ਜੇਲ ''ਚੋਂ ਮੋਬਾਇਲ ਬਰਾਮਦ ਹੋਣ ''ਤੇ ਜੇਲ ਸੁਪਰਡੈਂਟ ਹੋਵੇਗਾ ਚਾਰਜਸ਼ੀਟ : ਰੰਧਾਵਾ
Monday, Oct 14, 2019 - 01:03 PM (IST)
![ਜੇਲ ''ਚੋਂ ਮੋਬਾਇਲ ਬਰਾਮਦ ਹੋਣ ''ਤੇ ਜੇਲ ਸੁਪਰਡੈਂਟ ਹੋਵੇਗਾ ਚਾਰਜਸ਼ੀਟ : ਰੰਧਾਵਾ](https://static.jagbani.com/multimedia/2019_9image_13_46_140464385randhawa5.jpg)
ਫਰੀਦਕੋਟ (ਜ.ਬ.) - ਜੇਲਾਂ 'ਚੋਂ ਲਗਾਤਾਰ ਹੋ ਰਹੀ ਮੋਬਾਇਲ, ਸਿਮ ਅਤੇ ਗੈਰਕਾਨੂੰਨੀ ਸਾਮਾਨ ਦੀ ਬਰਾਮਦਗੀ ਨੇ ਪੰਜਾਬ ਸਰਕਾਰ ਦੀ ਨੀਂਦ ਹਰਾਮ ਕਰਕੇ ਰੱਖੀ ਹੋਈ ਹੈ। ਜੇਲਾਂ ਅੰਦਰੋਂ ਕੈਦੀਆਂ ਦੀਆਂ ਲਾਈਵ ਵੀਡੀਓਜ਼, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਫੋਟੋਆਂ ਆਦਿ ਬਹੁਤ ਕੁਝ ਦੇਖਿਆ ਜਾ ਰਿਹਾ ਹਨ, ਜਿਨ੍ਹਾਂ ਨੂੰ ਰੋਕਣ ਲਈ ਜੇਲ ਮੰਤਰੀ ਨੇ ਸਾਰੀ ਜ਼ਿੰਮੇਵਾਰੀ ਜੇਲ ਸੁਪਰਡੈਂਟ 'ਤੇ ਸੁੱਟ ਦਿੱਤੀ ਹੈ। ਉਨ੍ਹਾਂ ਇਸ ਸਬੰਧੀ ਸਾਫ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇ ਜੇਲ 'ਚੋਂ ਮੋਬਾਇਲ ਬਰਾਮਦ ਹੁੰਦਾ ਹੈ ਤਾਂ ਜੇਲ ਸੁਪਰਡੈਂਟ ਨੂੰ ਚਾਰਜਸ਼ੀਟ ਕੀਤਾ ਜਾਵੇਗਾ।
ਤਾਜਾ ਨਿਰਦੇਸ਼ਾਂ ਅਨੁਸਾਰ ਜੇਲ ਅੰਦਰ ਕੋਈ ਵੀ ਮੋਬਾਇਲ ਫੋਨ ਨਹੀਂ ਲਿਆ ਸਕੇਗਾ। ਇਥੋਂ ਤੱਕ ਕਿ ਜੇਲ ਮੰਤਰੀ ਖੁਦ ਅਤੇ ਜੇਲ ਦਾ ਨਿਰੀਖਣ ਕਰਨ ਸਮੇਂ ਜੱਜ ਵੀ ਮੋਬਾਇਲ ਫੋਨ ਨਹੀਂ ਲਿਜਾ ਸਕਣਗੇ। ਜੇਲ ਮੰਤਰੀ ਨੇ ਜੇਲਾਂ 'ਚ ਲੈਂਡਲਾਈਨ ਫੋਨ ਲਾਉਣ ਜਾਂ ਖਰਾਬ ਚੱਲ ਰਹੇ ਫੋਨ ਠੀਕ ਕਰਵਾਉਣ ਦੇ ਹੁਕਮ ਦਿੱਤੇ ਹਨ।