ਪੰਜਾਬ ''ਚ ਵੱਡੀ ਵਾਰਦਾਤ! ਪਤਨੀ ਨੇ ਚੁੰਨੀ ਨਾਲ ਗਲਾ ਘੋਟ ਕੇ ਮਾਰ ''ਤਾ ਪਤੀ, ਫ਼ਿਰ ਬਣਾਈ ਹਾਰਟ ਅਟੈਕ ਦੀ ਕਹਾਣੀ

Friday, Nov 08, 2024 - 03:31 PM (IST)

ਪੰਜਾਬ ''ਚ ਵੱਡੀ ਵਾਰਦਾਤ! ਪਤਨੀ ਨੇ ਚੁੰਨੀ ਨਾਲ ਗਲਾ ਘੋਟ ਕੇ ਮਾਰ ''ਤਾ ਪਤੀ, ਫ਼ਿਰ ਬਣਾਈ ਹਾਰਟ ਅਟੈਕ ਦੀ ਕਹਾਣੀ

ਲੁਧਿਆਣਾ (ਰਾਜ): ਇਸ਼ਕ 'ਚ ਅੰਨ੍ਹੀ ਹੋਈ ਪਤਨੀ ਨੇ ਆਪਣੇ ਆਸ਼ਿਕ ਦੇ ਨਾਲ ਰਲ਼ ਕੇ ਚੁੰਨੀ ਨਾਲ ਗਲਾ ਘੋਟ ਕੇ ਪਤੀ ਦਾ ਕਤਲ ਕਰ ਦਿੱਤਾ। ਇਸ ਮਗਰੋਂ ਉਸ ਨੇ ਬੜੀ ਚਲਾਕੀ ਨਾਲ ਪੁਲਸ ਤੇ ਪਰਿਵਾਰ ਨੂੰ ਗੁੰਮਰਾਹ ਕਰਨ ਲਈ ਕਿਹਾ ਕਿ ਪਤੀ ਨੂੰ ਹਾਰਟ ਅਟੈਕ ਆਇਆ ਹੈ। ਘਟਨਾ ਦੀ ਸੂਚਨਾ ਮਗਰੋਂ ਪੁਲਸ ਅਧਿਕਾਰੀਆਂ ਸਮੇਤ ਥਾਣਾ ਡਾਬਾ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਵੱਲੋਂ ਸੀ.ਸੀ.ਟੀ.ਵੀ. ਫੁਟੇਜ ਵੇਖੇ ਜਾਣ 'ਤੇ ਪਤਨੀ ਦੀ ਸਾਰੀ ਪੋਲ ਖੁੱਲ੍ਹ ਗਈ। ਪੁਲਸ ਵੱਲੋਂ ਸਖ਼ਤੀ ਕੀਤੇ ਜਾਣ 'ਤੇ ਮਹਿਲਾ ਅਤੇ ਉਸ ਦੇ ਆਸ਼ਿਕ ਨੇ ਸੱਚ ਕਬੂਲ ਲਿਆ। ਪੁਲਸ ਨੇ ਮ੍ਰਿਤਕ ਦੀ ਪਤਨੀ ਕਿਰਨ ਅਤੇ ਉਸ ਦੇ ਆਸ਼ਿਕ ਲਵਕੁਸ਼ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - 12 ਨਵੰਬਰ ਨੂੰ ਪੰਜਾਬ ਵਿਚ ਛੁੱਟੀ!

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਨੇ ਦੱਸਿਆ ਕਿ ਉਹ ਹੋਜ਼ਰੀ ਵਿਚ ਓਵਰਲਾਕ ਦਾ ਕੰਮ ਕਰਦਾ ਹੈ। ਉਸ ਦਾ ਭਰਾ ਰਾਜਕੁਮਾਰ ਵੀ ਓਵਰਲਾਕ ਦਾ ਕੰਮ ਕਰਦਾ ਸੀ। ਉਹ ਡਾਬਾ ਦੇ ਮਹਾ ਸਿੰਘ ਨਗਰ ਵਿਚ ਆਪਣੀ ਪਤਨੀ ਨਾਲ ਰਹਿੰਦਾ ਸੀ। ਬੀਤੇ ਬੁੱਧਵਾਰ ਉਸ ਦੀ ਭਾਬੀ ਨੇ ਪਰਿਵਾਰ ਨੂੰ ਦੱਸਿਆ ਕਿ ਰਾਜਕੁਮਾਰ ਨੂੰ ਅਚਾਨਕ ਕੁਝ ਹੋ ਗਿਆ ਹੈ। ਪਤਾ ਲੱਗਣ 'ਤੇ ਉਹ ਪਰਿਵਾਰ ਸਮੇਤ ਉੱਥੇ ਪਹੁੰਚ ਗਿਆ। ਉਨ੍ਹਾਂ ਨੂੰ ਸ਼ੱਕ ਹੋਇਆ ਤਾਂ ਇਸ ਬਾਰੇ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਡਾਬਾ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਤਾਂ ਮ੍ਰਿਤਕ ਦੀ ਪਤਨੀ ਤੇ ਉਸ ਦਾ ਆਸ਼ਿਕ ਲਵਕੁਸ਼ ਸਵੇਰੇ 3-4 ਵਾਰ ਕਮਰੇ ਦੇ ਅੰਦਰ-ਬਾਹਰ ਗਏ। ਜਦੋਂ ਪੁਲਸ ਨੇ ਉਨ੍ਹਾਂ ਲੋਕਾਂ ਤੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਉਹ ਵਾਰ-ਵਾਰ ਆਪਣੇ ਬਿਆਨ ਬਦਲਦੇ ਰਹੇ। 

ਇਹ ਖ਼ਬਰ ਵੀ ਪੜ੍ਹੋ - ਸਹੁੰ ਚੁੱਕ ਸਮਾਗਮ ਮੌਕੇ CM ਮਾਨ ਨੇ ਸਰਪੰਚਾਂ ਲਈ ਕਰ 'ਤਾ ਵੱਡਾ ਐਲਾਨ (ਵੀਡੀਓ)

ਪਹਿਲਾਂ ਉਸ ਦੀ ਪਤਨੀ ਨੇ ਕਿਹਾ ਕਿ ਉਸ ਦੇ ਪਤੀ ਨੂੰ ਹਾਰਟ ਅਟੈਕ ਆਇਆ ਸੀ। ਇਸ ਮਗਰੋਂ ਉਸ ਨੇ ਕਿਹਾ ਕਿ ਉਸ ਨੇ ਖ਼ੁਦਕੁਸ਼ੀ ਕੀਤੀ ਹੈ ਤੇ ਉਨ੍ਹਾਂ ਨੇ ਉਸ ਦੀ ਲਾਸ਼ ਨੂੰ ਹੇਠਾਂ ਉਤਾਰਿਆ। ਸ਼ੱਕ ਹੋਣ 'ਤੇ ਪੁਲਸ ਨੇ ਦੋਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਦੋਹਾਂ ਨੇ ਆਪਣਾ ਜੁਰਮ ਕਬੂਲ ਲਿਆ। ਪੁੱਛਗਿੱਛ ਵਿਚ ਪਤਾ ਲੱਗਿਆ ਕਿ ਮੁਲਜ਼ਮ ਲਵਕੁਸ਼ ਮ੍ਰਿਤਕ ਰਾਜਕੁਮਾਰ ਦਾ ਸਹੁਰਿਆਂ ਵੱਲੋਂ ਰਿਸ਼ਤੇਦਾਰ ਸੀ, ਜਿਸ ਕਾਰਨ ਕਿਰਨ ਤੇ ਉਸ ਦਾ ਮੇਲ-ਜੋਲ ਸੀ। ਦੋਹਾਂ ਵਿਚਾਲੇ ਨਾਜਾਇਜ਼ ਸਬੰਧ ਬਣ ਗਏ, ਜਿਸ ਬਾਰੇ ਰਾਜਕਮਾਰ ਨੂੰ ਭਿਣਕ ਵੀ ਨਹੀਂ ਲੱਗੀ। ਦੋਹਾਂ ਨੇ ਰਲ਼ ਕੇ ਰਾਜ ਕੁਮਾਰ ਨੂੰ ਰਾਹ ਹਟਾਉਣ ਲਈ ਪਲਾਨ ਬਣਾਇਆ ਸੀ ਤੇ ਪਲਾਨ ਪੂਰਾ ਕਰਨ ਲਈ ਕਿਰਨ ਪਹਿਲਾਂ ਆਪਣੇ ਪੇਕੇ ਚਲੀ ਗਈ ਸੀ। ਬੁੱਧਵਾਰ ਸਵੇਰੇ ਹੀ ਉਹ ਘਰ ਆਈ ਤੇ ਲਵਕੁਸ਼ ਵੀ ਉਸ ਦੇ ਮਗਰ ਆ ਗਿਆ। ਉਨ੍ਹਾਂ ਨੇ ਚੁੰਨੀ ਨਾਲ ਰਾਜਕੁਮਾਰ ਦਾ ਗਲਾ ਘੋਟ ਦਿੱਤਾ ਤੇ ਫ਼ਿਰ ਚੁੰਨੀ ਖਾਲੀ ਪਲਾਟ ਵਿਚ ਸੁੱਟੀ ਦਿੱਤੀ। ਪੁਲਸ ਵੱਲੋਂ ਚੁੰਨੀ ਵੀ ਬਰਾਮਦ ਕਰ ਲਈ ਗਈ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News