ਪੰਜਾਬ ਸਰਕਾਰ ਨੇ ਆੜ੍ਹਤੀਆਂ-ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ
Tuesday, Sep 30, 2025 - 01:31 PM (IST)

ਖੰਨਾ (ਵਿਪਨ) : ਪੰਜਾਬ ਸਰਕਾਰ ਨੇ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦੇ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕੋਰੋਨਾ ਸਮੇਂ ਤੋਂ ਖੰਨਾ ਮੰਡੀ ਦਾ ਹਿੱਸਾ ਰਾਹੌਣ ਮੰਡੀ ਨੂੰ ਯਾਰਡ ਬਣਾ ਦਿੱਤਾ ਗਿਆ ਸੀ। ਜਿਸ ਕਰਕੇ ਆਨਲਾਈਨ ਪ੍ਰਕਿਰਿਆ 'ਚ ਬਹੁਤ ਮੁਸ਼ਕਲਾਂ ਆ ਰਹੀਆਂ ਸੀ। ਹੁਣ ਸਰਕਾਰ ਨੇ ਰਾਹੌਣ ਨੂੰ ਮੰਡੀ ਯਾਰਡ ਐਲਾਨ ਦਿੱਤਾ ਹੈ। ਇਸ ਨਾਲ ਇੱਥੇ ਝੋਨੇ ਦੀ ਖਰੀਦ ਵੀ ਸ਼ੁਰੂ ਹੋ ਗਈ। ਕੁੱਝ ਹੀ ਘੰਟਿਆਂ 'ਚ 50 ਹਜ਼ਾਰ ਤੋਂ ਵੱਧ ਬੋਰੀਆਂ ਝੋਨਾ ਖਰੀਦ ਲਿਆ ਗਿਆ।
ਇਹ ਵੀ ਪੜ੍ਹੋ : ਮਹਿਲਾ ਇੰਸਪੈਕਟਰ ਕੁਲਦੀਪ ਕੌਰ 'ਤੇ ਵੱਡੀ ਕਾਰਵਾਈ, ਕੀਤਾ ਗਿਆ ਮੁਅੱਤਲ
ਆੜ੍ਹਤੀ ਐਸੋਸੀਏਸ਼ਨ ਖੰਨਾ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਮੰਤਰੀ ਤਰੁਨਪ੍ਰੀਤ ਸੌਂਦ ਦੇ ਯਤਨਾਂ ਸਦਕਾ ਇਹ ਮੰਗ ਪੂਰੀ ਹੋਈ ਹੈ। ਜਿਸ ਨਾਲ ਬਹੁਤ ਰਾਹਤ ਮਿਲੇਗੀ। ਖੰਨਾ ਦੀ ਮੇਨ ਮੰਡੀ ਅੰਦਰ ਫਸਲ ਦਾ ਗਲੱਟ ਵੀ ਨਹੀਂ ਆਵੇਗਾ। ਮਾਰਕੀਟ ਕਮੇਟੀ ਚੇਅਰਮੈਨ ਜਗਤਾਰ ਸਿੰਘ ਗਿੱਲ ਨੇ ਦੱਸਿਆ ਕਿ ਮਹਿਕਮਿਆਂ ਨੇ ਹੱਥੋਂ-ਹੱਥ ਕੰਮ ਕਰਕੇ ਮੰਗ ਪੂਰੀ ਕੀਤੀ
ਇਹ ਵੀ ਪੜ੍ਹੋ : ਪੰਜਾਬ ਵਿਚ ਵੀਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e