ਬੁੱਧਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬੱਤੀ
Tuesday, May 12, 2026 - 06:59 PM (IST)
ਵੈੱਬ ਡੈਸਕ- ਪੰਜਾਬ ਦੇ ਕੁਝ ਇਲਾਕਿਆਂ ਵਿਚ ਭਲਕੇ ਯਾਨੀ ਕਿ ਬੁੱਧਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਅਤੇ ਕਈ ਘੰਟਿਆਂ ਤਕ ਬਿਜਲੀ ਗੁੱਲ ਰਹੇਗੀ।
ਰੂਪਨਗਰ, (ਵਿਜੇ ਸ਼ਰਮਾ)-132 ਗਰਿੱਡ ਸ/ਸ ਆਸਰੋ ਤੋਂ ਚਲਦੇ 11 ਕੇ.ਵੀ. ਨਾਈਲਟ ਫੀਡਰ ਦੀ ਬਿਜਲੀ ਸਪਲਾਈ 13 ਮਈ ਨੂੰ 132 ਕੇ.ਵੀ. ਆਸਰੋ ਗਰਿੱਡ ਸ/ਸ ਵਿਖੇ ਜ਼ਰੂਰੀ ਮੁਰੰਮਤ ਕੀਤੇ ਜਾਣ ਕਾਰਨ ਉਦਯੋਗਿਕ, ਘਰੇਲੂ ਅਤੇ ਵਪਾਰਕ ਤੇ ਪਿੰਡ ਫੂਲ, ਖੈਰਾਬਾਦ, ਸੁਰਤਾਪੁਰ, ਚੁਪਕੀ, ਮੰਡ, ਨਾਨੋਵਾਲ, ਰੇਲਬਰਾਮਦ, ਗੁਰਦਾਸਪੁਰਾ, ਰੇੜੂਆਣਾ, ਖੁਆਜਾ ਕਾਲੋਨੀ, ਸਟਾਰ ਕਾਲੋਨੀ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਸਵੇਰੇ 8 ਤੋਂ ਦੁਪਹਿਰ 12 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ ਮਾਲਵਿੰਦਰ ਸਿੰਘ ਵਲੋਂ ਦਿੱਤੀ ਗਈ।
ਇਹ ਵੀ ਪੜ੍ਹੋ- IPL ਵਿਚਾਲੇ ਅਰਸ਼ਦੀਪ ਸਿੰਘ ਨੂੰ ਵੱਡਾ ਝਟਕਾ! BCCI ਦੀ ਚਿਤਾਵਨੀ ਮਗਰੋਂ ਪੰਜਾਬ ਕਿੰਗਜ਼ ਦਾ ਵੱਡਾ ਫੈਸਲਾ
ਇਸੇ ਤਰ੍ਹਾਂ 132 ਕੇ.ਵੀ ਸ/ਸ ਰੂਪਨਗਰ ਅਤੇ 132 ਕੇ.ਵੀ ਸ/ਸ ਆਸਰੋ ’ਚ ਜਰੂਰੀ ਮੁਰੰਮਤ ਕਰਨ ਲਈ 13 ਮਈ ਨੂੰ ਸਵੇਰੇ 8 ਤੋ ਦੁਪਹਿਰ 12 ਵਜੇ ਤੱਕ ਸਪਲਾਈ ਬੰਦ ਰਹੇਗੀ। ਇਸ ਸਮੇਂ ਦੌਰਾਨ 11 ਕੇ.ਵੀ ਸਰਕਾਰੀ ਕਾਲਜ ਫੀਡਰ, 11 ਕੇ.ਵੀ. ਹਸਪਤਾਲ ਫੀਡਰ, 11 ਕੇ.ਵੀ. ਜੈਲ ਸਿੰਘ ਨਗਰ ਫੀਡਰ, 11 ਕੇ.ਵੀ. ਰੂਪਨਗਰ ਟਾਊਨ ਫੀਡਰ, 11 ਕੇ.ਵੀ. ਕੋਲਡ ਸਟੋਰ ਫੀਡਰ, 11 ਕੇ.ਵੀ. ਪੁੱਡਾ ਕਲੌਨੀ, 11 ਕੇ.ਵੀ. ਹਰਗੋਬਿੰਦ ਨਗਰ ਅਤੇ 11 ਕੇ.ਵੀ. ਇੰਡਸਟਰੀ ਫੀਡਰ ਤੋ ਚਲਦੇ ਪ੍ਰੇਮ ਨਗਰ, ਰੈਲ ਮਾਜਰਾ, ਜਗਜੀਤ ਨਗਰ, ਗਿਲਕੋ ਵੈਲੀ, ਸਾਸਾ ਅਕੈਡਮੀ, ਆਦਰਸ਼ ਨਗਰ, ਨਿਊ ਆਦਰਸ਼ ਨਗਰ, ਸ਼ਿਵਾਲਕ ਇਨਕਲੇਵ, ਸਨਸਿਟੀ, ਜੁਝਾਰ ਸਿੰਘ ਨਗਰ, ਬੇਅੰਤ ਸਿੰਘ ਅਮਨ ਨਗਰ, ਜਰਸੀ ਫਾਰਮ, ਦਸ਼ਮੇਸ਼ ਨਗਰ, ਰਣਜੀਤ ਐਵੇਨਿਊ, ਸਿਵਲ ਹਸਪਤਾਲ, ਬੇਲਾ ਚੌਕ, ਕਾਲਜ ਰੋਡ, ਹਰਗੋਬਿੰਦ ਨਗਰ, ਬੜੀ ਹਵੇਲੀ, ਗਊਸ਼ਾਲਾ ਰੋਡ, ਬਾਲਮੀਕੀ ਮਹੱਲਾ, ਜੈਲ ਸਿੰਘ ਨਗਰ, ਪੁਰਾਣਾ ਬੱਸ ਅੱਡਾ, ਪੁਲ ਬਜਾਰ, ਲਹਿਰੀ ਸ਼ਾਹ ਮੰਦਰ ਰੋਡ ਅਤੇ ਮੇਨ ਬਜਾਰ ਆਦਿ ਖੇਤਰ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ ਕੰਮ ਕਾਰਨ ਸਮਾਂ ਵੱਧ ਘੱਟ ਹੋ ਸਕਦਾ ਹੈ। ਇਹ ਜਾਣਕਾਰੀ ਵਿਭਾਗ ਦੇ ਇੱਕ ਅਧਿਕਾਰੀ ਵਲੋ ਦਿੱਤੀ ਗਈ।
ਇਹ ਵੀ ਪੜ੍ਹੋ- ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਨੇ ਕੀਤੀ 'ਗਲਤ ਹਰਕਤ'! ਵੀਡੀਓ ਵਾਇਰਲ
ਕੋਟ ਫਤੂਹੀ, (ਬਹਾਦਰ ਖਾਨ)- ਉਪ-ਮੰਡਲ ਅਫਸਰ (ਪਾਲਦੀ) ਕੋਟ ਫਤੂਹੀ ਸੁਖਵਿੰਦਰ ਕੁਮਾਰ ਵਲੋਂ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਗਿਆ ਕਿ 66 ਕੇ. ਵੀ. ਸਬ-ਸਟੇਸ਼ਨ ਕੋਟ ਫਤੂਹੀ ਦੀ ਜ਼ਰੂਰੀ ਮੁਰੰਮਤ ਹੋਣ ਕਰ ਕੇ 66 ਕੇ. ਵੀ. ਸਬ-ਸਟੇਸ਼ਨ ਕੋਟ ਫਤੂਹੀ ਤੋਂ ਚਲਦੇ ਸਾਰੇ 11 ਕੇ. ਵੀ . ਫੀਡਰਾਂ ਦੀ ਬਿਜਲੀ ਸਪਲਾਈ 13 ਮਈ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12:30 ਵਜੇ ਵਜੇ ਤੱਕ ਪ੍ਰਭਾਵਿਤ ਰਹੇਗੀ। ਐੱਸ. ਡੀ. ਓ. ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਸਾਰੇ 11 ਕੇ. ਵੀ. ਫੀਡਰਾਂ ਤੋਂ ਚੱਲਦੇ ਸਾਰੇ ਪਿੰਡਾਂ ਦੇ ਘਰਾਂ ਅਤੇ ਟਿਊਬਵੈੱਲ ਕੁਨੈਕਸ਼ਨਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ ਅਤੇ ਬਿਜਲੀ ਸਪਲਾਈ ਚਾਲੂ ਕਰਨ ਲਈ ਸਮਾਂ ਵੱਧ ਜਾਂ ਘੱਟ ਹੋ ਸਕਦਾ ਹੈ।
ਇਹ ਵੀ ਪੜ੍ਹੋ- RCB ਦੇ ਸਟਾਰ ਖਿਡਾਰੀ ਦੀ ਸ਼ਰਮਨਾਕ ਹਰਕਤ! ਲਾਈਵ ਮੈਚ ਦੌਰਾਨ ਕੀਤੇ ਭੱਦੇ ਇਸ਼ਾਰੇ
ਹਾਜੀਪੁਰ, (ਜੋਸ਼ੀ)- ਉਪਮੰਡਲ ਅਫਸਰ ਪਾਵਰ ਕਾਮ ਹਾਜੀਪੁਰ ਇੰਜ. ਰੂਪ ਲਾਲ ਨੇ ਦਸਿਆ ਹੈ ਕਿ 11 ਕਿ ਫੀਡਰ ਨੰਗਲ ਬਿਹਾਲਾਂ ਦੀ ਜ਼ਰੂਰੀ ਰਿਪੇਅਰ ਕਾਰਨ ਇਸ ਫੀਡਰ ਅਧੀਨ ਚਲਦੇ ਪਿੰਡ ਰਣਸੋਤਾ, ਇੱਟੀਆਂ, ਸਹੋੜਾ-ਕੰਡੀ, ਸਹੋੜਾ ਡਡਿਆਲ ਅਤੇ ਪ੍ਰਾਚੀਨ ਸ਼ਿਵ ਮੰਦਰ ਗਗਨ ਜੀ ਦਾ ਟਿੱਲਾ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 1 ਵਜੇ ਤੱਕ ਬੰਦ ਰਹੇਗੀ।
ਬਾਬਾ ਬਕਾਲਾ ਸਾਹਿਬ, (ਅਠੌਲ਼ਾ)- ਅੱਜ 66 ਕੇ.ਵੀ. ਸਬ ਸਟੇਸ਼ਨ ਬੁਤਾਲਾ ਵਿਖੇ ਪਾਵਰ ਟ੍ਰਾਂਸਫਾਰਮਰ ਟੀ-1 ’ਤੇ ਚੱਲਦੀ 11 ਕੇ.ਵੀ. ਇੰਨਡੋਰ ਬਸਬਾਰ ਦੀ ਜ਼ਰੂਰੀ ਮੈਨਟੀਨੈਸ ਕੀਤੀ ਜਾਵੇਗੀ, ਜੇ.ਈ. ਮਲਕੀਅਤ ਸਿੰਘ ਦੀ ਜਾਣਕਾਰੀ ਅਨੁਸਾਰ ਇਸ ਸਮੇਂ ਦੌਰਾਨ 2 ਨੰਬਰ ਯੂ. ਪੀ. ਐੱਸ. ਫੀਡਰ ਅਤੇ 4 ਨੰਬਰ ਏ.ਪੀ. ਫੀਡਰ ਬੰਦ ਰਹਿਣਗੇ, ਜਿਸ ਕਾਰਨ ਫੀਡਰ 11 ਕੇ.ਵੀ. ਕਰਤਾਰਪੁਰ ਏ. ਪੀ., 11 ਕੇ.ਵੀ. ਰਜਾਦੇਵਾਲ ਏ.ਪੀ., 11 ਕੇ.ਵੀ. ਬੁਤਾਲਾ ਅਰਬਨ, 11 ਕੇ.ਵੀ. ਕਰਤਾਰਪੁਰ ਯੂ. ਪੀ. ਐੱਸ., 11 ਕੇ. ਵੀ. ਸ਼ਾਹਪੁਰ ਏ. ਪੀ., 11 ਕੇ.ਵੀ. ਸੱਤੋਵਾਲ ਏ.ਪੀ. ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਬੰਦ ਰਹਿਣਗੇ।
ਇਹ ਵੀ ਪੜ੍ਹੋ- ਕ੍ਰਿਕਟ ਬੋਰਡ ਦੇ ਦਫ਼ਤਰ 'ਚ ਵੜ ਗਏ ਲੁਟੇਰੇ, ਬੰਦੂਕ ਦੀ ਨੋਕ 'ਤੇ ਕੀਤੀ ਵੱਡੀ ਲੁੱਟ
