ਜੇਲ੍ਹ ’ਚੋਂ ਆਏ ਵਿਅਕਤੀ ਨੇ ਬਜ਼ੁਰਗ ਵਿਅਕਤੀ ’ਤੇ ਕੀਤਾ ਕਾਤਲਾਨਾ ਹਮਲਾ

Wednesday, Jun 09, 2021 - 02:16 PM (IST)

ਜੇਲ੍ਹ ’ਚੋਂ ਆਏ ਵਿਅਕਤੀ ਨੇ ਬਜ਼ੁਰਗ ਵਿਅਕਤੀ ’ਤੇ ਕੀਤਾ ਕਾਤਲਾਨਾ ਹਮਲਾ

ਬਟਾਲਾ (ਸਾਹਿਲ) : ਬੀਤੀ ਰਾਤ ਬਟਾਲਾ ਦੇ ਪਿੰਡ ਕੋਕਲਪੁਰ ’ਚ ਕੁਝ ਵਿਅਕਤੀਆਂ ਵਲੋਂ ਇਕ ਬਜ਼ੁਰਗ ਵਿਅਕਤੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਵੱਢ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਕਾਰਨ ਬਜ਼ੁਰਗ ਬੁਰੀ ਤਰਾਂ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦੀ ਪਛਾਣ ਭੋਲਾ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਕੋਕਲਪੁਰ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਸਿਵਲ ਹਸਪਤਾਲ ’ਚ ਜੇਰੇ ਇਲਾਜ ਭੋਲਾ ਸਿੰਘ ਪੁੱਤਰ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਇਕ ਮਹੀਨਾ ਪਹਿਲਾ ਸਾਡੇ ਪਿੰਡ ਦੇ ਇਕ ਵਿਅਕਤੀ ਨੇ ਬਿਨਾ ਵਜ੍ਹਾ ਸਾਡੇ ਨਾਲ ਝਗੜੇ ਕਰਕੇ ਮੇਰੇ ਮੁੰਡੇ ਅਤੇ ਨੂੰਹ ਨੂੰ ਸੱਟਾ ਲਗਾ ਕੇ ਬੁਰੀ ਤਰਾਂ ਜ਼ਖ਼ਮੀਂ ਕਰ ਦਿੱਤਾ। ਉਕਤ ਲੋਕਾਂ ਦੇ ਖ਼ਿਲਾਫ਼ ਥਾਣਾ ਕਾਦੀਆਂ ਵਿਖੇ ਕੇਸ ਵੀ ਦਰਜ ਹੋਇਆ ਸੀ ਅਤੇ ਉਕਤ ਵਿਅਕਤੀ ਗੁਰਦਾਸਪੁਰ ਜੇਲ ’ਚ ਬੰਦ ਸੀ। ਬੀਤੀ ਦਿਨੀਂ ਉਹ ਜੇਲ੍ਹ ਤੋਂ ਆਪਣੇ ਘਰ ਆ ਗਿਆ। ਰਾਤ 8 ਵਜੇ ਦੇ ਕਰੀਬ 4-5 ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਉਕਤ ਵਿਅਕਤੀ ਸਾਡੇ ਘਰ ਜਬਰੀ ਦਾਖ਼ਲ ਹੋ ਗਿਆ, ਜਿਸ ਨੇ ਮੇਰੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਉਸ ਨੇ ਦੱਸਿਆ ਕਿ ਉਹ ਹਮਲੇ ਕਾਰਨ ਬੁਰੀ ਤਰ੍ਹਾਂ ਜ਼ਖ਼ਮੀਂ ਹੋ ਗਿਆ। ਮੈਨੂੰ ਮੇਰੇ ਪਰਿਵਾਰਿਕ ਮੈਂਬਰਾਂ ਨੇ ਤੁਰੰਤ ਸਿਵਲ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ। ਇਸ ਸੰਬੰਧੀ ਅਸੀ ਥਾਣਾ ਕਾਦੀਆਂ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।


author

rajwinder kaur

Content Editor

Related News