ਫੈਕਟਰੀ ’ਚ ਕੰਮ ਕਰ ਰਹੀ ਔਰਤ ਦੀ ਚੁੰਨੀ ਮਸ਼ੀਨ ’ਚ ਫਸੀ, ਮੌਤ

Monday, Sep 08, 2025 - 11:38 AM (IST)

ਫੈਕਟਰੀ ’ਚ ਕੰਮ ਕਰ ਰਹੀ ਔਰਤ ਦੀ ਚੁੰਨੀ ਮਸ਼ੀਨ ’ਚ ਫਸੀ, ਮੌਤ

ਲੁਧਿਆਣਾ (ਤਰੁਣ): ਥਾਣਾ ਦਰੇਸੀ ਦੇ ਇਲਾਕੇ ਸੁੰਦਰ ਨਗਰ ’ਚ ਸਥਿਤ ਇਕ ਫੈਕਟਰੀ ’ਚ ਕੰਮ ਕਰ ਰਹੀ ਔਰਤ ਦੀ ਚੁੰਨੀ ਮਸ਼ੀਨ ’ਚ ਫਸ ਗਈ। ਮਸ਼ੀਨ ਦੀ ਲਪੇਟ ’ਚ ਆਉਣ ਨਾਲ ਉਹ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਔਰਤ ਦੀ ਪਛਾਣ ਕੇਸਰੀ ਸ਼ਾਹ ਵਜੋਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੋਣ ਜਾ ਰਿਹੈ ਵੱਡਾ ਬਦਲਾਅ! ਕਿਸੇ ਵੇਲੇ ਵੀ ਹੋ ਸਕਦੈ ਐਲਾਨ

ਹਾਦਸਾ 4 ਸਤੰਬਰ ਦਾ ਹੈ। ਮ੍ਰਿਤਕਾ ਦੇ ਪਤੀ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਮਾਧੋਪਰੀ ਗਲੀ ਨੰ. 3 ’ਚ ਰਹਿੰਦਾ ਹੈ। ਉਸ ਦੀ ਪਤਨੀ ਦੌਲਤ ਕਾਲੋਨੀ ਸਥਿਤ ਇਕ ਫੈਕਟਰੀ ’ਚ ਕੰਮ ਕਰ ਰਹੀ ਸੀ। ਕੰਮ ਦੌਰਾਨ ਉਸ ਦੀ ਪਤਨੀ ਦੀ ਚੁੰਨੀ ਇੰਟਰਲਾਕ ਮਸ਼ੀਨ ’ਚ ਫਸ ਗਈ। ਮਸ਼ੀਨ ਦੀ ਲਪੇਟ ’ਚ ਆਉਣ ਨਾਲ ਉਸ ਦੀ ਪਤਨੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ। ਇਲਾਜ ਦੌਰਾਨ ਉਸ ਦੀ ਪਤਨੀ ਦੀ ਸ਼ਨੀਵਾਰ ਨੂੰ ਮੌਤ ਹੋ ਗਈ।

ਥਾਣਾ ਦਰੇਸੀ ਮੁਖੀ ਸਬ-ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕਾ ਦੇ ਪਤੀ ਦੇ ਬਿਆਨ ’ਤੇ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ। ਮ੍ਰਿਤਕ ਦਾ ਪਰਿਵਾਰ ਪ੍ਰਵਾਸੀ ਹੈ, ਮ੍ਰਿਤਕਾ ਦੇ 3 ਬੱਚੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News