ਬਿਜਲੀ ਮੁਲਾਜ਼ਮਾਂ ਨੇ ਮੰਗਾਂ ਸਬੰਧੀ ਪਾਵਰਕਾਮ ਮੈਨੇਜਮੈਂਟ ਦੀ ਅਰਥੀ ਫੂਕੀ

08/22/2018 12:37:17 AM

 ਧਾਰੀਵਾਲ,  (ਖੋਸਲਾ, ਬਲਬੀਰ)-   132 ਕੇ. ਵੀ. ਏ. ਧਾਰੀਵਾਲ ਵਿਖੇ ਏਕਤਾ ਮੰਚ ਪੰਜਾਬ ਦੇ ਸੱਦੇ ਅਨੁਸਾਰ ਗੁਰਨਾਮ ਸਿੰਘ ਬੱਬਰੀ ਦੀ ਪ੍ਰਧਾਨਗੀ ਹੇਠ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਬੁਲਾਰਿਆਂ  ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ ਤੋਂ ਪਾਸਾ ਵੱਟ ਗਈ ਹੈ, ਜਿਸ ਕਾਰਨ ਮੁਲਾਜ਼ਮਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਪਾਵਰਕਾਮ ਦੇ ਅਡ਼ਿਅਲ ਵਤੀਰੇ ਦੀ ਸ਼ਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ 24-8-2018 ਨੂੰ ਹੈੱਡ ਆਫਿਸ ਪਟਿਆਲਾ ਨੂੰ ਤਿੰਨ ਗੇਟ ਘੇਰ ਕੇ ਵੱਡਾ ਮੁਜ਼ਾਹਰਾ ਕਰਨ ਦੀ ਚਿਤਾਵਨੀ ਦਿੱਤੀ। ਉਨ੍ਹਾਂ ਬਿਜਲੀ ਮੁਲਾਜ਼ਮ ਆਗੂਆਂ ਨੂੰ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਰਣਧੀਰ ਸਿੰਘ ਕਾਹਲੋਂ ਸਰਕਲ ਆਗੂ, ਜਸਬੀਰ ਸਿੰਘ ਕਲੇਰ, ਗੁਰਨਾਮ ਸਿੰਘ, ਅਰਜਨਜੀਤ ਸਿੰਘ, ਸੁਖਵਿੰਦ ਸਿੰਘ, ਜਸਬੀਰ ਸਿੰਘ, ਸੁਰਜੀਤ ਸਿੰਘ, ਅਰਜਿੰਦਰ ਸਿੰਘ, ਗੁਰਦੀਪ ਸਿੰਘ, ਸੂਬਾ ਸਿੰਘ, ਨਿਸ਼ਾਨ ਸਿੰਘ, ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।
 


Related News