ਭਲਕੇ Punjab ਦੇ ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut
Tuesday, Nov 04, 2025 - 07:56 PM (IST)
ਦਸੂਹਾ (ਝਾਵਰ) : ਸ਼ਹਿਰੀ ਉੱਪ ਮੰਡਲ ਦਸੂਹਾ ਦੇ ਮੰਡਲ ਅਫਸਰ ਇੰਜੀਨੀਅਰ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 66 ਕੇ.ਵੀ.ਸਬ-ਸਟੇਸ਼ਨ ਤੋਂ ਚਲਦਾ ਫੀਡਰ 11 ਕੇ.ਵੀ. ਯੂ.ਪੀ.ਐੱਸ.ਹਮਜਾ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਲਈ ਅੱਜ 5 ਨਵੰਬਰ ਨੂੰ ਸਵੇਰੇ 10 ਵਜੇ ਤੋ ਸ਼ਾਮ 5 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਫੀਡਰ ਅਧੀਨ ਚਲਦੇ ਪਿੰਡ ਖੈੜਾ ਕੋਟਲੀ,ਡੁੱਗਰੀ, ਪੰਡੋਰੀ ਅਰਾਈਆ ,ਖੈਰਾਬਾਦ, ਹਮਜਾ, ਸਫਦਰਪੁਰ ਕੁੱਲੀਆ , ਕੈਰਾਂ, ਭੂਸ਼ਾ ,ਪੱਸੀ ਬੇਟ , ਪੁਰਾਣਾ ਗਾਲੋਵਾਲ ਆਦਿ ਪ੍ਰਭਾਵਿਤ ਹੋਣਗੇ।
6 ਨਵੰਬਰ ਨੂੰ ਬਿਜਲੀ ਬੰਦ ਰਹੇਗੀ
ਮਾਨਸਾ (ਸੰਦੀਪ ਮਿੱਤਲ) : 66 ਕੇ.ਵੀ ਗਰਿੱਡ ਸਬ ਸਟੇਸ਼ਨ ਮਾਨਸਾ ਤੋਂ ਚੱਲਦੇ ਫੀਡਰ 11 ਕੇ.ਵੀ ਭੱਠਾ ਬਸਤੀ ਫੀਡਰ ਮਾਨਸਾ ਦੀ ਬਿਜਲੀ ਸਪਲਾਈ 6 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਦਿੰਦਿਆਂ ਇੰਜ. ਅੰਮ੍ਰਿਤਪਾਲ ਗੋਇਲ ਸਹਾਇਕ ਕਾਰਜਕਾਰੀ ਇੰਜਨੀਅਰ ਵੰਡ ਉਪ ਮੰਡਲ ਅਰਧ ਸ਼ਹਿਰੀ ਮਾਨਸਾ ਨੇ ਦੱਸਿਆ ਕਿ ਇਸ ਨਾਲ ਗਰਿੱਡ ਦੀ ਬੈਕ ਸਾਈਡ, ਓਵਰ ਬ੍ਰਿਜ ਹੇਠਾਂ, ਬਰਾੜ ਹਸਪਤਾਲ, ਡੁਮੇਲੀ ਹਸਪਤਾਲ, ਸਾਰੀ ਭੱਠਾ ਬਸਤੀ, ਪੁਰਾਣੀ ਸਬਜੀ ਮੰਡੀ, ਰਾਮ ਬਾਗ ਰੋਡ, ਵੇਦਾ ਵਾਲਾ ਚੌਂਕ, ਵਨ ਵੇ ਟਰੈਫਿਕ ਰੋਡ ਦੇ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
