ਪੰਜਾਬ ''ਚ ਚੱਲੀਆਂ ਗੋਲ਼ੀਆਂ! ਡਾਕਟਰ ਦੀ ਲਗਜ਼ਰੀ ਕਾਰ ’ਤੇ ਫਾਇਰਿੰਗ

Sunday, Mar 15, 2026 - 04:58 PM (IST)

ਪੰਜਾਬ ''ਚ ਚੱਲੀਆਂ ਗੋਲ਼ੀਆਂ! ਡਾਕਟਰ ਦੀ ਲਗਜ਼ਰੀ ਕਾਰ ’ਤੇ ਫਾਇਰਿੰਗ

ਲੁਧਿਆਣਾ (ਗੌਤਮ)-ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ’ਤੇ ਸਥਿਤ ਹਰਚਰਨ ਨਗਰ ’ਚ ਦੇਰ ਰਾਤ ਪਾਰਕਿੰਗ ’ਚ ਖੜ੍ਹੀ ਇਕ ਡਾਕਟਰ ਦੀ ਲਗਜ਼ਰੀ ਕਾਰ ’ਤੇ ਅਣਪਛਾਤੇ ਵਿਅਕਤੀ ਵੱਲੋਂ ਫਾਇਰਿੰਗ ਕਰ ਦਿੱਤੀ ਗਈ। ਇਸ ਘਟਨਾ ਕਾਰਨ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ। ਵਾਰਦਾਤ ਦਾ ਪਤਾ ਸ਼ਨੀਵਾਰ ਸਵੇਰੇ ਉਸ ਸਮੇਂ ਲੱਗਾ, ਜਦੋਂ ਡਾਕਟਰ ਦਾ ਡਰਾਈਵਰ ਗੱਡੀ ਸਾਫ਼ ਕਰਨ ਲਈ ਪਹੁੰਚਿਆ। ਉਸ ਨੇ ਵੇਖਿਆ ਕਿ ਕਾਰ ਦਾ ਅਗਲਾ ਸ਼ੀਸ਼ਾ ਟੁੱਟਾ ਹੋਇਆ ਸੀ, ਜਿਸ ਦੀ ਸੂਚਨਾ ਉਸ ਨੇ ਤੁਰੰਤ ਡਾਕਟਰ ਨੂੰ ਦਿੱਤੀ।

ਇਹ ਵੀ ਪੜ੍ਹੋ: ਹੋਲੀ ਬੰਪਰ 2026: ਇਸ ਲੱਕੀ ਨੰਬਰ ਦੀ ਚਮਕੀ ਕਿਸਮਤ, ਨਿਕਲਿਆ 3 ਕਰੋੜ ਦਾ ਇਨਾਮ

ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਕਾਰਵਾਈ ਆਰੰਭ ਦਿੱਤੀ। ਪੁਲਸ ਨੇ ਘਟਨਾ ਵਾਲੀ ਥਾਂ ਤੋਂ ਇਕ ਗੋਲ਼ੀ ਦਾ ਖੋਲ੍ਹ ਵੀ ਬਰਾਮਦ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਪਛਾਣ ਲਈ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।

ਇਹ ਵੀ ਪੜ੍ਹੋ: ਇੰਦਰਜੀਤ ਕੌਰ ਮਾਨ ਨੂੰ ਕੋਈ 'ਰਾਖੀ ਸਾਵੰਤ' ਕਹਿ ਰਿਹਾ ਤੇ ਕੋਈ 'ਨੈਂਸੀ ਗਰੇਵਾਲ': ਸੁਖਪਾਲ ਖਹਿਰਾ

ਡਾਕਟਰ ਸੁਬੀਤ ਰਤਨ ਨੇ ਦੱਸਿਆ ਕਿ ਉਨ੍ਹਾਂ ਨੇ ਰੋਜ਼ਾਨਾ ਦੀ ਤਰ੍ਹਾਂ ਆਪਣੀ ਗੱਡੀ ਹਸਪਤਾਲ ਦੇ ਸਾਹਮਣੇ ਖਾਲੀ ਪਲਾਟ ’ਚ ਪਾਰਕ ਕੀਤੀ ਸੀ, ਜਿਸ ਦੇ ਅੱਗੇ ਇਕ ਹੋਰ ਕਾਰ ਖੜ੍ਹੀ ਸੀ। ਸਵੇਰੇ ਜਦੋਂ ਡਰਾਈਵਰ ਨੇ ਦੇਖਿਆ ਤਾਂ ਗੱਡੀ ਦੇ ਸ਼ੀਸ਼ੇ ’ਤੇ ਗੋਲੀ ਦਾ ਨਿਸ਼ਾਨ ਸੀ ਅਤੇ ਅੱਗੇ ਖੜ੍ਹੀ ਕਾਰ ਦੇ ਟਾਇਰ ਕੋਲ ਗੋਲੀ ਦਾ ਖੋਲ ਪਿਆ ਮਿਲਿਆ। ਡਾਕਟਰ ਅਨੁਸਾਰ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਅਤੇ ਗੋਲੀ ਚਲਾਉਣ ਦਾ ਮਕਸਦ ਅਜੇ ਸਪੱਸ਼ਟ ਨਹੀਂ ਹੋ ਸਕਿਆ। ਪੁਲਸ ਟੀਮ ਹੁਣ ਇਸ ਸਰਗਰਮੀ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਕਿ ਕੀ ਇਹ ਮਹਿਜ਼ ਕਿਸੇ ਦੀ ਸ਼ਰਾਰਤ ਸੀ ਜਾਂ ਫਿਰ ਡਾਕਟਰ ’ਤੇ ਕਿਸੇ ਤਰ੍ਹਾਂ ਦਾ ਦਬਾਅ ਬਣਾਉਣ ਲਈ ਅਜਿਹਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ਬਚਾਉਣਾ ਹੈ ਤਾਂ ਨਸ਼ਾ ਖ਼ਤਮ ਕਰਨ ਦੇ ਨਾਲ-ਨਾਲ ਗੈਂਗਸਟਰ ਖ਼ਤਮ ਕਰਨੇ ਪੈਣਗੇ : ਸੁਖਬੀਰ ਬਾਦਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News