ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਪੇ-ਸਕੇਲ ਸੋਧਣ ਤੇ ਹੋਰ ਵਿੱਤੀ ਲਾਭ ਦੇਣ ਸਬੰਧੀ ਸਰਕੂਲਰ ਜਾਰੀ

11/17/2021 9:08:47 PM

ਪਟਿਆਲਾ- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਆਪਣੇ ਕਰਮਚਾਰੀਆਂ ਲਈ ਮਿਤੀ 1-1-2016 ਤੋਂ ਲਾਗੂ ਸੋਧੇ ਹੋਏ ਪੇ-ਸਕੇਲ ਨੋਟੀਫਾਈ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮਹਿੰਗਾਈ ਭੱਤਾ/ਰਾਹਤ, ਮੈਡੀਕਲ ਭੱਤਾ, ਮਕਾਨ ਕਿਰਾਇਆ ਭੱਤਾ, ਰੂਰਲ ਏਰੀਆਂ ਭੱਤਾ, ਐਨ.ਪੀ.ਏ., ਸਪੈਸ਼ਲ ਚੌਕੀਂਦਾਰ ਭੱਤਾ, ਮਿਤੀ 1-1-2016 ਤੋਂ ਪਹਿਲਾਂ ਅਤੇ ਬਾਅਦ ਦੇ ਪੈਨਸ਼ਨਰਜ਼ ਨੂੰ ਮਿਲਣਯੋਗ ਲਾਭਾਂ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤੇ ਗਏ ਹਨ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪ੍ਰਬੰਧਕਾਂ ਵਲੋਂ ਸਾਰੀਆਂ ਮੁਲਾਜਮ ਜਥੇਬੰਦੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੇ-ਸਕੇਲ ਸੋਧਣ ਸਬੰਧੀ ਅਤੇ ਹੋਰ ਵਿੱਤੀ ਲਾਭ ਦੇਣ ਸਬੰਧੀ ਅੱਜ ਮਿਤੀ 17-11-2021 ਨੂੰ ਸਰਕੂਲਰ ਜਾਰੀ ਕਰ ਦਿੱਤੇ ਗਏ ਹਨ। ਇਸ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਸਮੂਹ ਮੁਲਾਜਮ ਜਥੇਬੰਦੀਆਂ ਅਤੇ ਕਾਰਪੋਰਸ਼ਨ ਦੇ ਮੁਲਾਜਮਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਸੰਗਰਸ਼ ਦੇ ਪ੍ਰੋਗਰਾਮ ਨੂੰ ਵਾਪਿਸ ਲੈ ਲੈਣ  ਅਤੇ ਕਲ 18-11-2021 ਤੋਂ ਆਪਣੀਆਂ ਡਿਊਟੀਆਂ ਜੋਇਨ ਕਰ ਲੈਣ।
 


Bharat Thapa

Content Editor

Related News