ਪੰਜਾਬ ਦੇ ਮਸ਼ਹੂਰ ਹੋਟਲ ''ਚ ਵੱਜੀ ''ਰੇਡ'', ਨੌਜਵਾਨਾਂ ਨਾਲ ਜੋ ਹੋਇਆ ਕਿਸੇ ਨੇ ਸੋਚਿਆ ਨਾ ਸੀ

Monday, Dec 23, 2024 - 01:49 PM (IST)

ਪੰਜਾਬ ਦੇ ਮਸ਼ਹੂਰ ਹੋਟਲ ''ਚ ਵੱਜੀ ''ਰੇਡ'', ਨੌਜਵਾਨਾਂ ਨਾਲ ਜੋ ਹੋਇਆ ਕਿਸੇ ਨੇ ਸੋਚਿਆ ਨਾ ਸੀ

ਲੁਧਿਆਣਾ (ਰਾਜ): ਮਾਡਲ ਟਾਊਨ ਦੇ ਇਲਾਕੇ ਵਿਚ ਇਕ ਹੋਟਲ ਵਿਚ ਕੁਝ ਲੋਕ CIA ਅਫ਼ਸਰ ਬਣ ਕੇ ਵੜੜ ਗਏ। ਉਨ੍ਹਾਂ ਨੇ ਹੋਟਲ ਦੇ ਕਮਰੇ ਵਿਚ ਰੁਕੇ ਨੌਜਵਾਨਾਂ ਨੂੰ ਬੰਧਕ ਬਣਾ ਲਿਆ ਇਸ ਮਗਰੋਂ ਉਨ੍ਹਾਂ ਨਾਲ ਕੁੱਟਮਾਰ ਕਰ ਕੇ 16 ਲੱਖ ਰੁਪਏ ਲੁੱਟ ਲਏ। ਇਸ ਮਾਮਲੇ ਵਿਚ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਮੁਲਜ਼ਮ ਅਮਿਤ ਕੁਮਾਰ ਤੇ ਉਸ ਦੇ ਅਣਪਛਾਤੇ ਸਾਥੀਆਂ 'ਤੇ ਕੇਸ ਦਰਜ ਕੀਤਾ ਹੈ। ਪੁਲਸ ਮੁਲਜ਼ਮਾਂ ਦੀ ਭਾਲ ਵਿਚ ਲੱਗੀ ਹੋਈ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਦਿਖੇਗਾ ਅਨੋਖਾ ਨਜ਼ਾਰਾ, ਕਾਂਗਰਸ-ਭਾਜਪਾ ਗੱਠਜੋੜ ਦੀ ਬਣੇਗੀ 'ਸਰਕਾਰ'!

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਹੋਂ ਰੋਡ ਦੇ ਰਹਿਣ ਵਾਲੇ ਅਮਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਰਾਜ ਵਰਮਾ ਤੇ ਉਸ ਦੇ ਵੱਡੇ ਭਰਾ ਦਮਨਪ੍ਰੀਤ ਸਿੰਘ ਨੂੰ ਕੈਨੇਡਾ ਭੇਜਣਾ ਸੀ। ਇਸ ਸਬੰਧੀ 16 ਲੱਖ ਰੁਪਏ ਵਿਚ ਸੌਦਾ ਪੱਕਾ ਹੋਇਆ ਸੀ। 16 ਲੱਖ ਰੁਪਏ ਕੈਨੇਡਾ ਪਹੁੰਚਣ ਮਗਰੋਂ ਦੇਣੇ ਸਨ। ਅਮਰਜੀਤ ਸਿੰਘ ਮੁਤਾਬਕ ਰਾਜ ਕੁਮਾਰ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਅਮਿਤ ਕੁਮਾਰ ਨੂੰ ਭੇਜ ਰਿਹਾ ਹੈ ਤੇ ਉਹ ਉਸ ਨੂੰ ਸਿਰਫ਼ 16 ਲੱਖ ਰੁਪਏ ਸ਼ੋ ਕਰ ਦੇਣ। ਅਮਿ ਦਿੱਲੀ ਦਾ ਰਹਿਣ ਵਾਲਾ ਹੈ। ਇਸ ਮਗਰੋਂ ਉਸ ਨੂੰ ਅਮਿਤ ਕੁਮਾਰ ਦਾ ਫ਼ੋਨ ਆਇਆ। ਉਸ ਨੇ ਕਿਹਾ ਕਿ ਉਹ ਹੋਟਲ ਰਜੈਂਟਾ ਕਲਾਸਿਕ ਵਿਚ ਰੁਕਿਆ ਹੋਇਆ ਹੈ ਤੇ ਉਨ੍ਹਾਂ ਨੂੰ ਪੈਸੇ ਲੈ ਕੇ ਉੱਥੇ ਆਉਣ ਲਈ ਕਿਹਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 27 ਦਸੰਬਰ ਨੂੰ ਲੈ ਕੇ ਹੋ ਗਈ ਭਵਿੱਖਬਾਣੀ, ਪੜ੍ਹੋ ਪੂਰੀ ਖ਼ਬਰ

ਅਮਰਜੀਤ ਨੇ ਕਿਹਾ ਕਿ ਉਹ ਆਪਣੇ ਦੋਸਤ ਗੌਰਵ ਸ਼ਰਮਾ ਦੇ ਨਾਲ ਅਮਿਤ ਕੁਮਾਰ ਕੋਲ ਹੋਟਲ ਵਿਚ ਰੁਕ ਗਿਆ। ਇਸ ਸਮੇਂ ਉਨ੍ਹਾਂ ਕੋਲ 16 ਲੱਖ ਰੁਪਏ ਦੀ ਨਕਦੀ ਵੀ ਸੀ। ਤਕਰੀਬਨ ਸਾਢੇ 3 ਵਜੇ ਅਮਿਤ ਕੁਮਾਰ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ 5 ਤੋਂ 6 ਲੋਕ ਜ਼ਬਰਦਸਤੀ ਕਮਰੇ ਵਿਚ ਵੜ ਗਏ। ਉਨ੍ਹਾਂ ਨੇ ਕਿਹਾ ਕਿ ਉਹ CIA ਸਟਾਫ਼ ਤੋਂ ਹਨ। ਮੁਲਜ਼ਮਾਂ ਨੇ ਉਨ੍ਹਾਂ 'ਤੇ ਪਿਸਤੌਲ ਦੀ ਨੋਕ 'ਤੇ ਕੁੱਟਮਾਰ ਕੀਤੀ ਤੇ ਉਨ੍ਹਾਂ ਨੂੰ ਬੰਧਕ ਬਣਾ ਕੇ 16 ਲੱਖ ਰੁਪਏ ਤੇ ਦੋਵੇਂ ਮੋਬਾਈਲ ਲੁੱਟ ਲਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News