ਪਾਵਰਕਾਮ ਦੀ ਬਿਜਲੀ ਖ਼ਪਤਕਾਰਾਂ ਨੂੰ ਵੱਡੀ ਰਾਹਤ, ਹੁਣ ਸੋਸ਼ਲ ਮੀਡੀਆ ਜ਼ਰੀਏ ਵੀ ਕਰ ਸਕੋਗੇ ਸ਼ਿਕਾਇਤ

Wednesday, Jan 06, 2021 - 06:42 PM (IST)

ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ)— ਪਾਵਰਕਾਮ ਅਧਿਕਾਰੀਆਂ ਅਨੁਸਾਰ ਹੁਣ ਬਿਜਲੀ ਖ਼ਪਤਕਾਰ ਸੋਸ਼ਲ ਮੀਡੀਆ ਜ਼ਰੀਏ ਬਿਜਲੀ ਸਬੰਧੀ ਸ਼ਿਕਾਇਤ ਕਰ ਸਕਦੇ ਹਨ। ਸ਼ਿਕਾਇਤਾਂ ਦਾ ਨਿਬੇੜਾ ਕਰਨ ਲਈ ਕਾਲ ਸੈਂਟਰਾਂ ਦੀ ਗਿਣਤੀ 35 ਤੋਂ ਵਧਾ ਕੇ 60 ਕੀਤੀ ਜਾ ਰਹੀ ਹੈ। ਇਸ ਵਿੱਚ 1912 ਹੈਲਪਲਾਈਨ ਮਜ਼ਬੂਤ ਹੋਣ ਦੇ ਨਾਲ ਹੀ ਸ਼ਿਕਾਇਤਾਂ ਦਾ ਨਿਬੇੜਾ ਛੇਤੀ ਹੋਵੇਗਾ। ਹੁਣ ਖ਼ਪਤਕਾਰ ਸੋਸ਼ਲ ਮੀਡੀਆ ਜ਼ਰੀਏ ਪਾਵਰਕਾਮ ਨੂੰ ਸ਼ਿਕਾਇਤ ਕਰ ਸਕਦੇ ਹਨ। ਇਸ ਦੇ ਇਲਾਵਾ ਖ਼ਪਤਕਾਰ ਪਾਵਰਕਾਮ ਦੇ 1800-180-1512 ਟੋਲ ਫਰੀ ਨੰਬਰ ’ਤੇ ਕਾਲ ਕਰਕੇ ਵੀ ਸ਼ਿਕਾਇਤ ਦਰਜ ਕਰਵਾ ਸਕਣਗੇ। 

ਇਹ ਵੀ ਪੜ੍ਹੋ : ਲੋਹੀਆਂ ਖ਼ਾਸ ’ਚ ਵੱਡੀ ਵਾਰਦਾਤ, ਲੁਟੇਰਿਆਂ ਵੱਲੋਂ ਗੂੰਗੀ ਮਾਂ ਸਣੇ ਅਪੰਗ ਪੁੱਤ ਦਾ ਬੇਰਰਿਮੀ ਨਾਲ ਕਤਲ
ਪਾਵਰਕਾਮ ਨੇ ਖ਼ਪਤਕਾਰ ਨੂੰ ਰਾਹਤ ਦਿੱਤੀ ਹੈ ਕਿ ਜੇਕਰ 1912 ’ਤੇ ਕਾਲ ਨਹੀਂ ਮਿਲ ਰਹੀ ਹੈ ਤਾਂ ਮੈਸੇਜ ਜ਼ਰੀਏ ਵੀ ਸ਼ਿਕਾਇਤ ਦਰਜ ਕਰ ਸੱਕਦੇ ਹਨ। ਮੈਸੇਜ ਦੇ ਨਾਲ ਹੀ ਤੁਹਾਡੀ ਸ਼ਿਕਾਇਤ ਤੁਰੰਤ ਦਰਜ ਕੀਤੀ ਜਾਵੇਗੀ। ਖ਼ਪਤਕਾਰ ਸਾਰੀਆਂ ਸ਼ਿਕਾਇਤਾਂ ਨੂੰ ਪਟਿਆਲਾ ਵੱਲ ਭੇਜੀਆਂ ਜਾਣਗੀਆਂ ਅਤੇ ਸ਼ਿਕਾਇਤਾਂ ’ਤੇ ਨਿਗਰਾਨੀ ਰੱਖੀ ਜਾਵੇਗੀ। ਸ਼ਿਕਾਇਤਾਂ ਦਾ ਨਿਬੇੜਾ ਹੋਣ ਦੇ ਬਾਅਦ ਫੀਡਬੈਕ ਵੀ ਲਈ ਜਾਵੇਗੀ ।

ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ: ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਦੁਬਈ ਤੋਂ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

PunjabKesari

ਪਾਵਰਕਾਮ ਦਫ਼ਤਰਾਂ ਦੇ ਨਹੀਂ ਲਗਾਉਣੇ ਪੈਣਗੇ ਚੱਕਰ
ਪਾਵਰਕਾਮ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਹੈ ਕਿ ਕਾਲ ਸੈਂਟਰਾਂ ਨੂੰ ਵਧਾ ਕੇ ਖ਼ਪਤਕਾਰ ਨੂੰ ਜਿੱਥੇ ਬਿਜਲੀ ਬੰਦ ਦੀ ਸ਼ਿਕਾਇਤ ਦਰਜ ਕਰਵਾਉਣ ’ਚ ਸੌਖ ਦਿੱਤੀ ਜਾ ਰਹੀ ਹੈ, ਉਥੇ ਹੀ ਬਿਜਲੀ ਸਪਲਾਈ ਅਤੇ ਬਿਲ ਸਬੰਧੀ ਸ਼ਿਕਾਇਤ ਵੀ ਕਾਲ ਸੈਂਟਰਾਂ ’ਤੇ ਦਰਜ ਕਰਵਾ ਸਕਦੇ ਹਨ। ਇਸ ਤੋਂ ਖ਼ਪਤਕਾਰ ਨੂੰ ਸਭ ਤੋਂ ਵੱਡੀ ਰਾਹਤ ਇਹ ਮਿਲੇਗੀ ਕਿ ਉਸ ਨੂੰ ਆਪਣੀ ਐਪਲੀਕੇਸ਼ਨ ਲੈ ਕੇ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਅਤੇ ਉਸ ਨੂੰ ਸ਼ਿਕਾਇਤ ਨੰਬਰ ਤੱਕ ਦਿੱਤਾ ਜਾਵੇਗਾ ।

ਐਪ ਉੱਤੇ ਫੀਡਬੈਕ ਵੀ ਅਧਿਕਾਰੀਆਂ ਨੂੰ ਦੇ ਸਕਦੇ ਹਨ
ਪਾਵਰਕਾਮ ਨੇ ਬਿਜਲੀ ਖ਼ਪਤਕਾਰਾਂ ਨੂੰ ਰਾਹਤ ਦਿੱਤੀ ਹੈ ਕਿ 1912 ’ਤੇ ਜੇਕਰ ਕਾਲ ਨਹੀਂ ਮਿਲ ਰਹੀ ਹੈ ਤਾਂ ਮੈਸੇਜ ਦੇ ਜ਼ਰੀਏ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਸ ਦੀ ਸ਼ਿਕਾਇਤ ਨੂੰ ਉਸੇ ਸਮੇਂ ਰਜਿਸਟਰਡ ਕੀਤਾ ਜਾਵੇਗਾ । ਇਸ ਦੇ ਨਾਲ ਮੋਬਾਇਲ ਐਪ ਦੇ ਜ਼ਰੀਏ ਇਸ ਦਾ ਫੀਡਬੈਕ ਵੀ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੂੰ ਦਿੱਤਾ ਜਾ ਸਕਦਾ ਹੈ। ਸਾਰੀਆਂ ਸ਼ਿਕਾਇਤਾਂ ਨੂੰ ਪਟਿਆਲਾ ਵੱਲੋਂ ਹੈਂਡਲ ਕੀਤਾ ਜਾਵੇਗਾ ਅਤੇ ਪੂਰੀ ਨਿਗਰਾਨੀ ਰੱਖੀ ਜਾਵੇਗੀ ਕਿ ਕਿਤੇ ਖਪਤਕਾਰ ਨੂੰ ਪਰੇਸ਼ਾਨੀ ਤਾਂ ਨਹੀਂ ਹੋ ਰਹੀ ।

ਇਹ ਵੀ ਪੜ੍ਹੋ : ਕਾਂਸਟੇਬਲ ਬੀਬੀ ਨਾਲ ਛੇੜਛਾੜ ਕਰਕੇ ਭੱਜਿਆ ਨੌਜਵਾਨ, ਡੇਢ ਕਿਲੋਮੀਟਰ ਤੱਕ ਪਿੱਛਾ ਕਰ ਇੰਝ ਕੀਤਾ ਕਾਬੂ

ਝੋਨੇ ਦੇ ਸੀਜ਼ਨ ’ਚ ਨਾ ਹੋਵੇ ਮੁਸ਼ਕਿਲ, ਇਸ ਲਈ ਬਣਿਆ ਪੈਡੀ ਕੰਟਰੋਲ ਰੂਮ
ਪਾਵਰਕਾਮ ਨਾਰਥ ਜੋਨ ਦੇ ਚੀਫ ਇੰਜੀਨੀਅਰ ਜੈਨ ਇੰਦਰ ਦਾਨਿਆ ਨੇ ਦੱਸਿਆ ਕਿ ਬਿਜਲੀ ਖ਼ਪਤਕਾਰ ਹੁਣ ਸੋਸ਼ਲ ਮੀਡੀਆ ਜ਼ਰੀਏ ਵੀ ਬਿਜਲੀ ਸਬੰਧੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਦੇ ਨਾਲ ਪੈਡੀ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਕਿਸਾਨ 96461-06835 ’ਤੇ ਸੰਪਰਕ ਕਰ ਸਕਦੇ ਹਨ ਅਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਕਾਲ ਸੈਂਟਰਾਂ ਦੀ ਗਿਣਤੀ ਵਧਾਈ ਜਾ ਰਹੀ ਹੈ ਤਾਂ ਕਿ ਖ਼ਪਤਕਾਰ ਦਾ ਸ਼ਿਕਾਇਤ ਸਬੰਧੀ ਨਿਬੇੜਾ ਛੇਤੀ ਤੋਂ ਛੇਤੀ ਹੋ ਸਕੇ। ਇਸ ਦੇ ਇਲਾਵਾ ਬਿਜਲੀ ਖ਼ਪਤਕਾਰ ਫੇਸਬੁੱਕ, ਟਵਿੱਟਰ, ਇੰਸਟਾਗਰਾਮ, ਵਟਸਐੱਪ ਨੰਬਰ 96461-06835, ਖ਼ਪਤਕਾਰ ਸ਼ਿਕਾਇਤ ਨੰਬਰ 1912 ਅਤੇ ਮੋਬਾਇਲ ਐਪ ਜ਼ਰੀਏ ਸ਼ਿਕਾਇਤ ਦਰਜ ਕਰਵਾ ਸਕਦੇ ਹਨ ।

ਇਹ ਵੀ ਪੜ੍ਹੋ :ਪਿਓ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਹਵਸ ਮਿਟਾਉਣ ਲਈ ਧੀ ਨਾਲ ਕੀਤਾ ਜਬਰ-ਜ਼ਿਨਾਹ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


shivani attri

Content Editor

Related News