ਅੰਮ੍ਰਿਤਸਰ 'ਚ ਬਿਨਾਂ ਲਾਇਸੰਸ ਤੋਂ ਚੱਲ ਰਿਹਾ ਸੀ ਪੱਬ, ਵੱਡੀ ਮਾਤਰਾ 'ਚ ਵਿਦੇਸ਼ੀ ਸ਼ਰਾਬ ਬਰਾਮਦ

Thursday, Mar 08, 2018 - 01:20 AM (IST)

ਅੰਮ੍ਰਿਤਸਰ (ਸੁਮਿਤ ਖੰਨਾ)—  ਅੰਮ੍ਰਿਤਸਰ ਦੇ ਇਕ ਪੱਬ 'ਚ ਦੇਰ ਰਾਤ ਤਕ ਪੁਲਸ ਵੱਲੋਂ ਛਾਪੇਮਾਰੀ ਕੀਤੀ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਰਣਜੀਤ ਅਵੈਨਿਊ ਸਥਿਤ brew haus ਪੱਬ 'ਚ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਪਿਲਾਈ ਜਾ ਰਹੀ ਹੈ, ਜਿਸ ਦਾ ਉਨ੍ਹਾਂ ਕੋਲ ਇਸ ਸੰਬੰਧ 'ਚ ਕੋਈ ਲਾਇਸੰਸ ਵੀ ਨਹੀਂ ਸੀ ਕਿ ਉਹ ਇਸ ਪੱਬ ਨੂੰ ਚਲਾ ਸਕਣ। ਇਸ ਛਾਪੇਮਾਰੀ ਦੌਰਾਨ ਪੁਲਸ ਨੇ ਕਈ ਤਰ੍ਹਾਂ ਦੀਆਂ ਵਿਦੇਸ਼ੀ ਸ਼ਰਾਬ ਪੱਬ 'ਚੋਂ ਬਰਾਮਦ ਕੀਤੀਆਂ।

ਉਥੇ ਹੀ ਐੱਸ.ਐੱਚ.ਓ. ਦਾ ਕਹਿਣਾ ਹੈ ਕਿ ਉਹ ਪੱਬ ਦੇ ਮਾਲਿਕ ਤੋਂ ਲਾਇਸੰਸ ਦੀ ਮੰਗ ਕਰ ਰਹੇ ਸੀ ਪਰ ਪੱਬ ਮਾਲਿਕ ਲਾਇਸੰਸ ਨਹੀਂ ਸੀ ਦਿਖਾ ਰਹੇ, ਜਿਸ ਤੋਂ ਬਾਅਦ ਪੁਲਸ ਵੱਲੋਂ ਪੱਬ 'ਚ ਛਾਪਾ ਮਾਰਿਆ ਗਿਆ। ਇਸ ਛਾਪੇਮਾਰੀ ਦੌਰਾਨ ਉਨ੍ਹਾਂ ਦੇਖਿਆ ਕਿ ਬਗੈਰ ਲਾਇਸੰਸ ਦੇ ਪੱਬ 'ਚ ਹਾਰਡ ਡ੍ਰਿੰਕ ਪਿਲਾਈ ਜਾ ਰਹੀ ਸੀ। ਜਿਸ ਦੇ ਆਦਾਰ 'ਤੇ ਪੱਬ ਮਾਲਿਕ ਤੇ ਮੈਨੇਜਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਨੇ ਸ਼ਰਾਬ ਨੂੰ ਜ਼ਬਤ ਕਰ ਲਿਆ ਹੈ ਤੇ ਇਸ ਪੱਬ ਮਾਲਿਕ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News