ਕਾਰ ਏ. ਸੀ. ਰਿਪੇਅਰ ਦੀ ਦੁਕਾਨ ''ਚ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
Monday, Sep 28, 2026 - 06:04 PM (IST)
ਮੇਹਟੀਆਣਾ (ਸੰਜੀਵ)-ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਅੱਤੋਵਾਲ ਦੇ ਅੱਡੇ ’ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਇਕ ਕਾਰ ਏ. ਸੀ. ਰਿਪੇਅਰ ਦੀ ਦੁਕਾਨ ’ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ’ਚ ਦੁਕਾਨ ਅੰਦਰ ਰੱਖਿਆ ਸਾਰਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ, ਜਿਸ ਨਾਲ ਲੱਖਾਂ ਰੁਪਏ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ: LPU ਵਿਵਾਦ 'ਤੇ ਸਪੈਸ਼ਲ DGP ਦਾ ਵੱਡਾ ਖ਼ੁਲਾਸਾ! ਦੱਸਿਆ ਯੂਨੀਵਰਸਿਟੀ 'ਚ ਕੌਣ ਲੈ ਕੇ ਪਹੁੰਚਿਆ ਵਾਕੀ-ਟਾਕੀ
ਪੀੜਤ ਦੁਕਾਨਦਾਰ ਲਵਦੀਪ ਸਿੰਘ (ਪੁੱਤਰ ਪ੍ਰਿਤਪਾਲ ਸਿੰਘ, ਵਾਸੀ ਪਿੰਡ ਅੱਤੋਵਾਲ) ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਪਿਛਲੇ ਅੱਠ ਸਾਲਾਂ ਤੋਂ ਅੱਡਾ ਅੱਤੋਵਾਲ ਵਿਖੇ ਕਾਰ ਏ. ਸੀ. ਰਿਪੇਅਰ ਦੀ ਦੁਕਾਨ ਚਲਾ ਰਿਹਾ ਹੈ। ਅੱਜ ਸਵੇਰੇ ਸਾਢੇ ਨੌਂ ਵਜੇ ਦੇ ਕਰੀਬ ਜਦੋਂ ਉਹ ਆਪਣੇ ਕਿਸੇ ਦੋਸਤ ਨਾਲ ਹੁਸ਼ਿਆਰਪੁਰ ਹਸਪਤਾਲ ਗਿਆ ਹੋਇਆ ਸੀ ਤਾਂ ਮਾਰਕੀਟ ਦੇ ਇਕ ਦੁਕਾਨਦਾਰ ਨੇ ਫ਼ੋਨ ’ਤੇ ਦੁਕਾਨ ’ਚੋਂ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਿਕਲਣ ਦੀ ਸੂਚਨਾ ਦਿੱਤੀ। ਮੌਕੇ ’ਤੇ ਮੌਜੂਦ ਆਸ-ਪਾਸ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਮੁਸਤੈਦੀ ਵਿਖਾਉਂਦੇ ਹੋਏ ਕਟਰ ਨਾਲ ਸ਼ਟਰ ਦੇ ਤਾਲੇ ਕੱਟੇ ਅਤੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਇਹ ਵੀ ਪੜ੍ਹੋ: LPU 'ਚ ਪ੍ਰਦਰਸ਼ਨ ਦੌਰਾਨ 'ਯੂਨੀ ਮਾਲ' 'ਚ ਹੋਈ ਖੁੱਲ੍ਹੀ ਲੁੱਟ! ਦੁਕਾਨਾਂ ਦੇ ਭੰਨੇ ਸ਼ੀਸ਼ੇ, ਕੀਮਤੀ ਸਾਮਾਨ ਚੋਰੀ
ਪੀੜਤ ਲਵਦੀਪ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਦੁਕਾਨ ’ਚ ਪਿਆ ਸਾਰਾ ਸਾਮਾਨ ਅਤੇ ਮਸ਼ੀਨਰੀ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀ ਸੀ, ਜਿਸ ਨਾਲ ਉਸ ਦਾ ਲਗਭਗ 6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪੀੜਤ ਨੇ ਪ੍ਰਸ਼ਾਸਨ ਨੂੰ ਘਟਨਾ ਦੀ ਸੂਚਨਾ ਦੇ ਕੇ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: LPU ਮਾਮਲੇ 'ਚ ਮਹਿਲਾ ਕਮਿਸ਼ਨ ਦੀ ਐਂਟਰੀ! DC ਤੇ SSP ਨੂੰ ਨੋਟਿਸ, ਮੰਗੀ ਰਿਪੋਰਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
