ਪੀ. ਐੱਸ. ਟੀ. ਈ. ਟੀ. ਪ੍ਰੀਖਿਆ ''ਚ ਹਿੱਸਾ ਲੈਣਗੇ 1.75 ਲੱਖ ਵਿਦਿਆਰਥੀ
Saturday, Jan 18, 2020 - 09:48 AM (IST)
ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 19 ਜਨਵਰੀ ਨੂੰ ਕਰਵਾਏ ਜਾਣ ਵਾਲੇ ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ (ਪੀ. ਐੱਸ. ਟੀ. ਈ. ਟੀ.) ਲਈ ਨਵੇਂ ਰੋਲ ਨੰਬਰ 15 ਜਨਵਰੀ ਨੂੰ ਜਾਰੀ ਕਰਨ ਤੋਂ ਬਾਅਦ ਹੋਰ ਜ਼ਰੂਰੀ ਤਿਆਰੀਆਂ ਵੀ ਪੂਰੀਆਂ ਕਰ ਲਈਆਂ ਗਈਆਂ ਹਨ। ਬੋਰਡ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੀ. ਐੱਸ. ਟੀ. ਈ. ਟੀ. ਦੀ ਪ੍ਰੀਖਿਆ 'ਚ ਲਗਭਗ ਪੌਣੇ 2 ਲੱਖ ਵਿਦਿਆਰਥੀ ਬੈਠਣਗੇ।
ਇਨ੍ਹਾਂ 'ਚੋਂ 76,000 ਤੋਂ ਜ਼ਿਆਦਾ ਵਿਦਿਆਰਥੀ 193 ਪ੍ਰੀਖਿਆ ਕੇਂਦਰਾਂ 'ਚ ਪੇਪਰ-1 ਦੇਣਗੇ, ਜਦੋਂ ਕਿ 98 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ 296 ਪ੍ਰੀਖਿਆ ਕੇਂਦਰਾਂ 'ਚ ਪੇਪਰ-2 'ਚ ਬੈਠਣਗੇ। ਦੋਵੇਂ ਪ੍ਰੀਖਿਆਵਾਂ ਐਤਵਾਰ ਨੂੰ ਹੀ ਸਵੇਰੇ ਅਤੇ ਸ਼ਾਮ ਦੇ ਸਮੇਂ ਹੋਣਗੀਆਂ। ਬੋਰਡ ਦੇ ਸਕੱਤਰ ਕਮ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਮੁਹੰਮਦ ਤੈਯਬ ਨੇ ਦੱਸਿਆ ਕਿ ਇਸ ਮਹੀਨੇ ਦੇ ਸ਼ੁਰੂ 'ਚ ਜਾਰੀ ਕੀਤੇ ਪੁਰਾਣੇ ਰੋਲ ਨੰਬਰ ਰੱਦ ਕੀਤੇ ਜਾ ਚੁੱਕੇ ਹਨ।