ਕਰੰਟ ਲੱਗਣ ਕਾਰਨ ਬਿਜਲੀ ਮਕੈਨਿਕ ਦੀ ਮੌਤ
Thursday, May 07, 2026 - 06:05 PM (IST)
ਬੁਢਲਾਡਾ (ਬਾਂਸਲ) : ਪਿੰਡ ਗੁਰਨੇ ਕਲਾਂ ਨਾਲ ਸਬੰਧਤ ਬਿਜਲੀ ਮਕੈਨਿਕ ਅਮਨਦੀਪ ਸਿੰਘ (35) ਦੀ ਪਿੰਡ ਦੋਦੜਾ ਦੇ ਖੇਤ ਵਿਚ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਠੇਕੇਦਾਰ ਨਾਲ ਪਿੰਡਾਂ 'ਚ ਬਿਜਲੀ ਮਕੈਨਿਕ ਦਾ ਕੰਮ ਕਰਦਾ ਸੀ। ਅਮਨਦੀਪ ਖੰਭੇ 'ਤੇ ਚੜ੍ਹਿਆ ਹੀ ਸੀ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੇ ਕਰੰਟ 'ਚ ਲਪੇਟ 'ਚ ਆ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਪਰਿਵਾਰਕ ਮੈਂਬਰਾਂ ਨੇ ਥਾਣਾ ਸਦਰ ਬੁਢਲਾਡਾ ਅੱਗੇ ਧਰਨਾ ਲਗਾ ਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਿਤਕ ਦੋ ਬੱਚਿਆਂ ਦਾ ਪਿਤਾ ਸੀ।
ਕਿਸਾਨ ਆਗੂ ਦਰਸ਼ਨ ਸਿੰਘ ਗੁਰਨੇ ਕਲਾਂ ਨੇ ਦੱਸਿਆ ਕਿ ਖੇਤ ਵਿਚ ਮੋਟਰ ਕੁਨੈਕਸ਼ਨ ਕਰਨ ਲਈ ਖੰਭੇ 'ਤੇ ਚੜ੍ਹਿਆ ਤਾਂ ਉੱਥੇ ਚੱਲਦੇ ਦੋ ਫੀਡਰ ਵਿਚੋਂ 1 ਫੀਡਰ ਦੀ ਬਿਜਲੀ ਸਪਲਾਈ ਬੰਦ ਨਹੀਂ ਕੀਤੀ ਗਈ ਸੀ, ਜਿਸ ਕਰਕੇ ਉਸ ਨੂੰ ਕਰੰਟ ਲੱਗ ਗਿਆ। ਕਿਸਾਨ ਆਗੂਆਂ ਅਤੇ ਪਰਿਵਾਰਕ ਮੈਂਬਰ ਪਾਵਰਕਾਮ ਅਤੇ ਸਰਕਾਰ ਤੋਂ ਇਸ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ। ਠੇਕੇਦਾਰ ਵਲੋਂ ਇਸ ਸਬੰਧੀ ਜ਼ਿੰਮੇਵਾਰੀ ਲੈਣ 'ਤੇ ਸਮਝੌਤਾ ਹੋਣ ਉਪਰੰਤ ਧਰਨਾ ਚੁੱਕ ਲਿਆ ਗਿਆ ਅਤੇ ਦੇਰ ਸ਼ਾਮ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
