ਪਾਵਰਕਾਮ ਦੇ ਲਾਈਨਮੈਨ ਤੋਂ ਨਕਦੀ ਖੋਹਣ ਵਾਲੇ ਦੋ ਮੋਟਰਸਾਈਕਲ ਸਵਾਰਾਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
Sunday, May 17, 2026 - 05:05 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਪਾਵਰਕਾਮ ਦੇ ਲਾਈਨਮੈਨ ਤੋਂ ਨਕਦੀ ਖੋਹਣ ਵਾਲੇ ਦੋ ਮੋਟਰਸਾਈਕਲ ਸਵਾਰਾਂ ਨੂੰ ਪੁਲਸ ਨੇ ਕਾਬੂ ਕਰਕੇ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸਰਦਾਰਾ ਸਿੰਘ ਪੁੱਤਰ ਗਰੀਬ ਦਾਸ ਵਾਸੀ ਪਿੰਡ ਰਾਮ ਰਾਏਪੁਰ ਥਾਣਾ ਸਦਰ ਨਵਾਂਸ਼ਹਿਰ ਨੇ ਦੱਸਿਆ ਕਿ ਉਹ ਪਾਵਰ ਵਰਕਸ ਵਿਭਾਗ ’ਚ ਬਤੌਰ ਲਾਈਨਮੈਨ ਡਿਊਟੀ ਕਰਦਾ ਹੈ ਅਤੇ ਅਕਸਰ ਹੀ ਬਿਜਲੀ ਦੀ ਮੁਰੰਮਤ ਲਈ ਪਿੰਡਾਂ ’ਚ ਜਾਂਦਾ ਹੈ।
ਉਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਵੀ ਉਹ ਆਪਣੇ ਮੋਟਰਸਾਈਕਲ ’ਤੇ ਪਿੰਡ ਰਾਮ ਰਾਏਪੁਰ ਵੱਲ ਜਾ ਰਿਹਾ ਸੀ ਤਾਂ ਸਾਹਿਬਾਜਪੁਰ ਨਹਿਰ ਦੇ ਪੁਲ ਤੋਂ ਥੋੜ੍ਹਾ ਅੱਗੇ ਰਾਮ ਰਾਏਪੁਰ ਮੋੜ ’ਤੇ ਦੋ ਮੋਟਰਸਾਈਕਲ ਸਵਾਰਾਂ ਨੇ ਪਿੱਛੇ ਤੋਂ ਆ ਕੇ ਚਲਦੇ ਮੋਟਰਸਾਈਕਲ ਨੂੰ ਲੱਤ ਮਾਰ ਦਿੱਤੀ, ਜਿਸ ਕਾਰਨ ਉਹ ਮੋਟਰਸਾਈਕਲ ਸਮੇਤ ਹੇਠਾਂ ਡਿੱਗ ਗਿਆ।
ਇਹ ਵੀ ਪੜ੍ਹੋ: ਪੁਲਸ ਹਿਰਾਸਤ 'ਚੋਂ ਭੱਜਣ ਦੌਰਾਨ ਹੋਈ ਖ਼ਤਰਨਾਕ ਕੈਦੀ ਦੀ ਮੌਤ ਤੋਂ ਪਹਿਲਾਂ ਦੀ ਖ਼ੌਫ਼ਨਾਕ ਵੀਡੀਓ ਆਈ ਸਾਹਮਣੇ
ਉਕਤ ਬਾਈਕ ਸਵਾਰ ਵਿਅਕਤੀ ਆਪਣਾ ਮੋਟਰਸਾਈਕਲ ਖੜ੍ਹਾ ਕਰ ਕੇ ਉਸ ਵੱਲ ਆਏ ਅਤੇ ਇਕ ਨੌਜਵਾਨ ਨੇ ਉਸ ਦੇ ਹੱਥ ਵਿਚ ਕਿਰਪਾਨ ਫੜ ਕੇ ਉਸ ਨੂੰ ਡਰਾ ਧਮਕਾ ਕੇ ਉਸ ਦੀ ਜੇਬ ਵਿਚੋਂ 2500 ਰੁਪਏ ਦੀ ਨਕਦੀ ਅਤੇ ਆਧਾਰ ਕਾਰਡ ਦੀ ਫੋਟੋ ਕਾਪੀ ਧੱਕੇ ਨਾਲ ਕੱਢ ਕੇ ਪਿੰਡ ਲੰਗੜੋਆ ਵੱਲ ਨੂੰ ਭੱਜ ਗਏ।
ਉਸ ਨੇ ਦੱਸਿਆ ਕਿ ਉਕਤ ਲੁਟੇਰਿਆਂ ਦਾ ਮੋਟਰਸਾਈਕਲ ਨੰਬਰ ਪੜ੍ਹ ਕੇ ਪਹਿਲਾਂ ਹੀ ਪਛਾਣ ਲਿਆ ਸੀ। ਜਿਸ ਦਾ ਨਾਂ ਮਾਨ ਸਿੰਘ ਪੁੱਤਰ ਸ਼ੁਲਿੰਦਰਪਾਲ ਅਤੇ ਬਾਈਕ ਦੇ ਪਿੱਛੇ ਬੈਠੇ ਨੌਜਵਾਨ ਦਾ ਨਾਂ ਰੋਹਿਤ ਉਰਫ਼ ਹਨੀ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਮਲਕਪੁਰ ਥਾਣਾ ਰਾਹੋਂ ਹੈ।
ਪੁਲਸ ਦੇ ਤਫ਼ਤੀਸ਼ੀ ਅਫ਼ਸਰ ਏ.ਐੱਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਨਕਦੀ ਖੋਹਣ ਵਾਲੇ ਮੁਲਜ਼ਮ ਮਾਨ ਸਿੰਘ ਅਤੇ ਰੋਹਿਤ ਉਰਫ਼ ਹਨੀ ਨੂੰ ਗ੍ਰਿਫ਼ਤਾਰ ਕਰ ਕੇ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਉਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਵਿਰੁੱਧ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਐੱਸ. ਐੱਚ. ਓ. ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ।
ਇਹ ਵੀ ਪੜ੍ਹੋ: ਖੇਡ-ਖੇਡ 'ਚ ਬੱਚਿਆਂ ਨੂੰ ਸਿਖਾਓ ਦੇਸੀ ਮਹੀਨਿਆਂ ਦੇ ਨਾਂ ! Pinkoo TV ਨੇ ਸ਼ੇਅਰ ਕੀਤੀ ਖ਼ੂਬਸੂਰਤ ਵੀਡੀਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
