ਪੰਜਾਬ: ਬੰਦੇ ਦੀ ਨਿਕਲੀ 15 ਲੱਖ ਦੀ ਲਾਟਰੀ, ਫ਼ਿਰ ਵੀ ਜੇਬ ''ਚ ਨਹੀਂ ਆਵੇਗਾ ਧੇਲਾ! ਜਾਣੋ ਵਜ੍ਹਾ

Monday, Jun 08, 2026 - 04:25 PM (IST)

ਪੰਜਾਬ: ਬੰਦੇ ਦੀ ਨਿਕਲੀ 15 ਲੱਖ ਦੀ ਲਾਟਰੀ, ਫ਼ਿਰ ਵੀ ਜੇਬ ''ਚ ਨਹੀਂ ਆਵੇਗਾ ਧੇਲਾ! ਜਾਣੋ ਵਜ੍ਹਾ

ਲੁਧਿਆਣਾ (ਮਹਿੰਦਰੂ): ਰਾਜਸਥਾਨ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਪੰਜਾਬ ਆ ਕੇ ਲਾਟਰੀ ਪਾਈ ਤੇ 15 ਲੱਖ ਰੁਪਏ ਦਾ ਇਨਾਮ ਵੀ ਜਿੱਤ ਲਿਆ। ਪਰ ਇਹ ਲਾਟਰੀ ਨਿਕਲਣ ਦੇ ਬਾਵਜੂਦ ਉਸ ਦੀ ਜੇਬ ਵਿਚ ਜ਼ਿਆਦਾ ਰਕਮ ਨਹੀਂ ਬਚੇਗੀ। ਵਜ੍ਹਾ, ਵਿਅਕਤੀ ਦੇ ਸਿਰ 'ਤੇ ਕਰਜ਼ੇ ਦੀ ਪੰਡ ਹੈ। ਉਸ ਦੇ ਸਿਰ 'ਤੇ ਇਸ ਵੇਲੇ 25 ਲੱਖ ਰੁਪਏ ਦਾ ਕਰਜ਼ਾ ਹੈ, ਜੋ ਉਸ ਨੇ ਮਕਾਨ ਬਣਾਉਣ ਲਈ ਲਿਆ ਸੀ। ਹੁਣ ਲਾਟਰੀ ਜਿੱਤਣ 'ਤੇ ਉਸ ਨੇ ਸਿਰ ਤੋਂ ਕਰਜ਼ੇ ਦਾ ਭਾਰ ਘਟਾਉਣ ਦਾ ਫ਼ੈਸਲਾ ਲਿਆ ਹੈ।

ਰਾਜਸਥਾਨ ਦੇ ਰਹਿਣ ਵਾਲੇ ਸ਼ਖ਼ਸ ਸੋਨੀ ਨੇ ਦੱਸਿਆ ਕਿ ਉਹ ਅਕਸਰ ਕੰਮ ਦੇ ਸਿਲਸਿਲੇ ਵਿਚ ਲੁਧਿਆਣੇ ਆਉਂਦਾ-ਜਾਂਦਾ ਰਹਿੰਦਾ ਹੈ। ਕੁਝ ਦਿਨ ਪਹਿਲਾਂ ਜਦੋਂ ਉਹ ਇੱਥੇ ਆਇਆ ਤਾਂ ਉਸ ਨੇ ਲਾਟਰੀ ਪਾ ਕੇ ਆਪਣੀ ਕਿਸਮਤ ਅਜ਼ਮਾਉਣ ਬਾਰੇ ਸੋਚਿਆ। ਉਸ ਨੇ ਲੁਧਿਆਣਾ 'ਚ 'ਗਾਂਧੀ ਬ੍ਰਦਰਜ਼' ਦੀ ਜਦੋਂ 2 ਦਿਨ ਬਾਅਦ ਉਸ ਨੇ ਨਤੀਜਾ ਵੇਖਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ, ਕਿਉਂਕਿ ਉਸ ਦਾ 15 ਲੱਖ ਰੁਪਏ ਦਾ ਇਨਾਮ ਨਿਕਲਿਆ ਸੀ। 

ਉਸ ਨੇ ਦੱਸਿਆ ਕਿ ਉਸ ਨੇ ਮਕਾਨ ਬਣਾਉਣ ਦੇ ਲਈ 25 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਤੇ ਲਾਟਰੀ ਦੇ ਨਾਲ ਉਸ ਦਾ 50 ਫ਼ੀਸਦੀ ਕਰਜ਼ਾ ਲਹਿ ਜਾਵੇਗਾ। ਉਸ ਨੇ ਕਿਹਾ ਕਿ ਭਾਵੇਂ ਇਨ੍ਹਾਂ ਪੈਸਿਆਂ ਨਾਲ ਉਸ ਦਾ ਸਾਰਾ ਕਰਜ਼ਾ ਤਾਂ ਨਹੀਂ ਉਤਰਿਆ, ਪਰ ਉਸ ਦੇ ਸਿਰੋਂ ਕਾਫ਼ੀ ਬੋਝ ਘੱਟ ਗਿਆ ਹੈ। ਗਾਂਧੀ ਬ੍ਰਦਰਜ਼ ਵੱਲੋਂ ਜੇਤੂ ਨੂੰ ਹਾਰ ਪਾ ਕੇ ਸਨਮਾਨਿਤ ਵੀ ਕੀਤਾ ਗਿਆ। 


author

Anmol Tagra

Content Editor

Related News