ਪੀ. ਆਰ. ਟੀ. ਸੀ. ਬੱਸ ਨੇ ਮੋਟਰਸਾਈਕਲ ਚਾਲਕ ਦਰੜਿਆ, ਮੌਕੇ ਤੇ ਹੀ ਮੌਤ
Wednesday, Feb 19, 2025 - 05:56 PM (IST)

ਕੁੱਪ ਕਲਾਂ (ਗੁਰਮੁੱਖ) : ਲੁਧਿਆਣਾ-ਮਾਲੇਰਕੋਟਲਾ ਮੁੱਖ ਮਾਰਗ ’ਤੇ ਸਥਿਤ ਕਸਬਾ ਕੁੱਪ ਕਲਾਂ ’ਚ ਪੀ. ਆਰ. ਟੀ. ਸੀ. ਬੱਸ ਨੇ ਮੋਟਰਸਾਈਕਲ ਚਾਲਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ’ਚ ਦਰੜ ਦਿੱਤਾ, ਜਿਸ ਕਾਰਨ ਹਾਦਸੇ ’ਚ ਨੌਜਵਾਨ ਦੀ ਮੌਤ ਹੋ ਗਈ। ਗੁਰਤੇਜ ਸਿੰਘ ਔਲਖ ਅਤੇ ਮੋਹਣਜੀਤ ਸਿੰਘ ਨੇ ਦੱਸਿਆ ਕਿ ਅੱਜ ਮੁੱਖ ਮਾਰਗ ’ਤੇ ਇਕ ਨੌਜਵਾਨ ਆਪਣੇ ਮੋਟਰਸਾਈਕਲ ’ਤੇ ਮਾਲੇਰਕੋਟਲਾ ਤੋਂ ਆ ਰਿਹਾ ਸੀ ਕਿ ਕੁੱਪ ਕਲਾ ਜੈਨ ਮੰਦਰ ਦੇ ਨੇੜੇ ਪਿੱਛੋਂ ਆ ਰਹੀ ਪੀ. ਆਰ. ਟੀ. ਸੀ. ਦੀ ਬੱਸ ਨਾਲ ਹਾਦਸਾ ਗ੍ਰਸਤ ਹੋ ਗਿਆ।
ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿਚ 26 ਸਾਲਾ ਨੌਜਵਾਨ ਲਿਆਕਤ ਅਲੀ ਪੁੱਤਰ ਸ਼ੌਕਤ ਅਲੀ ਨੱਥੂਮਾਜਰਾ ਦੀ ਮੌਕੇ ’ਤੇ ਮੌਤ ਹੀ ਹੋ ਗਈ। ਘਟਨਾ ਸਥਾਨ ’ਤੇ ਪਹੁੰਚੀ ਥਾਣਾ ਅਹਿਮਦਗੜ੍ਹ ਸਦਰ ਦੀ ਪੁਲਸ ਵੱਲੋਂ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।