ਪੰਜਾਬੀਆਂ ਲਈ ਡਰਾਉਣੀ ਖ਼ਬਰ, ਹੋਸ਼ ਉੱਡਾ ਦੇਣ ਵਾਲੀ ਰਿਪੋਰਟ ਆਈ ਸਾਹਮਣੇ
Friday, Jul 25, 2025 - 01:53 PM (IST)

ਚੰਡੀਗੜ੍ਹ : ਪੰਜਾਬ ਵਿਚ ਬੱਚਿਆਂ ਨੂੰ ਲੈ ਕੇ ਹੋਏ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ। ਦਰਅਸਲ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਵਿਚ ਪੰਜ ਸਾਲ ਤੱਕ ਦੇ ਬੱਚੇ ਕੁਪੋਸ਼ਣ ਦੇ ਸ਼ਿਕਾਰ ਬਣਦੇ ਜਾ ਰਹੇ ਹਨ। ਇਹ ਦਾਅਵਾ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਦੇ ਪੋਸ਼ਣ ਟ੍ਰੈਕਰ ਡਾਟਾ ਜੂਨ 2025 ਵਿਚ ਕੀਤਾ ਗਿਆ ਹੈ, ਜਿਸ ਮੁਤਾਬਕ ਪੰਜਾਬ ਵਿਚ 0-5 ਸਾਲ ਦੀ ਉਮਰ ਦੇ ਬੱਚਿਆਂ ਦੀ ਲੰਬਾਈ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਕਾਫੀ ਨਹੀਂ ਹੈ। ਇਸ ਉਮਰ ਦੇ 2.95 ਫੀਸਦੀ ਬੱਚੇ ਪਤਲੇ ਅਤੇ 5.12 ਫੀਸਦੀ ਬੱਚਿਆਂ ਦੇ ਭਾਰ ਵਿਚ ਵੀ ਵਾਧਾ ਨਹੀਂ ਹੋ ਰਿਹਾ ਹੈ। ਕੁਪੋਸ਼ਣ ਦਾ ਸ਼ਿਕਾਰ ਹੋਣ ਪਿੱਛੇ ਸਿਹਤ ਮੰਤਰਾਲੇ ਨੇ ਦੋ ਅਹਿਮ ਕਾਰਨ ਦੱਸੇ ਹਨ, ਜਿਸ ਵਿਚ ਬੱਚਿਆਂ ਦੇ ਖਾਣ-ਪਾਣ 'ਚੋਂ ਪੌਸ਼ਟਿਕ ਭੋਜਨ ਜਿਵੇਂ ਕਿ ਦੁੱਧ, ਦਹੀਂ, ਦਾਲਾਂ, ਹਰੀਆਂ ਸਬਜੀਆਂ ਅਤੇ ਫਲਾਂ ਦਾ ਦੂਰ ਹੋਣਾ ਹੈ ਅਤੇ ਦੂਸਰਾ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਫਾਸਟ ਅਤੇ ਜੰਕ ਫੂਡ ਵੱਲ ਵਧੇਰੇ ਧੱਕ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਜ਼ਮੀਨਾਂ ਦੇ ਨਕਸ਼ਿਆਂ ਨੂੰ ਲੈ ਕੇ ਸਰਕਾਰ ਦਾ ਨਵਾਂ ਐਲਾਨ
ਪੰਜਾਬ ਸਰਕਾਰ ਚੁੱਕ ਰਹੀ ਅਹਿਮ ਕਦਮ
ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਅਹਿਮ ਕਦਮ ਚੁੱਕੇ ਜਾ ਰਹੇ ਹਨ। ਜਿਸ ਦੇ ਚੱਲਦੇ ਸੂਬੇ ਭਰ ਵਿਚ ਇਕ ਹਜ਼ਾਰ ਆਧੁਨਿਕ ਆਂਗਨਵਾੜੀ ਕੇਂਦਰ ਬਣਾਉਣ ਦਾ ਟੀਚਾ ਹੈ। ਇਨ੍ਹਾਂ ਕੇਂਦਰਾਂ ਵਿਚ ਬੱਚਿਆਂ ਵੱਲ ਖ਼ਾਸ ਧਿਆਨ ਦਿੱਤਾ ਜਾਂਦਾ ਹੈ। ਕੇਂਦਰਾਂ ਲਈ ਸਰਕਾਰ ਨੇ 100 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਇਸ ਨੂੰ ਲੈ ਕੇ ਲੰਘੇ ਮਾਰਚ ਮਹੀਨੇ ਵਿਚ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਐਲਾਨ ਕੀਤਾ ਸੀ। ਸਰਕਾਰ ਦਾ ਦਾਅਵਾ ਹੈ ਕਿ ਸੂਬੇ ਵਿਚ ਹੁਣ ਤੱਕ 111 ਆਧੁਨਿਕ ਆਂਗਨਵਾੜੀ ਕੇਂਦਰ ਬਣਾਏ ਜਾ ਚੁੱਕੇ ਹਨ। ਸਰਕਾਰ ਇਨ੍ਹਾਂ ਆਂਗਨਵਾੜੀ ਕੇਂਦਰਾਂ ਰਾਹੀਂ ਬਾਲ ਦੇਖਭਾਲ ਅਤੇ ਵਿਕਾਸ 'ਚ ਸੁਧਾਰ ਕਰਨ ਵਿਚ ਜੁਟੀ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 27 ਜੁਲਾਈ ਨੂੰ ਲੈ ਕੇ ਹੋਇਆ ਵੱਡਾ ਐਲਾਨ, ਅਲਰਟ ਜਾਰੀ
2024 ਵਿਚ ਪੰਜਾਬ ਦੇ ਪਿੰਡਾਂ ਵਿਚ ਕੀਤਾ ਗਿਆ ਕੁਪੋਸ਼ਣ 'ਤੇ ਸਰਵੇ
ਅਗਸਤ 2024 ਵਿਚ ਪੰਜਾਬ ਦੇ ਪਿੰਡਾਂ ਵਿਚ ਕੁਪੋਸ਼ਣ ਨੂੰ ਲੈ ਕੇ ਇੱਕ ਸਰਵੇ ਕੀਤਾ ਗਿਆ ਸੀ, ਜਿਸ ਵਿੱਚ ਪਿੰਡਾਂ ਦੇ ਬੱਚੇ ਵੱਡੀ ਗਿਣਤੀ ਵਿੱਚ ਕੁਪੋਸ਼ਿਤ ਪਾਏ ਗਏ ਸੀ। ਦੋ ਤੋਂ ਤਿੰਨ ਸਾਲ ਦੇ 16 ਫੀਸਦੀ ਬੱਚਿਆਂ ਦਾ ਔਸਤ ਭਾਰ ਘੱਟ ਪਾਇਆ ਗਿਆ ਸੀ, ਜਦਕਿ 20.4 ਫੀਸਦੀ ਬੱਚਿਆਂ ਦੀ ਲੰਬਾਈ ਉਨ੍ਹਾਂ ਦੀ ਉਮਰ ਤੋਂ ਘੱਟ ਸੀ। ਇਸੇ ਤਰ੍ਹਾਂ ਹੀ 4.8 ਫੀਸਦੀ ਬੱਚੇ ਓਵਰ ਵੇਟ ਸਨ।
ਇਹ ਵੀ ਪੜ੍ਹੋ : ਲੱਗੀਆਂ ਮੌਜਾਂ, ਪੰਜਾਬ ਵਿਚ ਹੋਇਆ ਛੁੱਟੀ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e