ਪ੍ਰਭਲੀਨ ਮੌਤ ਮਾਮਲਾ: ਘਟਨਾ ਸਥਾਨ ਤੋਂ ਇਕ ਹੋਰ ਨੌਜਵਾਨ ਦੀ ਲਾਸ਼ ਬਰਾਮਦ

Wednesday, Nov 27, 2019 - 02:23 PM (IST)

ਪ੍ਰਭਲੀਨ ਮੌਤ ਮਾਮਲਾ: ਘਟਨਾ ਸਥਾਨ ਤੋਂ ਇਕ ਹੋਰ ਨੌਜਵਾਨ ਦੀ ਲਾਸ਼ ਬਰਾਮਦ

ਜਲੰਧਰ/ਕੈਨੇਡਾ (ਕਮਲੇਸ਼)— ਕੈਨੇਡਾ ਦੇ ਸ਼ਹਿਰ ਸਰੀ 'ਚ ਜਲੰਧਰ ਦੇ ਲਾਂਬੜਾ ਦੀ ਰਹਿਣ ਵਾਲੀ ਲੜਕੀ ਪ੍ਰਭਲੀਨ ਦੀ ਲਾਸ਼ ਮਿਲਣ ਤੋਂ ਬਾਅਦ ਉਥੋਂ ਇਕ 18 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਕੈਨੇਡਾ ਦੇ ਇਕ ਨਿਊਜ਼ ਵੈੱਬ ਪੋਰਟਲ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਕੈਨੇਡਾ ਪੁਲਸ ਨੂੰ ਪ੍ਰਭਲੀਨ ਦੀ ਰੈਂਟਿਡ ਅਕੰਮੋਡੇਸ਼ਨ ਤੋਂ ਪ੍ਰਭਲੀਨ ਦੀ ਡੈੱਡ ਬਾਡੀ ਤੋਂ ਇਲਾਵਾ ਇਕ 18 ਸਾਲਾ ਨੌਜਵਾਨ ਦੀ ਵੀ ਲਾਸ਼ ਬਰਾਮਦ ਹੋਈ ਹੈ। ਹਾਲਾਂਕਿ ਨਿਊਜ਼ ਪੋਰਟਲ ਨੇ ਨੌਜਵਾਨ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਹੈ। ਸ਼ੁਰੂਆਤੀ ਜਾਂਚ 'ਚ ਪੁਲਸ ਦਾ ਇਹ ਕਹਿਣਾ ਹੈ ਕਿ ਦੋਵੇਂ ਮ੍ਰਿਤਕ ਇਕ-ਦੂਜੇ ਨੂੰ ਜਾਣਦੇ ਸਨ। ਪੋਰਟਲ ਦਾ ਦਾਅਵਾ ਹੈ ਕਿ ਕੈਨੇਡਾ ਪੁਲਸ ਜਲਦੀ ਹੀ ਹੱਤਿਆ ਦੇ ਮਾਮਲੇ 'ਚ ਖੁਲਾਸਾ ਕਰ ਸਕਦੀ ਹੈ। 

PunjabKesari

ਕੀ ਹੈ ਮਾਮਲਾ 
ਜਲੰਧਰ ਸ਼ਹਿਰ 'ਚ ਰਹਿਣ ਵਾਲੀ ਪ੍ਰਭਲੀਨ 2016 ਨੂੰ ਕੈਨੇਡਾ 'ਚ ਪੜ੍ਹਾਈ ਕਰਨ ਗਈ ਸੀ। ਪੜ੍ਹਾਈ ਖਤਮ ਹੋਣ ਤੋਂ ਬਾਅਦ ਉਸ ਨੇ ਉਥੇ ਹੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। 24 ਨਵੰਬਰ 2019 ਨੂੰ ਕਿਸੇ ਨੇ ਪ੍ਰਭਲੀਨ ਦੀ ਹੱਤਿਆ ਕਰ ਦਿੱਤੀ ਸੀ। ਇਸ ਦੀ ਸੂਚਨਾ ਕੈਨੇਡਾ ਪੁਲਸ ਵੱਲੋਂ ਪ੍ਰਭਲੀਨ ਦੇ ਪਰਿਵਾਰ ਨੂੰ ਦਿੱਤੀ ਗਈ। 

PunjabKesari

ਪਰਿਵਾਰ ਨੂੰ ਨਹੀਂ ਪਤਾ ਕਿ ਕਿਵੇਂ ਲਿਆਉਣੀ ਹੈ ਕੈਨੇਡਾ ਤੋਂ ਪ੍ਰਭਲੀਨ ਦੀ ਲਾਸ਼ 
ਮ੍ਰਿਤਕਾ ਦੇ ਪਿਤਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਤੋਂ ਕੋਈ ਸੰਪਰਕ ਨਹੀਂ ਕੀਤਾ। ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਕਿਵੇਂ ਆਪਣੀ ਧੀ ਦੀ ਮ੍ਰਿਤਕ ਦੇਹ ਭਾਰਤ ਲਿਆ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੈਨੇਡਾ ਪੁਲਸ ਨੇ ਸੱਚਾਈ ਦਾ ਪਤਾ ਲਗਾਉਣ ਲਈ ਇਕ ਹਫਤੇ ਦਾ ਸਮਾਂ ਮੰਗਿਆ ਹੈ।


author

shivani attri

Content Editor

Related News