ਪੰਜਾਬ ਸਰਕਾਰ ਦੇ ਸਰਹੱਦਾਂ ਸੀਲ ਕਰਨ ਦੇ ਦਾਅਵੇ ਖੋਖਲੇ, 3 ਵਿਅਕਤੀ ਪੈਦਲ ਪੁੱਜੇ ਨਵਾਂਸਹਿਰ

Wednesday, Apr 29, 2020 - 09:03 PM (IST)

ਪੰਜਾਬ ਸਰਕਾਰ ਦੇ ਸਰਹੱਦਾਂ ਸੀਲ ਕਰਨ ਦੇ ਦਾਅਵੇ ਖੋਖਲੇ, 3 ਵਿਅਕਤੀ ਪੈਦਲ ਪੁੱਜੇ ਨਵਾਂਸਹਿਰ

ਮਾਛੀਵਾੜਾ ਸਾਹਿਬ,(ਟੱਕਰ, ਸਚਦੇਵਾ)- ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਸੂਬੇ ਦੀਆਂ ਸਾਰੀਆਂ ਸਰਹੱਦਾਂ ਸੀਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਉਦੋਂ ਖੋਖਲੇ ਦਿਖਾਈ ਦਿੱਤੇ ਜਦੋਂ 3 ਵਿਅਕਤੀ ਅੱਜ ਕੈਥਲ ਤੋਂ 200 ਕਿਲੋਮੀਟਰ ਲੰਬਾ ਪੈਂਡਾ ਤੈਅ ਕਰ ਪੈਦਲ ਹੀ ਨਵਾਂਸ਼ਹਿਰ ਨੇੜ੍ਹੇ ਪੁੱਜ ਗਏ।
ਅੱਜ ਮਾਛੀਵਾੜਾ-ਰਾਹੋਂ ਰੋਡ 'ਤੇ ਇਹ 3 ਵਿਅਕਤੀ ਪੈਦਲ ਜਾ ਰਹੇ ਸਨ ਤਾਂ ਪੱਤਰਕਾਰਾਂ ਵਲੋਂ ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਉਹ ਮੱਧ ਪ੍ਰਦੇਸ਼ ਵਿਖੇ ਕੰਬਾਈਨ ਚਲਾਉਣ ਗਏ ਹੋਏ ਸਨ ਪਰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਕਡਾਊਨ ਹੋਣ ਕਾਰਨ ਉਹ ਉੱਥੇ ਹੀ ਫਸ ਗਏ। ਇਨ੍ਹਾਂ ਵਿਅਕਤੀਆਂ ਅਨੁਸਾਰ ਉਹ ਮੱਧ ਪ੍ਰਦੇਸ਼ ਤੋਂ ਕੈਥਲ ਤੱਕ ਕਿਸੇ ਤਰੀਕੇ ਪੁੱਜ ਗਏ ਪਰ ਉੱਥੋਂ ਕੋਈ ਵੀ ਵਾਹਨ ਨਾ ਮਿਲਣ ਕਾਰਨ ਉਨ੍ਹਾਂ ਪੈਦਲ ਹੀ ਆਪਣੇ ਘਰ ਪਰਤਣ ਦੀ ਸੋਚੀ। ਉਨ੍ਹਾਂ ਨੇ ਦੱਸਿਆ ਕਿ ਉਹ 27 ਅਪ੍ਰੈਲ ਨੂੰ ਕੈਥਲ ਤੋਂ ਪੈਦਲ ਚੱਲੇ ਅਤੇ ਉਨ੍ਹਾਂ ਨੂੰ ਪੰਜਾਬ-ਹਰਿਆਣਾ ਦੀ ਸਰਹੱਦ ਤੋਂ ਲੰਘਣ ਵੇਲੇ ਕਿਸੇ ਨੇ ਨਹੀਂ ਰੋਕਿਆ ਅਤੇ ਨਾ ਹੀ ਕਿਸੇ ਸ਼ਹਿਰ 'ਚ ਉਨ੍ਹਾਂ ਦੀ ਜਾਂਚ ਹੋਈ। ਉਕਤ ਵਿਅਕਤੀ ਨਵਾਂਸ਼ਹਿਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਦੇਰ ਸ਼ਾਮ ਤੱਕ ਉਹ ਤਕਰੀਬਨ 200 ਕਿਲੋਮੀਟਰ ਲੰਬਾ ਪੈਂਡਾ ਤੈਅ ਕਰ ਆਪਣੇ ਪਿੰਡ ਪੁੱਜ ਜਾਣਗੇ।
ਹੈਰਾਨੀ ਦੀ ਗੱਲ ਤਾਂ ਇਹ ਹੈ ਜਿੱਥੇ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਯਾਤਰੀਆਂ ਅਤੇ ਰਾਜਸਥਾਨ ਤੋਂ ਆਏ ਵਿਦਿਆਰਥੀਆਂ ਵਿਚੋਂ ਕਈ ਜਾਂਚ ਦੌਰਾਨ ਕਈ ਕੋਰੋਨਾ ਪਾਜ਼ੇਟਿਵ ਨਿਕਲ ਰਹੇ ਹਨ, ਉੱਥੇ ਹੀ ਇਨ੍ਹਾਂ ਤਿੰਨ ਵਿਅਕਤੀਆਂ ਤੋਂ ਇਲਾਵਾ ਕਿੰਨੇ ਹੋਰ ਲੋਕ ਪੰਜਾਬ ਅੰਦਰ ਦਾਖਲ ਹੋ ਰਹੇ ਹੋਣਗੇ, ਜਿਨ੍ਹਾਂ ਦੀ ਕੋਈ ਮੈਡੀਕਲ ਜਾਂਚ ਨਹੀਂ ਹੋ ਰਹੀ। ਪੰਜਾਬ ਸਰਕਾਰ ਦੀ ਅਜਿਹੀ ਅਣਗਹਿਲੀ ਸੂਬੇ 'ਚ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਕਰ ਸਕਦੀ ਹੈ। ਸਰਕਾਰ ਨੂੰ ਇਸ ਪਾਸੇ ਧਿਆਨਦੇਣ ਦੀ ਲੋੜ ਹੈ।


author

Bharat Thapa

Content Editor

Related News