੀ ਪਨੀਰ ਦੇ ਸੈਂਪਲ ਭਰੇ ਜਾਣ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News