ਗਰਭਵਤੀ ਔਰਤ ਨੂੰ ਸਹੁਰੇ ਪਰਿਵਾਰ ਨੇ ਕੁੱਟਮਾਰ ਕਰਕੇ ਕੀਤਾ ਜ਼ਖਮੀ

Saturday, Jan 27, 2024 - 04:40 PM (IST)

ਗਰਭਵਤੀ ਔਰਤ ਨੂੰ ਸਹੁਰੇ ਪਰਿਵਾਰ ਨੇ ਕੁੱਟਮਾਰ ਕਰਕੇ ਕੀਤਾ ਜ਼ਖਮੀ

ਅਬੋਹਰ (ਸੁਨੀਲ) : ਸਥਾਨਕ ਗੁਰੂ ਕਿਰਪਾ ਕਾਲੋਨੀ ਦੀ ਵਸਨੀਕ ਅਤੇ ਮੈਟਰੋ ਕਾਲੋਨੀ ’ਚ ਵਿਆਹੀ ਗਰਭਵਤੀ ਔਰਤ ਨੂੰ ਉਸ ਦੇ ਹੀ ਸਹੁਰਿਆਂ ਨੇ ਕੁੱਟਮਾਰ ਕੇ ਜ਼ਖਮੀ ਕਰ ਦਿੱਤਾ। ਔਰਤ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਇਲਾਜ ਅਧੀਨ ਤਰੁਨਪ੍ਰੀਤ ਕੌਰ ਨੇ ਕਥਿਤ ਤੌਰ ’ਤੇ ਦੱਸਿਆ ਕਿ ਉਸ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਮੈਟਰੋ ਕਾਲੋਨੀ ਵਾਸੀ ਪਵਨ ਕੁਮਾਰ ਨਾਲ ਹੋਇਆ ਸੀ।

ਵਿਆਹ ਤੋਂ ਬਾਅਦ ਉਸ ਦੇ ਸਹੁਰੇ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੇ ਘਰ ਕੁੜੀ ਪੈਦਾ ਹੋਵੇ, ਇਸ ਲਈ ਉਨ੍ਹਾਂ ਨੇ 2-3 ਮਹੀਨਿਆਂ ’ਚ ਉਸ ਦਾ ਗਰਭਪਾਤ ਕਰਵਾ ਦਿੱਤਾ ਸੀ। ਹੁਣ ਉਹ ਦੁਬਾਰਾ 7 ਮਹੀਨਿਆਂ ਦੀ ਗਰਭਵਤੀ ਹੈ। ਉਸ ਦੇ ਸਹੁਰੇ ਕਥਿਤ ਤੌਰ ’ਤੇ ਉਸ ਨੂੰ ਕੁੜੀ ਹੋਣ ਦਾ ਸੰਕੇਤ ਦੇ ਕੇ ਜ਼ਬਰੀ ਗਰਭਪਾਤ ਕਰਵਾਉਣਾ ਚਾਹੁੰਦੇ ਹਨ ਅਤੇ ਉਸ ਨੂੰ ਜ਼ਬਰਦਸਤੀ ਗੰਗਾਨਗਰ ਲਿਜਾ ਕੇ ਉਸ ਦਾ ਲਿੰਗ ਟੈਸਟ ਕਰਵਾਉਣਾ ਚਾਹੁੰਦੇ ਹਨ।

ਬੀਤੀ ਰਾਤ ਉਸ ਦੇ ਸਹੁਰੇ ਵਾਲਿਆਂ ਨੇ ਉਸ ’ਤੇ ਟੈਸਟ ਕਰਵਾਉਣ ਲਈ ਦਬਾਅ ਪਾਇਆ ਪਰ ਜਦੋਂ ਉਸ ਨੇ ਨਾਂਹ ਕੀਤੀ ਤਾਂ ਉਨ੍ਹਾਂ ਨੇ ਉਸ ਦੀ ਕੁੱਟਮਾਰ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੇ ਮਾਪਿਆਂ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ।
 


author

Babita

Content Editor

Related News