ਪੰਜਾਬ ਸਰਕਾਰ ਨੇ ਵਧਾਈਆਂ ਮਜ਼ਦੂਰੀ ਦੀਆਂ ਘੱਟੋ-ਘੱਟ ਦਰਾਂ

Friday, May 01, 2020 - 07:48 PM (IST)

ਪੰਜਾਬ ਸਰਕਾਰ ਨੇ ਵਧਾਈਆਂ ਮਜ਼ਦੂਰੀ ਦੀਆਂ ਘੱਟੋ-ਘੱਟ ਦਰਾਂ

ਖੰਨਾ, (ਸ਼ਾਹੀ)— ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵਲੋਂ ਇਕ ਸਰਕਲਰ ਜਾਰੀ ਕਰ ਕੇ ਕਾਰਖਾਨਿਆਂ, ਨਗਰ ਕੌਂਸਲਾਂ ਤੇ ਕਾਰਪੋਰੇਸ਼ਨਾਂ 'ਚ ਨੌਕਰੀ ਕਰਨ ਵਾਲਿਆਂ ਲਈ ਘਟੋਂ-ਘਟ ਮਜ਼ਦੂਰੀ ਦੀਆਂ ਦਰਾਂ ਵਧਾ ਦਿੱਤੀਆਂ ਹਨ। 1 ਮਈ 2020 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਜਿਹੜਾ ਕਿ 1 ਮਾਰਚ 2020 ਤੋਂ ਲਾਗੂ ਕੀਤੀ ਗਈਆਂ ਅਨੁਸਾਰ ਹੁਣ ਸੂਬੇ 'ਚ ਅਨ-ਸਕਲਿੱਡ (ਚਪੜਾਸੀ, ਚੌਕੀਦਾਰ, ਹੈੱਲਪਰ ਆਦਿ) ਨੂੰ 9178.56 ਰੁਪਏੇ ਮਹੀਨਾ 353.52 ਰੁਪਏ ਰੋਜ਼ਾਨਾ, ਸੈਮੀ ਸਕਿੱਲਡ (ਅਨ-ਸਕਲਿੱਡ ਦੇ ਅਹੁਦੇ 'ਤੇ 10 ਸਾਲ ਦਾ ਅਨੁਭਵ ਜਾਂ ਨਵਾਂ ਆਈ. ਟੀ. ਆਈ. ਅਤੇ ਡਿਪਲੋਮਾ ਧਾਰਕ) 9958.56 ਰੁਪਏ ਮਹੀਨਾ 383.52 ਰੁਪਏ ਰੋਜ਼ਾਨਾ, ਸਕਿੱਲਡ (ਸੈਮੀ ਸਕਿੱਲਡ ਅਹੁਦੇ 'ਤੇ 5 ਸਾਲ ਦਾ ਅਨੁਭਵ ਵਾਲਾ, ਲੁਹਾਰ, ਇਲੈਕਟਰੀਸ਼ਨ ਆਦਿ) 10855.56 ਰੁਪਏ ਮਹੀਨਾ ਅਤੇ 418.02 ਰੁਪਏ ਰੋਜ਼ਾਨਾ, ਹਾਈ ਸਕਿੱਲਡ (ਗ੍ਰੈਜੂਏਟ ਤਕਨੀਕੀ ਡਿਗਰੀ ਧਾਰਕ, ਟਰੱਕ ਡਰਾਈਵਰ, ਕ੍ਰੇਨ ਡਰਾਈਵਰ ਆਦਿ) 11887.56 ਰੁਪਏ ਮਹੀਨਾ ਅਤੇ 457.72 ਰੁਪਏ ਰੋਜ਼ਾਨਾ, ਸਟਾਫ ਕੈਟਾਗਿਰੀ-ਏ (ਪੋਸਟ ਗ੍ਰੈਜੂਏਟ, ਐੱਮ. ਬੀ. ਏ. ਆਦਿ ) 14348.56 ਰੁਪਏ ਮਹੀਨਾ, ਸਟਾਫ ਕੈਟਾਗਿਰੀ-ਬੀ (ਗ੍ਰੈਜੂਏਟ) 12678.56 ਰੁਪਏ ਮਹੀਨਾ, ਸਟਾਫ ਕੈਟਾਗਿਰੀ-ਸੀ (ਅੰਡਰ ਗ੍ਰੈਜੂਏਟ) 11178.56 ਰੁਪਏ ਅਤੇ ਸਟਾਫ ਕੈਟਾਗਿਰੀ-ਡੀ (10ਵੀਂ ਪਾਸ) 9978.56 ਰੁਪਏ ਮਹੀਨਾ ਤਹਿ ਕੀਤੇ ਗਏ ਹਨ।


author

KamalJeet Singh

Content Editor

Related News