ਬਿਜਲੀ ਮੁਲਾਜ਼ਮਾਂ ਵਲੋਂ ਸਮੁੱਚਾ ਕੰਮਕਾਜ ਠੱਪ ਕਰ ਕੇ ਪਾਵਰਕਾਮ ਵਿਰੁੱਧ ਮੁਜ਼ਾਹਰਾ

11/21/2017 2:52:52 AM

ਅਜਨਾਲਾ, (ਬਾਠ)- ਅੱਜ ਪਾਵਰਕਾਮ ਡਵੀਜ਼ਨ ਅਜਨਾਲਾ ਤਹਿਤ ਪੈਂਦੀਆਂ ਸਬ-ਡਵੀਜ਼ਨਾਂ ਦੇ ਬਿਜਲੀ ਕਾਮਿਆਂ ਅਤੇ ਡਵੀਜ਼ਨ ਦੇ ਕਰਮਚਾਰੀਆਂ 'ਤੇ ਆਧਾਰਿਤ ਸਾਂਝੀ ਐਕਸ਼ਨ ਕਮੇਟੀ ਦੇ ਮੰਚ ਤੋਂ ਮੁਲਾਜ਼ਮਾਂ ਨੇ ਸਮੁੱਚਾ ਕੰਮਕਾਜ ਠੱਪ ਰੱਖ ਕੇ ਸ਼ਹਿਰ ਦੇ ਬਾਜ਼ਾਰਾਂ 'ਚ ਰੋਸ ਮਾਰਚ ਕਰ ਕੇ ਤੇ ਟ੍ਰੈਫਿਕ ਜਾਮ ਕਰ ਕੇ ਰੋਸ ਮੁਜ਼ਾਹਰਾ ਕੀਤਾ । ਮੁਜ਼ਾਹਰਾਕਾਰੀ ਮੰਗ ਕਰ ਰਹੇ ਸਨ ਕਿ ਸਬ-ਡਵੀਜ਼ਨ ਅਜਨਾਲਾ 'ਚ ਤਾਇਨਾਤ ਜੇ. ਈ. ਸ਼ਰਨਪ੍ਰੀਤ ਸਿੰਘ ਦੀ ਨਾਜਾਇਜ਼ ਤੌਰ 'ਤੇ ਕੀਤੀ ਗਈ ਮੁਅੱਤਲੀ ਰੱਦ ਕੀਤੀ ਜਾਵੇ। 
ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਬਿਜਲੀ ਕਾਮਿਆਂ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਇਕ ਸੁਰ ਐਲਾਨ ਕੀਤਾ ਕਿ ਜੇਕਰ ਜੇ. ਈ. ਸ਼ਰਨਪ੍ਰੀਤ ਸਿੰਘ ਦੀ ਮੁਅੱਤਲੀ ਫੌਰੀ ਤੌਰ 'ਤੇ ਰੱਦ ਨਾ ਕੀਤੀ ਗਈ ਤਾਂ ਚੀਫ ਬਾਰਡਰ ਜ਼ੋਨ ਅੰਮ੍ਰਿਤਸਰ ਦੇ ਦਫਤਰ ਸਾਹਮਣੇ ਵਿਸ਼ਾਲ ਰੋਸ ਧਰਨਾ ਦੇ ਕੇ ਪਾਵਰਕਾਮ ਪ੍ਰਸ਼ਾਸਨ ਦੀਆਂ ਚੂਲਾਂ ਹਿਲਾਈਆਂ ਜਾਣਗੀਆਂ। ਉਨ੍ਹਾਂ ਨੇ ਬਿਜਲੀ ਕਾਮਿਆਂ ਨੂੰ ਅਗਲੇ ਸੰਘਰਸ਼ ਲਈ ਕਮਰਕੱਸੇ ਕਰਨ ਦਾ ਸੱਦਾ ਦਿੱਤਾ। 
ਸੰਬੋਧਨ ਕਰਨ ਵਾਲਿਆਂ 'ਚ ਐਕਸ਼ਨ ਕਮੇਟੀ ਕਨਵੀਨਰ ਜੇ. ਈ. ਕੁਲਦੀਪ ਸਿੰਘ ਭੁੱਲਰ, ਐੱਸ. ਡੀ. ਓ. ਜਸਤਰਵਾਲ, ਇੰਜੀ. ਕੁਲਵਿੰਦਰ ਸਿੰਘ, ਜੇ.ਈ. ਪ੍ਰਸ਼ੋਤਮ ਸਿੰਘ ਬਰਲਾਸ, ਜੇ. ਈ. ਅਸ਼ਵਨੀ ਕੁਮਾਰ, ਰਾਜ ਭੁਪਿੰਦਰ ਸਿੰਘ ਮਾਹਲ, ਟੀ.ਐੱਸ.ਯੂ. ਮੰਡਲ ਪ੍ਰਧਾਨ ਸਰਬਜੀਤ ਸਿੰਘ ਪਨੂੰ, ਸੂਬਾ ਆਗੂ ਅਮਰਜੀਤ ਸਿੰਘ ਸਰਕਾਰੀਆ, ਇੰਦਰਜੀਤ ਸਿੰਘ, ਜਤਿੰਦਰ ਸਿੰਘ, ਦਲਬੀਰ ਸਿੰਘ, ਅਨੂਪ ਸਿੰਘ, ਪਤਰਸ ਮਸੀਹ, ਸਤਨਾਮ ਸਿੰਘ, ਹਰਜਿੰਦਰ ਸਿੰਘ ਨਿੱਕੋ ਸਰਾਂ, ਅਮਰਪਾਲ ਸਿੰਘ ਜੌਹਲ, ਝਿਰਮਲ ਸਿੰਘ, ਬਲਕਾਰ ਸਿੰਘ, ਜਗਦੀਸ਼ ਦੇਵਗਣ, ਭੁਪਿੰਦਰ ਸਿੰਘ ਛੀਨਾ, ਬਲਵਿੰਦਰ ਸਿੰਘ, ਨਿਰਵੈਲ ਸਿੰਘ ਆਦਿ ਆਗੂ ਸ਼ਾਮਲ ਹਨ।


Related News