ਪੰਜਾਬ ਸਰਕਾਰ ਨੇ ਵਧਾਈਆਂ ਮਜ਼ਦੂਰੀ ਦੀਆਂ ਘੱਟੋ-ਘੱਟ ਦਰਾਂ

Tuesday, Jun 11, 2019 - 02:48 PM (IST)

ਪੰਜਾਬ ਸਰਕਾਰ ਨੇ ਵਧਾਈਆਂ ਮਜ਼ਦੂਰੀ ਦੀਆਂ ਘੱਟੋ-ਘੱਟ ਦਰਾਂ

ਖੰਨਾ (ਸ਼ਾਹੀ) : ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵਲੋਂ ਇਕ ਸਰਕੂਲਰ ਜਾਰੀ ਕਰਕੇ ਕਾਰਖਾਨਿਆਂ, ਸਕੂਲਾਂ, ਕਾਲਜਾਂ, ਨਗਰ ਕੌਂਸਲਾਂ ਅਤੇ ਕਾਰਪੋਰੇਸ਼ਨਾਂ 'ਚ ਨੌਕਰੀ ਕਰਨ ਵਾਲਿਆਂ ਲਈ ਘੱਟੋ-ਘੱਟ ਮਜ਼ਦੂਰੀ ਦੀਆਂ ਦਰਾਂ ਵਧਾ ਦਿੱਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਹੁਣ ਸੂਬੇ 'ਚ ਅਨਸਕਿਲਡ (ਚਪੜਾਸੀ, ਚੌਂਕੀਦਾਰ, ਹੈਲਪਰ) ਨੂੰ 8451.95 ਰੁਪਏ ਮਹੀਨਾ ਅਤੇ 325.53 ਰੁਪਏ ਰੋਜ਼ਾਨਾ, ਸੈਮੀ ਸਕਿਲਡ ਨੂੰ 9331.95 ਰੁਪਏ ਮਹੀਨਾ ਅਤੇ 355.53 ਰੁਪਏ ਰੋਜ਼ਾਨਾ, ਸਕਿਲਡ ਨੂੰ 10128.95 ਰੁਪਏ ਮਹੀਨਾ ਅਤੇ 390.03 ਰੁਪਏ ਰੋਜ਼ਾਨਾ, ਹਾਈ ਸਕਿਲਡ ਨੂੰ 11160.95 ਰੁਪਏ ਮਾਸਿਕ ਅਤੇ 429.73 ਰੁਪਏ ਰੋਜ਼ਾਨਾ, ਸਟਾਫ ਕੈਟਾਗਿਰੀ-ਏ ਨੂੰ 13621.95 ਰੁਪਏ ੀਹਨਾ ਆਦਿ ਦਿੱਤੇ ਜਾਣਗੇ। 


author

Babita

Content Editor

Related News