ਜਸਵਿੰਦਰ ਭੱਲਾ ਦੀ ਯਾਦ ''ਚ ਹੜ੍ਹ ਪੀੜਤਾਂ ਲਈ ਭੇਜੀ ਚਾਰ ਟਰੱਕ ਫੀਡ
Monday, Sep 15, 2025 - 02:56 PM (IST)

ਖੰਨਾ (ਬਿਪਨ): ਅਮਰਗੜ੍ਹ ਤੋਂ 'ਆਪ' ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਹੜ੍ਹ ਪੀੜਤਾਂ ਲਈ ਚਾਰ ਟਰੱਕ ਫੀਡ ਭੇਜੇ। ਇਹ ਫੀਡ ਵਿਧਾਇਕ ਨੇ ਖੰਨਾ ਦੇ ਪਿੰਡ ਇਕੋਲਾਹਾ ਤੋਂ ਆਪਣੀ ਫੈਕਟਰੀ 'ਚੋਂ ਭੇਜੀ। ਇਹ ਟਰੱਕ ਕਾਮੇਡੀਅਨ ਜਸਵਿੰਦਰ ਭੱਲਾ ਦੀ ਯਾਦ 'ਚ ਭੇਜੇ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਹੜ੍ਹਾਂ ਤੋਂ ਬਾਅਦ ਫ਼ੈਲਣ ਲੱਗਿਆ 'ਵਾਇਰਸ'
ਵਿਧਾਇਕ ਗੱਜਣਮਾਜਰਾ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾਵੇ। ਹੁਣ ਪਸ਼ੂਆਂ ਨੂੰ ਆਹਾਰ ਦੀ ਬਹੁਤ ਲੋੜ ਹੈ ਜਿਸ ਕਰਕੇ ਇਹ ਟਰੱਕ ਫਿਰੋਜ਼ਪੁਰ ਫਾਜ਼ਿਲਕਾ ਇਲਾਕੇ ਲਈ ਭੇਜੇ ਗਏ। ਇਹ ਜਸਵਿੰਦਰ ਭੱਲਾ ਦੀ ਯਾਦ 'ਚ ਇਸ ਕਰਕੇ ਭੇਜੇ ਗਏ ਕਿਉਂਕਿ ਜਸਵਿੰਦਰ ਭੱਲਾ ਨੇ ਪੰਜਾਬੀਅਤ ਲਈ ਬਹੁਤ ਕੰਮ ਕੀਤਾ। ਪੰਜਾਬ ਦਾ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਣ ਲਈ ਅਜਿਹਾ ਕੀਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8