ਚਾਰਜ ਸੰਭਾਲਦੇ ਹੀ ਐਕਸ਼ਨ ਮੋਡ ’ਚ ਐੱਸ.ਐੱਸ.ਪੀ. ਖੰਨਾ, ਅੱਧੀ ਰਾਤ ਨੂੰ ਕੀਤੀ ਨਾਕੇ ਦੀ ਚੈਕਿੰਗ

Tuesday, Jan 13, 2026 - 03:09 PM (IST)

ਚਾਰਜ ਸੰਭਾਲਦੇ ਹੀ ਐਕਸ਼ਨ ਮੋਡ ’ਚ ਐੱਸ.ਐੱਸ.ਪੀ. ਖੰਨਾ, ਅੱਧੀ ਰਾਤ ਨੂੰ ਕੀਤੀ ਨਾਕੇ ਦੀ ਚੈਕਿੰਗ

ਖੰਨਾ (ਵਿਪਨ): ਪੁਲਸ ਜ਼ਿਲ੍ਹਾ ਖੰਨਾ ਦੀ ਨਵੀਂ ਐੱਸ.ਐੱਸ.ਪੀ. ਡਾ. ਦਰਪਨ ਆਹਲੂਵਾਲੀਆ ਨੇ ਸੋਮਵਾਰ ਦੁਪਹਿਰ ਰਸਮੀ ਤੌਰ ’ਤੇ ਚਾਰਜ ਸੰਭਾਲਦੇ ਹੀ ਸਪੱਸ਼ਟ ਕਰ ਦਿੱਤਾ ਕਿ ਕਾਨੂੰਨ ਵਿਵਸਥਾ ਮਜ਼ਬੂਤ ਕਰਨਾ ਅਤੇ ਸਰਗਰਮ ਪੁਲਿਸਿੰਗ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਚਾਰਜ ਲੈਣ ਦੇ ਪਹਿਲੇ ਹੀ ਦਿਨ ਉਹ ਅਚਾਨਕ ਫੀਲਡ ਵਿਚ ਨਿਕਲ ਪਏ।

ਉਨ੍ਹਾਂ ਨੇ ਅੱਧੀ ਰਾਤ ਨੂੰ ਦਿੱਲੀ–ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਖੰਨਾ ਸਥਿਤ ਪ੍ਰਿਸਟੀਨ ਮਾਲ ਦੇ ਸਾਹਮਣੇ ਲੱਗਣ ਵਾਲੇ ਹਾਈ-ਟੈੱਕ ਨਾਕੇ ਦਾ ਨਿੱਜੀ ਤੌਰ ’ਤੇ ਨਿਰੀਖਣ ਕੀਤਾ। ਐੱਸ.ਐੱਸ.ਪੀ. ਦੀ ਇਸ ਅਚਾਨਕ ਚੈਕਿੰਗ ਨਾਲ ਪੁਲਸ ਵਿਭਾਗ ਵਿਚ ਪੂਰੀ ਤਰ੍ਹਾਂ ਐਕਸ਼ਨ ਮੋਡ ਦਾ ਸੰਦੇਸ਼ ਗਿਆ।


author

Anmol Tagra

Content Editor

Related News