HDFC ਬੈਂਕ ਨੇ ਗਾਹਕਾਂ ਨੂੰ ਦਿੱਤਾ ਝਟਕਾ, ਹੋਮ ਲੋਨ ''ਤੇ ਵਧਾ ਦਿੱਤੀਆਂ ਵਿਆਜ ਦਰਾਂ

Saturday, Mar 30, 2024 - 03:12 PM (IST)

ਨਵੀਂ ਦਿੱਲੀ - ਕੇਂਦਰੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (MPC) ਦੀ ਬੈਠਕ ਤੋਂ ਠੀਕ ਪਹਿਲਾਂ ਨਿੱਜੀ ਖੇਤਰ ਦੇ ਸਭ ਤੋਂ ਵੱਡੇ ਬੈਂਕ HDFC ਬੈਂਕ ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਬੈਂਕ ਨੇ ਆਪਣੇ ਰੈਪੋ-ਲਿੰਕਡ ਹੋਮ ਲੋਨ 'ਤੇ ਵਿਆਜ ਦਰਾਂ 'ਚ 10-15 ਆਧਾਰ ਅੰਕਾਂ ਦਾ ਵਾਧਾ ਕੀਤਾ ਹੈ। ਇਸ ਵਾਧੇ ਤੋਂ ਬਾਅਦ ਲੋਨ ਦਰਾਂ 8.70 ਤੋਂ 9.8 ਫੀਸਦੀ ਦੇ ਦਾਇਰੇ 'ਚ ਆ ਗਈਆਂ ਹਨ।

ਇਹ ਵੀ ਪੜ੍ਹੋ :    ਕਾਂਗਰਸ ਨੂੰ IT ਵਿਭਾਗ ਤੋਂ ਮਿਲਿਆ 1,823 ਕਰੋੜ ਰੁਪਏ ਦਾ ਇਕ ਹੋਰ ਨਵਾਂ ਨੋਟਿਸ

ਰਲੇਵੇਂ 'ਤੇ ਬੈਂਕ ਨੇ ਕੀ ਕਿਹਾ?

ਬੈਂਕ ਨੇ ਆਪਣੀ ਵੈੱਬਸਾਈਟ 'ਤੇ ਸਪੱਸ਼ਟ ਕੀਤਾ ਕਿ ਹੋਮ ਲੋਨ ਦਰ 'ਚ ਬਦਲਾਅ 1 ਜੁਲਾਈ 2023 ਨੂੰ HDFC ਬੈਂਕ ਅਤੇ HDFC ਦੇ ਰਲੇਵੇਂ ਕਾਰਨ ਹੋਇਆ ਹੈ ਅਤੇ ਇਸ ਨੂੰ ਹੁਣ ਰਿਟੇਲ ਪ੍ਰਾਈਮ ਲੈਂਡਿੰਗ ਰੇਟ (RPLR) ਨਾਲ ਨਹੀਂ ਜੋੜਿਆ ਜਾਵੇਗਾ। ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਨਵੀਂ ਰੇਪੋ ਲਿੰਕਡ ਵਿਆਜ ਦਰ ਨਵੇਂ ਗਾਹਕਾਂ 'ਤੇ ਲਾਗੂ ਹੈ। ਪੁਰਾਣੇ ਗਾਹਕ RPLR ਨਾਲ ਜਾਰੀ ਰੱਖ ਸਕਦੇ ਹਨ।

ਤੁਹਾਨੂੰ ਦੱਸ ਦੇਈਏ ਕਿ RBI ਦੀ ਛੇ ਮੈਂਬਰੀ ਮੁਦਰਾ ਨੀਤੀ ਕਮੇਟੀ (MPC) ਦੀ ਬੈਠਕ 3 ਅਪ੍ਰੈਲ ਤੋਂ 5 ਅਪ੍ਰੈਲ ਤੱਕ ਹੋਵੇਗੀ, ਜੋ ਕਿ ਨਵੇਂ ਵਿੱਤੀ ਸਾਲ 2024-25 ਦੀ ਪਹਿਲੀ ਬੈਠਕ ਹੋਵੇਗੀ।

ਇਹ ਵੀ ਪੜ੍ਹੋ :    ਅਡਾਨੀ, ਅੰਬਾਨੀ ’ਚ ਪਹਿਲੀ ਵਾਰ ਗਠਜੋੜ, ਰਿਲਾਇੰਸ ਨੇ ਅਡਾਨੀ ਪਾਵਰ ਦੇ ਪ੍ਰਾਜੈਕਟ ’ਚ ਖਰੀਦੀ 26 ਫੀਸਦੀ ਹਿੱਸੇਦਾਰੀ

ਹੋਰ ਬੈਂਕਾਂ ਵਿੱਚ ਹੋਮ ਲੋਨ ਦੀਆਂ ਦਰਾਂ

ICICI ਬੈਂਕ ਦੀਆਂ ਮੌਜੂਦਾ ਹੋਮ ਲੋਨ ਵਿਆਜ ਦਰਾਂ 9 ਫੀਸਦੀ ਤੋਂ 10.05 ਫੀਸਦੀ ਦੇ ਵਿਚਕਾਰ ਹਨ। ਸਟੇਟ ਬੈਂਕ ਆਫ਼ ਇੰਡੀਆ ਹੋਮ ਲੋਨ ਦਰਾਂ 9.15 ਪ੍ਰਤੀਸ਼ਤ ਤੋਂ ਵੱਧ ਤੋਂ ਵੱਧ 10.05 ਪ੍ਰਤੀਸ਼ਤ ਤੱਕ ਹੈ। ਇਸ ਦੇ ਨਾਲ ਹੀ, ਐਕਸਿਸ ਬੈਂਕ ਆਪਣੇ ਗ੍ਰਾਹਕਾਂ ਨੂੰ 8.75 ਤੋਂ 9.65 ਪ੍ਰਤੀਸ਼ਤ ਤੱਕ ਹੋਮ ਲੋਨ 'ਤੇ ਤੁਲਨਾਤਮਕ ਤੌਰ 'ਤੇ ਘੱਟ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਕੋਟਕ ਮਹਿੰਦਰਾ ਬੈਂਕ ਹੋਮ ਲੋਨ ਦੀ ਸ਼ੁਰੂਆਤੀ ਵਿਆਜ ਦਰ 8.70 ਫੀਸਦੀ ਹੈ।

ਇਹ ਵੀ ਪੜ੍ਹੋ :     Bank Holiday : ਕੱਲ੍ਹ ਸ਼ੁੱਕਰਵਾਰ ਨੂੰ ਬੰਦ ਰਹਿਣਗੇ ਬੈਂਕ, ਸ਼ਨੀਵਾਰ-ਐਤਵਾਰ ਹੋਵੇਗਾ ਕੰਮਕਾਜ, ਜਾਣੋ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News