ਪੰਜਾਬ ਦੇ ''ਰਾਕੇਟ ਤਹਿਸੀਲਦਾਰ'' ਵਾਲੀ ਤਹਿਸੀਲ ''ਚ ਵੱਜਿਆ ''ਛਾਪਾ'', ਮੁੱਖ ਸਕੱਤਰ ਨੇ ਕੀਤੀ ਚੈਕਿੰਗ
Tuesday, Feb 04, 2025 - 02:20 PM (IST)
ਲੁਧਿਆਣਾ (ਅਨਿਲ)- ਟ੍ਰਾਂਸਪੋਰਟ ਨਗਰ ਸਥਿਤ ਪੂਰਬੀ ਸਬ-ਰਜਿਸਟਰਾਰ ਦਫਤਰ ਦੇ ਸਾਬਕਾ ਤਹਿਸੀਲਦਾਰ ਰਣਜੀਤ ਸਿੰਘ ਵੱਲੋਂ ਲੁਧਿਆਣਾ ’ਚ ਬੈਠ ਕੇ ਜਗਰਾਓਂ ਦੀ ਕੀਤੀ ਗਈ ਰਜਿਸਟਰੀ ਦੀ ਸ਼ਿਕਾਇਤ ਤੋਂ ਬਾਅਦ ਤਹਿਸੀਲਦਾਰ ਰਣਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਸਕੱਤਰ (ਐੱਫ. ਸੀ. ਆਈ.) ਅਨੁਰਾਗ ਵਰਮਾ ਵੱਲੋਂ ਟ੍ਰਾਂਸਪੋਰਟ ਨਗਰ ਸਥਿਤ ਪੂਰਬੀ ਸਬ-ਰਜਿਸਟਰਾਰ ਦਫਤਰ ’ਚ ਅਚਨਚੇਤ ਚੈਕਿੰਗ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅੱਜ ਬਿਜਲੀ ਦੀ ਲਿਸ਼ਕੋਰ ਨਾਲ ਹੋਵੇਗੀ ਬਰਸਾਤ! ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਚੈਕਿੰਗ ਦੌਰਾਨ ਅਨੁਰਾਗ ਵਰਮਾ ਵੱਲੋਂ ਤਹਿਸੀਲ ’ਚ ਸੋਮਵਾਰ ਦੇ ਦਿਨ ਹੋਈਆਂ ਸਾਰੀਆਂ ਰਜਿਸਟਰੀਆਂ ਦੀ ਚੈਕਿੰਗ ਕੀਤੀ ਗਈ ਅਤੇ ਤਹਿਸੀਲ ’ਚ ਮੌਜੂਦ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਮੁੱਖ ਸੈਕਟਰੀ ਅਨੁਰਾਗ ਵਰਮਾ ਵੱਲੋਂ ਤਹਿਸੀਲ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦਾ ਰਿਕਾਰਡ ਵੀ ਚੈੱਕ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਤਹਿਸੀਲ ’ਚ ਰਜਿਸਟਰੀ ਕਰਵਾਉਣ ਆਏ ਲੋਕਾਂ ਤੋਂ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਬਾਰੇ ਪੁੱਛਗਿੱਛ ਕੀਤੀ ਗਈ।
ਅਨੁਰਾਗ ਵਰਮਾ ਨੇ ਦੱਸਿਆ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਨਿਰਦੇਸ਼ਾਂ ’ਤੇ ਪੂਰਬੀ ਸਬ-ਰਜਿਸਟਰਾਰ ਦਫਤਰ ’ਚ ਆ ਕੇ ਚੈਕਿੰਗ ਕੀਤੀ ਗਈ ਹੈ, ਤਾਂ ਕਿ ਤਹਿਸੀਲ ਵਿਚ ਲੋਕਾਂ ਤੋਂ ਕੋਈ ਵਿਅਕਤੀ ਜ਼ਿਆਦਾ ਪੈਸੇ ਤਾਂ ਨਹੀਂ ਵਸੂਲ ਰਿਹਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਸਖ਼ਤ ਨਿਰਦੇਸ਼ ਹੈ ਕਿ ਤਹਿਸੀਲਾਂ ਨੂੰ ਭ੍ਰਿਸ਼ਟਾਚਾਰ ਮੁਕਤ ਕਰ ਕੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ, ਤਾਂ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਐਲਾਨ ਕੀਤਾ ਹੈ, ਉਸ ਨੂੰ ਜ਼ਮੀਨੀ ਪੱਧਰ ’ਤੇ ਕਾਮਯਾਬ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਤਹਿਸੀਲ ’ਚ ਆਮ ਜਨਤਾ ਦੇ ਨਾਲ-ਨਾਲ ਵਕੀਲ ਭਾਈਚਾਰੇ ਤੋਂ ਵੀ ਕਈ ਸੁਝਾਅ ਲਏ ਗਏ ਹਨ, ਜਿਸ ਨਾਲ ਤਹਿਸੀਲ ਦਾ ਪ੍ਰਬੰਧ ਹੋਰ ਜ਼ਿਆਦਾ ਸਹੀ ਤਰੀਕੇ ਨਾਲ ਸੁਧਾਰਿਆ ਜਾ ਸਕੇਗਾ।
ਇਹ ਖ਼ਬਰ ਵੀ ਪੜ੍ਹੋ - ਕਹਿਰ ਓ ਰੱਬਾ! ਸੂਹੇ ਚੂੜੇ ਵਾਲੀ ਲਾੜੀ ਦਾ ਉੱਜੜ ਗਿਆ ਸੰਸਾਰ, ਵਿੱਛ ਗਏ ਸੱਥਰ (ਵੀਡੀਓ)
ਉਨ੍ਹਾਂ ਕਿਹਾ ਕਿ ਪੂਰਬੀ ਤਹਿਸੀਲ ’ਚ ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ’ਚ ਜ਼ਮੀਨ ਵੇਚਣ ਅਤੇ ਖਰੀਦਣ ਵਾਲੇ ਦੇ ਮੋਬਾਈਲ ਨੰਬਰਾਂ ਦੇ ਨਾਲ-ਨਾਲ ਉਨ੍ਹਾਂ ਦੇ ਦਸਤਖ਼ਤ ਕਰਵਾਏ ਜਾ ਰਹੇ ਹਨ। ਇਸ ਮੌਕੇ ਮੁੱਖ ਸੈਕਟਰੀ ਅਨੁਰਾਗ ਵਰਮਾ ਵਲੋਂ ਫਰਦ ਕੇਂਦਰ ਦਾ ਵੀ ਨਿਰੀਖਣ ਕੀਤਾ ਗਿਆ, ਜਿਸ ਵਿਚ ਲੋਕਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦੀ ਫਰਦ ਦੇਣ ਦਾ ਕੰਮ ਕਰਨ ਵਾਲੇ ਮੁਲਾਜ਼ਮਾਂ ਨਾਲ ਵੀ ਗੱਲ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਲੁਧਿਆਣਾ ਜਤਿੰਦਰ ਜੋਰਵਾਲ, ਸਬ- ਰਜਿਸਟਰਾਰ ਪੂਰਬੀ ਪਰਮਪਾਲ ਸਿੰਘ, ਆਰ. ਸੀ. ਹਰੀਸ਼ ਕੁਮਾਰ, ਰੀਡਰ ਸ਼ਿਵ ਮਹਾਜਨ, ਅਰਜਨ ਕੁਮਾਰ ਆਦਿ ਲੋਕ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8