ਸਰਬਸੰਮਤੀ ਨਾਲ ਪੰਚਾਇਤਾਂ ਚੁਣਨ ਦੇ ਮਾਮਲੇ ''ਚ ਮੋਹਰੀ ਰਿਹਾ ਇਹ ਹਲਕਾ

Tuesday, Oct 08, 2024 - 03:06 PM (IST)

ਸਮਰਾਲਾ (ਵਿਪਨ): 15 ਅਕਤੂਬਰ ਨੂੰ ਸੂਬੇ ਵਿਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਹਰ ਹਲਕੇ ਦੇ ਵਿਚ ਬਹੁਤ ਪਿੰਡਾਂ ਦੀਆਂ ਪੰਚਾਇਤਾਂ ਸਰਬ ਸੰਮਤੀ ਨਾਲ ਪਿੰਡ ਨੀਵਾਸੀਆਂ ਵੱਲੋਂ ਚੁਣੀਆਂ ਜਾ ਚੁੱਕੀਆਂ ਹਨ। ਇਸ ਸਬੰਧ ਵਿਚ ਸਮਰਾਲਾ ਹਲਕੇ ਵਿਚ ਕੁੱਲ 178 ਪੰਚਾਇਤਾਂ ਵਿਚੋਂ 57 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾ ਚੁੱਕੀਆਂ ਹਨ ਜੋ ਸਮਰਾਲਾ ਹਲਕੇ ਦੀਆਂ 178 ਪੰਚਾਇਤਾਂ ਦਾ ਕਰੀਬ 33% ਬਣਦਾ ਹੈ। ਇੰਨਾ ਹੀ ਨਹੀਂ ਪੰਜਾਬ ਦੀ ਸਭ ਤੋਂ ਪਹਿਲੀ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਪਿੰਡ ਟੱਪਰੀਆਂ ਸਮਰਾਲਾ ਹਲਕੇ ਦੀ ਹੀ ਪੰਚਾਇਤ ਹੈ। ਪੰਜਾਬ ਦੇ ਵਿਚ ਸਮਰਾਲਾ ਹਲਕੇ ਦੇ ਵਿਚ ਕੁੱਲ ਪੰਚਾਇਤਾਂ ਵਿਚੋਂ ਸਰਬਸੰਮਤੀ ਹੋਣ ਦਾ ਆਂਕੜਾ ਵੀ ਸਭ ਤੋਂ ਵੱਧ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਚਾਇਤੀ ਚੋਣਾਂ ਵਿਚਾਲੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਲਈ ਵਿਸ਼ੇਸ਼ ਹਦਾਇਤਾਂ ਜਾਰੀ

ਇਸ ਸਬੰਧੀ ਸਮਰਾਲਾ ਹਲਕੇ ਤੋਂ ਆਮ ਆਦਮੀ ਪਾਰਟੀ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਪ੍ਰਭਾਵਿਤ ਹੋ ਅਤੇ ਪਿੰਡਾਂ ਦੇ ਵਿਕਾਸ ਲਈ ਸਮਰਾਲਾ ਹਲਕੇ ਦੀਆਂ 178 ਪੰਚਾਇਤਾਂ ਵਿਚੋਂ 57 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾ ਚੁੱਕੀਆਂ ਹਨ। ਇਹ ਸਮਰਾਲਾ ਹਲਕੇ ਦੀਆਂ ਕੁੱਲ ਪੰਚਾਇਤਾਂ ਦਾ 33% ਬਣਦਾ ਹੈ ਅਤੇ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਇਕ ਹਲਕੇ ਦੇ ਵਿਚ 33 ਫ਼ੀਸਦੀ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾ ਚੁੱਕੀਆਂ ਹਨ। ਵਿਧਾਇਕ ਨੇ ਕਿਹਾ ਕਿ ਸਮਰਾਲਾ ਹਲਕੇ ਦੇ ਵਿਚ ਸਰਬਸੰਮਤੀ ਪੰਚਾਇਤਾਂ ਦੀ ਗਿਣਤੀ ਹੋਰ  ਵੱਧ ਸਕਦੀਆਂ ਸਨ। ਕਈ ਪਿੰਡਾਂ ਦੀਆਂ ਪੰਚਾਇਤਾਂ ਸ੍ਰੀ ਗੁਰਦੁਆਰਾ ਸਾਹਿਬ ਵਿਚ ਇਕੱਠ ਕਰ ਸਰਵਸੰਮਤੀ ਨਾਲ ਬਣ ਚੁੱਕੀਆਂ ਸਨ, ਪਰ ਕੁਝ ਸ਼ਰਾਰਤੀ ਅਨਸਰਾਂ ਕਾਰਨ ਉਹ ਪੰਚਾਇਤਾਂ ਟੁੱਟ ਗਈਆਂ ਹਨ ਅਤੇ ਉੱਥੇ ਹੁਣ 15 ਅਕਤੂਬਰ ਨੂੰ ਚੋਣਾਂ ਹੋਣਗੀਆਂ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News