ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਆਪਣੇ ਹੀ ਉੱਚ ਅਧਿਕਾਰੀਆਂ ਖਿਲਾਫ ਕੀਤੀ ਨਾਅਰੇਬਾਜ਼ੀ

Wednesday, Aug 02, 2017 - 04:25 PM (IST)

ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਆਪਣੇ ਹੀ ਉੱਚ ਅਧਿਕਾਰੀਆਂ ਖਿਲਾਫ ਕੀਤੀ ਨਾਅਰੇਬਾਜ਼ੀ

ਬੁਢਲਾਡਾ (ਮਨਜੀਤ) : ਪਾਵਰਕਾਮ ਦਫਤਰ ਬੁਢਲਾਡਾ ਵਿਖੇ ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ, ਟੈਕਨੀਕਲ ਸਰਵਿਸਜ ਯੂਨੀਅਨ, ਟੀ.ਐੱਸ.ਯੂ., ਇੰਮਪਲਾਇਜ ਫੈਡਰੇਸ਼ਨ, ਇੰਮਪਲਾਈਜ ਫੈਡਰੇਸ਼ਨ ਅਤੇ ਕੋਂਸਲ ਆਫ ਜੂਨੀਅਰ ਇੰਜਨਅਿਰਜ ਤੇ ਅਧਾਰਿਤ ਸਾਂਝੀ ਸੰਘਰਸ ਕਮੇਟੀ ਦੇ ਸੱਦੇ ਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੈਂਕੜੇ ਇਨਸਾਫ ਪਸੰਦ ਲੋਕਾਂ ਵੱਲੋਂ ਰੋਹ ਭਰਪੂਰ ਧਰਨਾ ਦੇ ਕੇ ਉਪ ਮੰਡਲ ਬਰੇਟਾ ਦੇ ਮੁਅੱਤਲ ਐੱਸ. ਡੀ.ਓ. ਦਵਿੰਦਰ ਸਿੰਘ ਅਤੇ ਜੇ.ਈ. ਜਗਵੰਤ ਸਿੰਘ ਦੀ ਮੁਅੱਤਲੀ ਰੱਦ ਕਰਨ ਦੀ ਮੰਗ ਕੀਤੀ ਗਈ ਤੇ ਜੰਮ ਕੇ ਐੱਸ. ਈ. ਬਠਿੰਡਾ ਅਤੇ ਚੀਫ ਇੰਜਨੀਅਰ ਖਿਲਾਫ ਨਾਅਰੇਬਾਜੀ ਕੀਤੀ। ਧਰਨੇ ਵਿੱਚ ਮੁਲਾਜਮਾਂ ਦੀਆਂ ਸਮੁੱਚੀਆਂ ਜਥੇਬੰਦੀਆਂ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਬੀ.ਕੇ.ਯੂ. (ਡਕੋਦਾਂ), ਬੀ.ਕੇ.ਯੂ. (ਉਗਰਾਹਾਂ), ਪੰਜਾਬ ਕਿਸਾਨ ਯੂਨੀਅਨ, ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ, ਮਜਦੂਰ ਮੁਕਤੀ ਮੋਰਚਾ, ਗੱਲਾ ਮਜਦੂਰ ਯੂਨੀਅਨ, ਮਨੀਮ ਮੁਨਸ਼ੀ ਯੂਨੀਅਨ, ਇਨਕਲਾਬੀ ਕੇਂਦਰ ਪੰਜਾਬ, ਡੈਮੋਕਰੇਟਿਕ ਟੀਚਰਜ ਫਰੰਟ ਆਦਿ ਜਥੇਬੰਦੀਆਂ ਨੇ ਘੋਲ ਦੀ ਪੁਰਜ਼ੋਰ ਹਮਾਇਤ ਕਰਦੇ ਹੋਏ, ਐਸ.ਈ. ਬਠਿੰਡਾ ਅਤੇ ਚੀਫ ਇੰਜਨੀਅਰ ਬਠਿੰਡਾ ਤੇ ਸੈਲਰ ਮਾਲਕਾਂ ਦਾ ਪੱਖ ਪੂਰਨ ਅਤੇ ਅਹੁਦੇ ਦੀ ਦੁਰਵਰਤੋ ਕਰਨ ਦਾ ਦੋਸ਼ ਲਗਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਉਚ ਅਧਿਕਾਰੀਆਂ ਨੇ ਨਾਦਰਸ਼ਾਹੀ ਫਰਮਾਨ ਜਾਰੀ ਕਰਕੇ ਅੰਗਰੇਜ ਰਾਜ ਦੀ ਯਾਦ ਤਾਜਾ ਕਰਵਾ ਦਿੱਤੀ ਹੈ, ਜਿਸ ਖਿਲਾਫ ਉਸੇ ਤਰ੍ਹਾਂ ਦੀ ਲੜਾਈ ਲੜਨ ਲਈ ਤਿਆਰ ਰਹਿਣਾ ਪਵੇਗਾ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਾਇਜ਼ ਮੁਅੱਤਲੀਆਂ ਤੁਰੰਤ ਰੱਦ ਕੀਤੀਆਂ ਜਾਣ ਅਤੇ ਅਹੁਦੇ ਦੀ ਦੁਰਵਰਤੋ ਕਰਨ ਵਾਲੇ ਉੱਚ ਅਫਸਰਾਂ ਦੀ ਜਾਂਚ ਕਰਕੇ ਮੁਅੱਤਲ ਕੀਤਾ ਜਾਵੇ।


Related News