ਪੈਟਰੋਲ-ਡੀਜ਼ਲ ਦੇ ਚੌਥੀ ਵਾਰ ਵਧੇ ਰੇਟ, ਪੰਪਾਂ ''ਤੇ ਵਿਗੜੇ ਹਾਲਾਤ, ਜਾਣੋ ਪੰਜਾਬ ''ਚ ਕਿੰਨੀ ਹੋਈ ਕੀਮਤ

Monday, May 25, 2026 - 03:37 PM (IST)

ਪੈਟਰੋਲ-ਡੀਜ਼ਲ ਦੇ ਚੌਥੀ ਵਾਰ ਵਧੇ ਰੇਟ, ਪੰਪਾਂ ''ਤੇ ਵਿਗੜੇ ਹਾਲਾਤ, ਜਾਣੋ ਪੰਜਾਬ ''ਚ ਕਿੰਨੀ ਹੋਈ ਕੀਮਤ

ਲੁਧਿਆਣਾ (ਵੈੱਬ ਡੈਸਕ, ਖੁਰਾਣਾ) : ਪਿਛਲੇ 10 ਦਿਨਾਂ ਦੇ ਅੰਦਰ ਤੇਲ ਦੀਆਂ ਕੀਮਤਾਂ 'ਚ 7.5 ਰੁਪਏ ਪ੍ਰਤੀ ਲੀਟਰ ਦਾ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਚਾਰ ਵਾਰ ਹੋਏ ਇਸ ਵਾਧੇ ਨੇ ਨਾ ਸਿਰਫ਼ ਆਮ ਜਨਤਾ, ਸਗੋਂ ਪੈਟਰੋਲੀਅਮ ਕਾਰੋਬਾਰੀਆਂ ਨੂੰ ਵੀ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ। ਲੁਧਿਆਣਾ ਦੇ ਵੱਖ-ਵੱਖ ਪੈਟਰੋਲ ਪੰਪਾਂ 'ਤੇ ਪਹੁੰਚੇ ਵਾਹਨ ਚਾਲਕਾਂ ਜਿਵੇਂ ਗੁਰਦੇਵ ਸਿੰਘ ਅਤੇ ਅਮਰਜੀਤ ਸਿੰਘ ਨੇ ਕਿਹਾ ਕਿ ਇਸ ਮਹਿੰਗਾਈ ਦਾ ਸਭ ਤੋਂ ਵੱਧ ਅਸਰ ਨੌਕਰੀਪੇਸ਼ਾ ਅਤੇ ਮੱਧ ਵਰਗੀ ਪਰਿਵਾਰਾਂ 'ਤੇ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦੇ ਘਰਾਂ ਦਾ ਬਜਟ ਪੂਰੀ ਤਰ੍ਹਾਂ ਵਿਗੜ ਗਿਆ ਹੈ। ਲੁਧਿਆਣਾ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਚੇਅਰਮੈਨ ਅਸ਼ੋਕ ਸਚਦੇਵਾ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕੀਮਤਾਂ ਵਧਣ ਕਾਰਨ ਟਰਾਂਸਪੋਰਟ ਇੰਡਸਟਰੀ ਤਬਾਹੀ ਦੇ ਕੰਢੇ 'ਤੇ ਹੈ। ਉਨ੍ਹਾਂ ਦੱਸਿਆ ਕਿ ਰਾਤੋ-ਰਾਤ ਕੀਮਤਾਂ ਵੱਧਣ ਕਾਰਨ ਗੱਡੀਆਂ ਵਾਲਿਆਂ ਅਤੇ ਸਵਾਰੀਆਂ ਵਿਚਕਾਰ ਝਗੜੇ ਵੱਧ ਰਹੇ ਹਨ।

ਇਹ ਵੀ ਪੜ੍ਹੋ : ਤਪਦੀ ਗਰਮੀ ਵਿਚਾਲੇ ਪੰਜਾਬੀਆਂ ਨੂੰ ਮਿਲੇਗੀ ਵੱਡੀ ਰਾਹਤ, ਮੀਂਹ ਪੈਣ ਬਾਰੇ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ

ਸਚਦੇਵਾ ਅਨੁਸਾਰ ਪੈਟਰੋਲ ਪੰਪਾਂ ਦੀ ਹਾਲਤ ਵੀ ਮਾੜੀ ਹੁੰਦੀ ਜਾ ਰਹੀ ਹੈ ਕਿਉਂਕਿ ਵਿਕਰੀ ਘੱਟ ਗਈ ਹੈ ਅਤੇ ਖ਼ਰਚੇ ਜਿਵੇਂ ਬਿਜਲੀ ਦੇ ਬਿੱਲ ਅਤੇ ਕਰਮਚਾਰੀਆਂ ਦੀਆਂ ਤਨਖਾਹਾਂ ਕੱਢਣੀਆਂ ਮੁਸ਼ਕਲ ਹੋ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਡੀਲਰਾਂ ਦੀ ਕਮਿਸ਼ਨ ਰਾਸ਼ੀ ਵਿੱਚ ਵਾਧਾ ਕਰੇ ਤਾਂ ਜੋ ਉਹ ਆਪਣਾ ਵਪਾਰ ਬਚਾ ਸਕਣ। ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਪੈਟਰੋਲੀਅਮ ਵਪਾਰ ਨਾਲ ਜੁੜੇ ਲੋਕ ਕਾਫੀ ਚਿੰਤਤ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੇਲ ਦੀਆਂ ਕੀਮਤਾਂ 'ਚ ਵਾਰ-ਵਾਰ ਵਾਧਾ ਕਰਕੇ ਲੋਕਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦੀ ਬਜਾਏ ਇੱਕੋ ਵਾਰ ਸਿਸਟਮ ਅਨੁਸਾਰ ਮੁਨਾਸਿਬ ਵਾਧਾ ਕਰੇ। ਜੇਕਰ ਕੀਮਤਾਂ 'ਚ ਵਾਧਾ ਇੱਕੋ ਵਾਰ ਹੋ ਜਾਂਦਾ ਹੈ ਤਾਂ ਲੋਕ ਆਪਣੇ ਸਿਸਟਮ ਅਤੇ ਬਜਟ ਨੂੰ ਉਸੇ ਅਨੁਸਾਰ ਠੀਕ ਕਰ ਸਕਦੇ ਹਨ। ਡੀਲਰਾਂ ਦਾ ਕਹਿਣਾ ਹੈ ਕਿ ਪਹਿਲਾਂ ਜਿਹੜੀ ਤੇਲ ਦੀ ਭਰੀ ਹੋਈ ਗੱਡੀ (ਟੈਂਕਰ) 10 ਲੱਖ ਰੁਪਏ 'ਚ ਮਿਲਦੀ ਸੀ, ਉਹ ਕੀਮਤਾਂ ਵੱਧਣ ਤੋਂ ਬਾਅਦ ਹੁਣ 12 ਤੋਂ 13 ਲੱਖ ਰੁਪਏ ਤੱਕ ਪੈਂਦੀ ਹੈ। ਇਸ ਦੇ ਨਾਲ ਹੀ ਕਰਮਚਾਰੀਆਂ ਦੀਆਂ ਤਨਖ਼ਾਹਾਂ ਅਤੇ ਹੋਰ ਖ਼ਰਚਿਆਂ 'ਚ ਵੀ ਵਾਧਾ ਹੋਇਆ ਹੈ। ਡੀਲਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਪੈਟਰੋਲੀਅਮ ਵਪਾਰ ਨੂੰ ਬਚਾਉਣ ਲਈ ਡੀਲਰਾਂ ਦੀ ਕਮਿਸ਼ਨ ਰਾਸ਼ੀ 'ਚ ਵਾਧਾ ਕੀਤਾ ਜਾਵੇ। ਇਹ ਕਦਮ ਇਸ ਲਈ ਜ਼ਰੂਰੀ ਹੈ ਤਾਂ ਜੋ ਡੀਲਰ ਬਿਨਾਂ ਕਿਸੇ ਆਰਥਿਕ ਤੰਗੀ ਦੇ ਆਪਣਾ ਵਪਾਰ ਚਲਾ ਸਕਣ।

ਇਹ ਵੀ ਪੜ੍ਹੋ : ਆਧਾਰ ਕਾਰਡ ਵਾਲੀਆਂ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਹੁਣ ਇਨ੍ਹਾਂ ਤਾਰੀਖ਼ਾਂ ਨੂੰ...

ਪੰਜਾਬ 'ਚ ਕਿੰਨੀ ਵਧੀ ਕੀਮਤ

ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸੂਬੇ 'ਚ ਹੁਣ ਪੈਟਰੋਲ 105.56 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 95.47 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਚੰਡੀਗੜ੍ਹ 'ਚ ਪੈਟਰੋਲ 101.54 ਰੁਪਏ ਅਤੇ ਡੀਜ਼ਲ 89.47 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:-
 https://whatsapp.com/channel/0029Va94hsaHAdNVur4L170e


 


author

Babita

Content Editor

Related News