ਸਕੇ ਭਰਾਵਾਂ ਦੀ ਸ਼ਰਮਨਾਕ ਕਰਤੂਤ ਜਾਣ, ਤੁਹਾਡੇ ਵੀ ਉੱਡ ਜਾਣਗੇ ਹੋਸ਼

Sunday, Jun 11, 2017 - 04:43 PM (IST)

ਸਕੇ ਭਰਾਵਾਂ ਦੀ ਸ਼ਰਮਨਾਕ ਕਰਤੂਤ ਜਾਣ, ਤੁਹਾਡੇ ਵੀ ਉੱਡ ਜਾਣਗੇ ਹੋਸ਼

ਲੁਧਿਆਣਾ - ਇਕ ਮਹਿਲਾ ਅਤੇ ਉਸ ਦੀ ਨਾਬਾਲਗ ਲੜਕੀ ਦੇ ਸਾਹਮਣੇ ਅਸ਼ਲੀਲ ਹਰਕਤਾਂ, ਗੰਦੇ ਇਸ਼ਾਰੇ ਕਰਨ ਵਾਲੇ ਮਹਿਲਾ ਦੇ ਪਤੀ ਨੂੰ ਧਮਕਾਉਣ ਦੇ ਦੋਸ਼ 'ਚ ਸਲੇਮ ਟਾਬਰੀ ਪੁਲਸ ਨੇ ਸ਼ਿਵਪੁਰੀ ਦੇ 2 ਭਰਾ ਸੋਨੂੰ ਵਰਮਾ ਅਤੇ ਮਿੰਟੂ ਵਰਮਾ ਖਿਲਾਫ ਕੇਸ ਦਰਜ ਕੀਤਾ ਹੈ। ਨਿਊ ਸ਼ਿਵਪੁਰੀ ਦੀ ਰਹਿਣ ਵਾਲੀ ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਇਸ ਇਲਾਕੇ 'ਚ ਰਹਿੰਦੀ ਹੈ ਅਤੇ ਉਹ ਘਰੇਲੂ ਮਹਿਲਾ ਹੈ। ਉਸ ਦਾ 17 ਸਾਲ ਦਾ ਇਕ ਲੜਕਾ ਅਤੇ 13 ਸਾਲ ਦੀ ਲੜਕੀ ਹੈ। ਉਸ ਦੇ ਪਤੀ ਦੀ ਦੁਕਾਨ ਹੈ। ਉਨ੍ਹਾਂ ਦਾ ਘਰ ਤਿੰਨ ਮੰਜਲੀ ਹੈ। ਥੱਲੇ ਵਾਲੇ ਹਿੱਸੇ 'ਚ ਉਨ੍ਹਾਂ ਦੀ ਦੁਕਾਨ ਹੈ। ਦੂਜੀ ਮੰਜਿਲ 'ਤੇ ਉਨ੍ਹਾਂ ਦੀ ਰਿਹਾਇਸ਼ ਹੈ। ਉਨ੍ਹਾਂ ਦੇ ਘਰ ਦੇ ਠੀਕ ਸਾਹਮਣੇ 3 ਮੰਜਲੀ ਇਮਾਰਤ ਹੈ ਜਿਸ 'ਚ 30-32 ਕਿਰਾਏਦਾਰ ਰਹਿੰਦੇ ਹਨ, ਜੋ ਇਨ੍ਹਾਂ ਦੋਹਾਂ ਦੋਸ਼ੀ ਭਰਾਵਾਂ ਦੀ ਹੈ। 
ਮਹਿਲਾ ਨੇ ਦੋਸ਼ ਲਗਾਇਆ ਹੈ ਕਿ 4 ਜੂਨ ਸਵੇਰੇ ਕਰੀਬ 7.30 ਵਜੇ ਜਦੋਂ ਉਹ ਆਪਣੇ ਕਮਰੇ 'ਚ ਬੈਠੀ ਹੋਈ ਸੀ ਤਾਂ ਸੋਨੂੰ ਅਤੇ ਮਿੰਟੂ ਆਪਣੇ ਕਿਰਾਏਦਾਰ ਮਿੰਟੂ ਦੇ ਕਮਰੇ 'ਚ ਗਏ ਅਤੇ ਕਥਿਤ ਤੌਰ 'ਤੇ ਬਿਨਾਂ ਕੱਪੜਿਆਂ ਤੋਂ ਉਸ ਨੂੰ ਅਤੇ ਉਸ ਦੀ ਲੜਕੀ ਨੂੰ ਦੇਖ ਕੇ ਗੰਦੇ ਇਸ਼ਾਰੇ ਕਰਨ ਲੱਗੇ। ਕਰੀਬ 8 ਵਜੇ ਜਦੋਂ ਉਸ ਦੀ ਲੜਕੀ ਪਾਲਤੂ ਕੁੱਤੇ ਨੂੰ ਬਾਹਰ ਘੁਮਾਉਣ ਗਈ ਤਾਂ ਉੱਥੇ ਵੀ ਦੋਸ਼ੀਆਂ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਉਦੋਂ ਨੂਰਵਾਲਾ ਰੋਡ ਦੇ ਰਾਧੇ ਸ਼ਾਮ ਨੇ ਇਹ ਸਭ ਆਪਣੀ ਅੱਖੀ ਵੇਖਿਆ। ਇਹ ਸਭ ਰਾਧੇ ਸ਼ਾਮ ਨੇ ਉਸ ਦੇ ਪਤੀ ਨੂੰ ਦੱਸਿਆ। ਇਸ ਮਾਮਲੇ 'ਚ ਜਦੋਂ ਉਸ ਦਾ ਪਤੀ ਦੋਹਾਂ ਦੋਸ਼ੀਆਂ ਨਾਲ ਗੱਲ ਕਰਨ ਗਿਆ ਤਾਂ ਉਨ੍ਹਾਂ ਨੇ ਉਸ ਦੇ ਪਤੀ ਨੂੰ ਧਮਕਾਇਆ।


Related News