ਨਿੱਜੀ ਲੋਨ ਕੰਪਨੀਆਂ ਕਿਸ਼ਤਾਂ ਲਈ ਜਨਾਨੀਆਂ ਨੂੰ ਕਰ ਰਹੀਆਂ ਪ੍ਰੇਸ਼ਾਨ, ਮਾਮਲਾ ਦਰਜ

07/06/2020 6:24:49 PM

ਜੈਤੋ(ਵੀਰਪਾਲ/ਗੁਰਮੀਤਪਾਲ) :- ਘਰੇਲੂ ਜਨਾਨੀਆਂ ਨੂੰ ਲੋਨ ਦੇਣ ਵਾਲੀਆਂ ਨਿੱਜੀ ਕੰਪਨੀਆਂ ਵੱਲੋਂ ਕਿਸ਼ਤਾਂ ਦੀ ਉਗਰਾਹੀ ਲਈ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜੈਤੋ ਮੰਡੀ ਵਿਚ ਇਕ ਮਾਮਲਾ ਸਾਹਮਣੇ ਆਇਆ ਹੈ ਕਿ ਪ੍ਰਾਇਵੇਟ ਕੰਪਨੀਆਂ ਦੇ ਮੁਲਾਜ਼ਮਾਂ ਵੱਲੋਂ ਬਿਮਾਰ ਜਨਾਨੀ ਤੋਂ ਲੋਨ ਦੀ ਉਗਰਾਹੀ ਲਈ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ 'ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ' ਸੂਬਾ ਪ੍ਰਧਾਨ ਦਰਸ਼ਨਾਂ ਜੋਸ਼ੀ ਨੇ ਦੱਸਿਆ ਕਿ ਪ੍ਰਾਇਵੇਟ ਕੰਪਨੀਆਂ ਦੇ ਮੁਲਾਜ਼ਮ ਕਿਸ਼ਤ ਲੈਣ ਲਈ ਘਰ ਆਏ ਅਤੇ ਡਰਾਵਾ ਦੇਣ ਦੇ ਨਾਲ-ਨਾਲ ਧਮਕਾਇਆ ਵੀ ਗਿਆ ਜਦੋਂ ਕਿ ਉਹ ਜਨਾਨੀ ਕੈਂਸਰ ਦੀ ਮਰੀਜ਼ ਹੈ। ਪਿਛਲੇ ਮਹੀਨੇ ਉਸਨੇ ਸਲੰਡਰ ਵੇਚ ਕੇ ਕਿਸ਼ਤ ਭਰੀ ਹੈ। ਹੁਣ ਉਸ ਕੋਲ ਦਵਾਈ ਲੈਣ ਲਈ ਪੈਸੇ ਵੀ ਨਹੀਂ ਸਨ। ਇਸੇ ਤਰ੍ਹਾਂ ਹੋਰ ਜਨਾਨੀਆਂ ਨੂੰ ਵੀ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਘਟਨਾ ਤੋਂ ਬਆਦ ਕੰਪਨੀ ਮੁਲਾਜ਼ਮ ਦੇ ਵਿਰੁੱਧ ਜੈਤੋ ਥਾਣੇ ਵਿਚ ਐਫ. ਆਈ.ਆਰ. ਦਰਜ ਕਰਵਾਈ ਗਈ ਹੈ। ਪ੍ਰਾਈਵੇਟ ਕੰਪਨੀਆਂ ਦੇ ਮੁਲਾਜ਼ਮਾਂ ਦੀ ਧੱਕੇਸ਼ਾਹੀ ਐਨੀ ਵੱਧ ਗਈ ਕਿ ਲੋਨ ਧਾਰਕਾਂ ਵੱਲੋਂ ਕੰਪਨੀ ਦੇ ਦਫਤਰ ਅੱਗੇ ਧਰਨਾ ਦੇਣਾ ਪਿਆ। ਪੀੜਤਾ ਦੀ ਮਦਦ ਲਈ ਡਾਕਟਰ ਦਲਜੀਤ ਸਿੰਘ ਚੋਹਾਨ, ਆਮ ਆਦਮੀ ਪਰਟੀ ਦੇ ਸੀਨੀਅਰ ਆਗੂ ਅਮਲੋਕ ਸਿੰਘ ਅਤੇ ਲਛਮਣ ਸ਼ਰਮਾ ਭਗਤੂਆਣਾ ਜਿਲ੍ਹਾ ਜੁਆਇੰਟ ਸਕੱਤਰ ਵੱਲੋਂ ਉਨ੍ਹਾਂ ਲੋਨ ਧਾਰਕਾਂ ਦਾ ਸਾਥ ਦਿੰਦਿਆਂ ਕੰਪਨੀ ਦੇ ਮੁਲਾਜ਼ਮ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਹਾ ਕਿ ਕਿਸੇ ਵੀ ਨਿੱਜ਼ੀ ਕੰਪਨੀ ਨੂੰ ਇਸ ਭਿਆਨਕ  ਸਮੇਂ ਵਿਚੋਂ ਗੁਜ਼ਰ ਰਹੇ ਲੋਕਾਂ ਨਾਲ ਧੱਕੇਸ਼ਾਹੀ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਮੈਜਿਸਟ੍ਰੇਟ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਕਿਸੇ ਲੋਨ ਧਾਰਕ ਤੋਂ ਧੱਕੇ ਨਾਲ ਕਿਸ਼ਤ ਦੀ ਉਗਰਾਹੀ ਨਹੀਂ ਕੀਤੀ ਜਾਵੇਗੀ। ਇਸ ਮੌਕੇ ਦਰਸ਼ਨਾਂ ਜੋਸ਼ੀ ਸੂਬਾ ਪ੍ਰਧਾਨ, ਵੀਰਪਾਲ ਕੌਰ, ਗਗਨਦੀਪ ਕੌਰ, ਮਨਨਿੰਦਰ ਕੌਰ, ਜਸਵਿੰਦਰ ਕੌਰ, ਗੁਰਮੀਤ ਕੌਰ, ਅਮਰਜੀਤ ਕੌਰ, ਸੁਖਦੀਪ ਕੌਰ, ਪਰਮਜੀਤ ਕੌਰ, ਸਤਨਾਮ ਸਿੰਘ, ਮੋਨਕਾ ਜੋਸ਼ੀ, ਸਰਬਜੀਤ,ਵੀਰ ਸਿੰਘ ਚੈਨ, ਸੋਨੀਆ ਦਬੜਖਾਨੀ ਆਦਿ ਹਾਜ਼ਰ ਸਨ।


Harinder Kaur

Content Editor

Related News