ਸੂਬੇ 'ਚ 7 ਹਜ਼ਾਰ ਮੈਗਾਵਾਟ ਬਿਜਲੀ ਦੀ ਖ਼ਪਤ, ਝੋਨੇ ਦੇ ਸੀਜ਼ਨ ਮੌਕੇ ਡਿਮਾਂਡ ਵੱਧਣ ਦੀ ਸੰਭਾਵਨਾ

Thursday, Apr 07, 2022 - 04:21 PM (IST)

ਸੂਬੇ 'ਚ 7 ਹਜ਼ਾਰ ਮੈਗਾਵਾਟ ਬਿਜਲੀ ਦੀ ਖ਼ਪਤ, ਝੋਨੇ ਦੇ ਸੀਜ਼ਨ ਮੌਕੇ ਡਿਮਾਂਡ ਵੱਧਣ ਦੀ ਸੰਭਾਵਨਾ

ਜਲੰਧਰ- ਗਰਮੀਆਂ ਦਾ ਮੌਸਮ ਆ ਗਿਆ ਹੈ ਅਤੇ ਬਿਜਲੀ ਸੰਕਟ ਦਾ ਸਾਹਮਣਾ ਕਰਨ ਲਈ ਜਨਤਾ ਨੂੰ ਤਿਆਰ ਹੋਣਾ ਪਵੇਗਾ। ਕੋਲੇ ਦੀ ਘਾਟ ਅਤੇ ਵੱਧ ਰਹੀ ਮੰਗ ਦੇ ਚੱਲਦਿਆਂ ਪਾਵਰਕਾਮ ਨੇ ਬੁੱਧਵਾਰ ਨੂੰ ਸ਼ਹਿਰ 'ਚ ਪਹਿਲਾ ਕੱਟ ਲਗਾ ਦਿੱਤਾ । ਹਾਲਾਂਕਿ ਦਿਹਾਤੀ ਇਲਾਕਿਆਂ 'ਚ 4 ਤੋਂ 6 ਘੰਟੇ ਤੱਕ ਬਿਜਲੀ ਬੰਦ ਹੋ ਰਹੀ ਹੈ, ਜਦਕਿ ਸ਼ਹਿਰ ਵਿਚ ਪਹਿਲਾ ਪਾਵਰ ਕੱਟ ਬੀੇਤੇ ਦਿਨ ਸਵੇਰੇ 8.30 ਤੋਂ ਲੈ ਕੇ 10 ਬਜੇ ਤੱਕ ਲਗਾਇਆ ਗਿਆ। 

ਦਿਹਾਤੀ ਇਲਾਕਿਆਂ 'ਚ ਬਿਜਲੀ ਬੰਦ ਹੋਣ ਤੋਂ ਪਰੇਸ਼ਾਨ ਹੋ ਕੇ ਕਿਸਾਨਾਂ ਨੇ ਸ਼ਕਤੀ ਸਦਨ ਦੇ ਚੀਫ ਇੰਜੀਨੀਅਰ ਅਤੇ ਉੱਪ-ਚੀਫ਼ ਇੰਜੀਨੀਅਰ ਨਾਲ ਮੁਲਾਕਾਤ ਕੀਤੀ। ਬਿਜਲੀ ਸਪਲਾਈ ਪੂਰੀ ਨਾ ਮਿਲਣ ਕਾਰਨ ਕਿਸਾਨਾਂ ਨੇ ਚਿਤਾਵਨੀ ਦਿੰਦੇ ਕਿਹਾ ਕਿ ਜੇ ਇਸ ਸਮੱਸਿਆਂ ਦਾ ਹੱਲ ਨਾ ਕੀਤਾ ਗਿਆ ਤਾਂ ਅਸੀਂ ਸ਼ਕਤੀ ਸਦਨ ਦੇ ਬਾਹਰ ਰੋਸ ਪ੍ਰਦਰਸ਼ਨ ਕਰਾਂਗੇ। ਕਿਸਾਨਾਂ ਨੇ ਇਹ ਵੀ ਮੰਗ ਕੀਤੀ ਕਿ ਸਵੇਰ ਵੇਲੇ ਬਿਜਲੀ ਸਪਲਾਈ ਦਿੱਤੀ ਜਾਵੇ ਅਤੇ ਫਿਰ ਭਾਵੇਂ ਦੁਪਹਿਰ ਨੂੰ ਬਿਜਲੀ ਕੱਟ ਲਾ ਲਿਆ ਕਰੋ ਕਿਉਂਕਿ ਉਸ ਸਮੇਂ ਸਾਡੀਆਂ ਕੰਬਾਇਨਾਂ ਚੱਲਦੀਆਂ ਹੁੰਦੀਆਂ ਹਨ। ਉਧਰ ਹੀ ਪਾਵਰਕਾਮ ਦੇ ਅਧਿਕਾਰੀਆਂ ਨੇ ਕਿਹਾ ਕਿ ਫਿਲਹਾਲ ਸ਼ੈਡਿਊਲਡ ਕੱਟ ਦਾ ਕੋਈ ਪ੍ਰੋਗਰਾਮ ਨਹੀਂ ਪਰ ਪਟਿਆਲਾ ਤੋਂ ਹੁਕਮ ਆਉਣ ਤੋਂ ਬਾਅਦ ਬਿਜਲੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ: ਜਲੰਧਰ ’ਚ ਬੇਖ਼ੌਫ਼ ਲੁਟੇਰੇ, ਬੈਂਕ ’ਚ ਜਾ ਰਹੇ ਪਤੀ-ਪਤਨੀ ਤੋਂ ਲੁੱਟੀ ਲੱਖਾਂ ਦੀ ਨਕਦੀ

ਕਿਸਾਨਾਂ ਨੂੰ ਦਿੱਤਾ ਇਹ ਭਰੋਸਾ
ਸ਼ਕਤੀ ਸਦਨ 'ਚ ਪਹੁੰਚੇ ਸੁਖਵਿੰਦਰ ਸਿੰਘ, ਕਸ਼ਮੀਰ ਸਿੰਘ ਅਤੇ ਅਮਨਜੋਤ ਸਿੰਘ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਦਿਹਾਤੀ ਇਲਾਕਿਆਂ 'ਚ 4 ਤੋਂ 6 ਘੰਟੇ ਤੱਕ ਬਿਜਲੀ ਬੰਦ ਰੱਖੀ ਜਾ ਰਹੀ ਹੈ। ਮਾਝੇ ਅਤੇ ਮਾਲਵੇ ਵਿਚ ਇਸ ਵੇਲੇ ਬਿਜਲੀ ਦੀ ਜ਼ਿਆਦਾ ਲੋੜ ਨਹੀਂ ਹੈ ਅਤੇ ਉਥੇ ਕੱਟ ਲਾ ਕੇ ਦੋਆਬਾ ਦੇ ਕਿਸਾਨਾਂ ਨੂੰ ਬਿਜਲੀ ਦਿੱਤੀ ਜਾਵੇ। ਇਸ 'ਤੇ ਚੀਫ ਇੰਜੀਨੀਅਰ ਜੈਨਿੰਦਰ ਦਾਨਿਆ ਨੇ ਕਿਹਾ ਕਿ ਤੜਕੇ 4 ਵਜੇ ਤੋਂ ਲੈ ਕੇ ਸਵੇਰ ਦੇ 9 ਵਜੇ ਤੱਕ ਰੈਗੂਲਰ ਸਪਲਾਈ ਦਿੱਤੀ ਜਾਵੇ ਕਿਉਂਕਿ ਉਸ ਸਮੇਂ ਉਨ੍ਹਾਂ ਦੀਆਂ ਕੰਬਾਇਨਾਂ ਦਾ ਕੰਮ ਹੁੰਦਾ ਹੈ ਅਤੇ ਬਿਜਲੀ ਬੰਦ ਕੀਤੀ ਜਾ ਸਕਦੀ ਹੈ। ਜੇ ਰਾਤ ਵੇਲੇ ਵੀ ਕੰਬਾਇਨਾਂ ਚਲਾਉਣ ਦੇ ਹੁਕਮ ਮਿਲ ਜਾਣ ਤਾਂ ਇਹ ਵੀ ਕਿਸਾਨਾਂ ਲਈ ਲਾਹੇਵੰਦ ਹੋਵੇਗਾ। ਇਸ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਵੀ ਨਹੀਂ ਹੋਣਗੀਆਂ। 

PunjabKesari

ਮੰਗਾਂ ਨੂੰ ਪੂਰਾ ਕਰਨ ਲਈ ਹੀ ਕੱਟ ਲਾਏ ਜਾ ਰਹੇ ਹਨ: ਸੀ. ਈ. ਚੀਫ਼ 
ਚੀਫ਼ ਇੰਜੀਨੀਅਰ ਨੇ ਕਿਹਾ ਕਿ ਬਿਜਲੀ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਹੀ ਬਿਜਲੀ ਬੰਦ ਕੀਤੀ ਜਾ ਰਹੀ ਹੈ। ਇਸ ਸਮੇਂ 7 ਹਜ਼ਾਰ ਮੈਗਾਵਾਟ ਬਿਜਲੀ ਦੀ ਮੰਗ ਚੱਲ ਰਹੀ ਹੈ ਅਤੇ ਇਹ ਮੰਗ ਪੂਰੀ ਵੀ ਕੀਤੀ ਜਾ ਰਹੀ ਹੈ। ਇਸ ਸਾਲ ਝੋਨੇ ਦੇ ਸੀਜ਼ਨ 'ਚ 15 ਹਜ਼ਾਰ ਮੈਗਾਵਾਟ ਬਿਜਲੀ ਦੀ ਖ਼ਪਤ ਹੋ ਸਕਦੀ ਹੈ। ਕਿਸਾਨਾਂ ਨੂੰ ਇਹ ਭਰੋਸਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਪਟਿਆਲਾ ਤੱਕ ਪਹੁੰਚਾਇਆਂ ਜਾਣ ਗਈਆਂ। 

ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਮੋਗਾ ਵਿਖੇ ਚਿੱਟੇ ਦੀ ਓਵਰਡੋਜ਼ ਕਾਰਨ ਸਾਬਕਾ ਪੁਲਸ ਮੁਲਾਜ਼ਮ ਦੀ ਮੌਤ

ਮਹੀਨੇ ਪਹਿਲਾਂ ਹੋਈ ਗਰਮੀ ਦੀ ਸ਼ੁਰੂਆਤ ਦਾ ਅਸਰ
ਪਾਵਰਕਾਮ ਦੇ ਸੇਵਾਮੁਕਤ ਇੰਜੀਨੀਅਰ ਆਰ. ਕੇ. ਚੌਧਰੀ ਨੇ ਦੱਸਿਆ ਕਿ ਪਹਿਲਾਂ ਗਰਮੀਆਂ ਦੀ ਸ਼ੁਰੂਆਤ ਮਈ 'ਚ ਹੁੰਦੀ ਸੀ ਪਰ ਇਸ ਵਾਰ ਅਪ੍ਰੈਲ ਵਿਚ ਹੀ ਹੋ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਝੋਨਾ ਲਗਾਉਣ ਦੇ ਸੀਜ਼ਨ ਵਿਚ ਦਿਹਾਤੀ ਖੇਤਰਾਂ ਵਿਚ ਬਿਜਲੀ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਅਤੇ ਉਸ ਜ਼ਰੂਰਤ ਨੂੰ ਪੂਰਾ ਕਰਨ ਲਈ ਸ਼ਹਿਰਾਂ 'ਚ ਕੱਟ ਲਾਏ ਜਾਂਦੇ ਹਨ। ਪਾਵਰਕਾਮ ਦੇ ਕੋਲ ਦੂਜੇ ਸੂਬਿਆਂ ਤੋਂ ਬਿਜਲੀ ਖਰੀਦਣ ਲਈ ਪੈਸੇ ਨਹੀਂ ਹਨ।

ਇਹ ਵੀ ਪੜ੍ਹੋ: ਠੇਕੇ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਲਈ ਪੰਜਾਬ ਸਰਕਾਰ ਨੇ ਲਿਆ ਅਹਿਮ ਫ਼ੈਸਲਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News