ਫਿਲੌਰ ਦੇ 15 ਵਾਰਡਾਂ ਲਈ ਅਮਨ-ਅਮਾਨ ਨਾਲ ਚੱਲ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ
Tuesday, May 26, 2026 - 10:17 AM (IST)
ਫਿਲੌਰ (ਮੁਨੀਸ਼)- ਫਿਲੌਰ ਦੇ 15 ਵਾਰਡਾਂ ਲਈ ਨਗਰ ਕੌਂਸਲ ਦੀਆਂ ਚੋਣਾਂ ਅਮਨ ਅਮਾਨ ਨਾਲ ਚੱਲ ਰਹੀਆਂ ਹਨ। ਵੋਟਿੰਗ ਦੌਰਾਨ ਡੀ. ਐੱਸ. ਪੀ. ਫਿਲੌਰ ਭਾਰਤ ਮਸੀਹ ਵੱਲੋਂ ਸੁਰੱਖਿਆ ਪ੍ਰਬੰਧਾਂ ਦੇ ਜਾਇਜ਼ਾ ਲਿਆ ਗਿਆ ਅਤੇ ਪੋਲਿੰਗ ਬੂਥਾਂ ਦਾ ਵੀ ਮੁਆਇਨਾ ਕੀਤਾ ਗਿਆ ਹਾਲਾਂਕਿ ਕਈ ਪੋਲਿੰਗ ਬੂਥਾਂ 'ਤੇ ਉਮੀਦਵਾਰ ਬੂਥਾਂ ਦੇ ਅੰਦਰ ਵੇਖੇ ਗਏ, ਜਿਨਾਂ ਨੂੰ ਡੀ. ਐੱਸ. ਪੀ. ਫਿਲੌਰ ਭਾਰਤ ਮਸੀਹ ਨੇ ਆਉਂਦਿਆਂ ਹੀ ਬੂਥਾਂ ਤੋਂ ਬਾਹਰ ਜਾਣ ਲਈ ਕਿਹਾ। ਇਸ ਤੋਂ ਇਲਾਵਾ ਵੱਡੀ ਸਮੱਸਿਆ ਜੋ ਵੋਟਰਾਂ ਨੂੰ ਆ ਰਹੀ ਹੈ ਉਹ ਪੋਲਿੰਗ ਬੂਥ ਦਾ ਪਤਾ ਨਾ ਲੱਗਣਾ ਹੈ ਅਤੇ ਕਈ ਵੋਟਰ ਤਾਂ ਬਿਨਾਂ ਵੋਟ ਪਾਏ ਸੀ ਵਾਪਸ ਪਰਤ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਖ਼ਤਰੇ ਦੀ ਘੰਟੀ! ਖੜ੍ਹੀ ਹੋਈ ਨਵੀਂ ਮੁਸੀਬਤ, ਪੀਣ ਵਾਲੇ ਪਾਣੀ ਦਾ ਸੰਕਟ ਵਧਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
