ਦਾਜ ਦੇ ਦੈਂਤ ਨੇ ਨਿਗਲੀਆਂ 2 ਮਾਸੂਮ ਜ਼ਿੰਦਗੀਆਂ, ਗਰਭਵਤੀ ਔਰਤ ਦੀ ਬੱਚੇ ਸਣੇ ਮੌਤ

Monday, Dec 02, 2019 - 12:12 AM (IST)

ਦਾਜ ਦੇ ਦੈਂਤ ਨੇ ਨਿਗਲੀਆਂ 2 ਮਾਸੂਮ ਜ਼ਿੰਦਗੀਆਂ, ਗਰਭਵਤੀ ਔਰਤ ਦੀ ਬੱਚੇ ਸਣੇ ਮੌਤ

ਫਗਵਾੜਾ, (ਜਲੋਟਾ, ਹਰਜੋਤ)— ਫਗਵਾੜਾ 'ਚ ਗਰਭਵਤੀ ਔਰਤ ਦੀ ਬੱਚੇ ਸਮੇਤ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਪੁਲਸ ਨੇ ਮ੍ਰਿਤਕਾ ਦੀ ਮਾਂ ਦੇ ਬਿਆਨ ਨੂੰ ਆਧਾਰ ਬਣਾ ਕੇ ਉਸ ਦੇ ਮੁਲਜ਼ਮ ਪਤੀ ਤੇ ਸੱਸ ਵਿਰੁੱਧ ਵਿਆਹ ਤੋਂ ਬਾਅਦ ਦਾਜ ਲਈ ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾ ਲਵਲੀ ਦੀ ਮਾਂ ਹਰਪਾਲ ਕੌਰ ਵਾਸੀ ਸਤਨਾਮਪੁਰਾ ਨੇ ਪੁਲਸ ਕੋਲ ਖੁਲਾਸਾ ਕੀਤਾ ਹੈ ਕਿ ਉਸ ਦੀ ਬੇਟੀ ਲਵਲੀ ਦਾ ਵਿਆਹ ਕਰੀਬ 3 ਸਾਲ ਪਹਿਲਾਂ ਸਤਪਾਲ ਪੁਲਸ ਮੱਖਣ ਵਾਸੀ ਪਿੰਡ ਮੌਲੀ ਫਗਵਾੜਾ ਨਾਲ ਹੋਈ ਸੀ। ਉਸ ਨੇ ਦੋਸ਼ ਲਗਾਇਆ ਕਿ ਵਿਆਹ ਦੇ ਬਾਅਦ ਉਸ ਦਾ ਜਵਾਈ ਤੇ ਮ੍ਰਿਤਕਾ ਦੀ ਸੱਸ ਉਸ ਨੂੰ ਦਾਜ ਦੀ ਮੰਗ ਕਰ ਕੇ ਤੰਗ ਕਰਦੇ ਆ ਰਹੇ ਸਨ।
ਹਰਪਾਲ ਕੌਰ ਨੇ ਦੱਸਿਆ ਕਿ ਲਵਲੀ ਦੇ ਗਰਭਵਤੀ ਹੋਣ ਤੋਂ ਬਾਅਦ ਉਸ ਦਾ ਜਵਾਈ ਸਤਪਾਲ ਉਸ ਨੂੰ ਪੇਕੇ ਛੱਡ ਗਿਆ ਤੇ ਫਿਰ ਕਦੇ ਵਾਪਸ ਲੈਣ ਨਹੀਂ ਆਇਆ। ਲਵਲੀ ਦੀ ਸਿਹਤ ਵਿਗੜਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਇਕ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ।ਜਿਥੇ ਲਵਲੀ ਅਤੇ ਉਸ ਦੇ ਗਰਭ 'ਚ ਪਲ ਰਹੇ ਬੱਚੇ ਦੀ ਮੌਤ ਹੋ ਗਈ।
ਪੁਲਸ ਨੇ ਮ੍ਰਿਤਕਾ ਲਵਲੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ। ਪੁਲਸ ਨੇ ਪਤੀ ਸਤਪਾਲ ਤੇ ਸੱਸ ਬਿੰਦਰ ਪਤਨੀ ਮੱਖਣ ਵਿਰੁੱਧ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।


author

KamalJeet Singh

Content Editor

Related News