ਬੱਚੀ ਨਾਲ ਜਬਰ-ਜ਼ਨਾਹ ਖਿਲਾਫ ਕੀਤਾ ਰੋਸ ਪ੍ਰਦਰਸ਼ਨ
Monday, Jul 02, 2018 - 12:59 AM (IST)
ਪਟਿਆਲਾ, (ਰਾਜੇਸ਼)- ਮੰਦਸੌਰ ਵਿਖੇ 8 ਸਾਲ ਦੀ ਬੱਚੀ ਨਾਲ ਹੋਏ ਜਬਰ-ਜ਼ਨਾਹ ਖਿਲਾਫ ਇਥੇ ਮਾਂ ਸੇਵਾ ਸੋਸਾਇਟੀ ਪ੍ਰਧਾਨ ਗੁਰਜੋਤ ਗੋਲਡੀ ਦੀ ਅਗਵਾਈ ਹੇਠ ਕਡ਼ਾਹ ਵਾਲਾ ਚੌਕ ਵਿਚ ਪ੍ਰਦਰਸ਼ਨ ਕੀਤਾ ਗਿਆ। ਸੋਸਾਇਟੀ ਦੇ ਪ੍ਰਧਾਨ ਗੁਰਜੋਤ ਗੋਲਡੀ ਨੇ ਇਸ ਕਾਂਡ ਦੀ ਘੋਰ ਨਿੰਦਾ ਕੀਤੀ। ਕਿਹਾ ਕਿ ਸਾਰਾ ਦੇਸ਼ ਬੱਚੀਆਂ ਦੇ ਨਾਲ ਦੁਰਕਰਮ ਕਰਨ ਤੋਂ ਬਾਅਦ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਨ ਵਾਲੇ ਰਾਕਸ਼ ਨੂੰ ਫਾਸਟ ਟ੍ਰੈਕ ਕੋਰਟ ਦੇ ਜ਼ਰੀਏ ਜਲਦੀ ਤੋਂ ਜਲਦੀ ਫਾਂਸੀ ਦੇ ਫੰਧੇ ’ਤੇ ਲਟਕਿਆ ਦੇਖਣਾ ਚਾਹੁੰਦਾ ਹੈ। ਇਹੋ ਜਿਹੇ ਅਪਰਾਧਾਂ ਨਾਲ ਦੇਸ਼ ਦੀ ਛਵੀ ਖਰਾਬ ਹੁੰਦੀ ਹੈ। ਇਸ ਮੌਕੇ ਅਮਿਤ ਸ਼ਰਮਾ, ਸ਼ਿਵਮ, ਯਸ਼ਪ੍ਰੀਤ, ਸ਼ੰਕਰ, ਸਾਹਿਲ, ਪੰਕੂ, ਰਾਧੇ, ਦੀਪਾ, ਚੰਨਾ, ਕਮਲ ਤੇ ਕਾਕਾ ਆਦਿ ਮੌਜੂਦ ਸਨ।
