ਵਿਆਹੁਤਾ ਨੇ ਪੇਕੇ ਘਰ ਆ ਕੇ ਕੀਤੀ ਖੁਦਕੁਸ਼ੀ, ਹਾਲਾਤ ਦੇਖ ਮਾਂ ਦੇ ਉੱਡੇ ਹੋਸ਼

Friday, Jun 06, 2025 - 05:35 PM (IST)

ਵਿਆਹੁਤਾ ਨੇ ਪੇਕੇ ਘਰ ਆ ਕੇ ਕੀਤੀ ਖੁਦਕੁਸ਼ੀ, ਹਾਲਾਤ ਦੇਖ ਮਾਂ ਦੇ ਉੱਡੇ ਹੋਸ਼

ਮਾਛੀਵਾੜਾ ਸਾਹਿਬ (ਟੱਕਰ) : ਨੇੜਲੇ ਪਿੰਡ ਇਰਾਕ ਵਿਖੇ ਫੈਕਟਰੀਆਂ ਦੇ ਕੁਆਰਟਰਾਂ ਵਿਚ ਆਪਣੇ ਮਾਪਿਆਂ ਕੋਲ ਰਹਿ ਰਹੀ ਵਿਆਹੁਤਾ ਸ਼ਿਵਾਨੀ (26) ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੀ ਮਾਤਾ ਪ੍ਰੇਮ ਲਤਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਫੈਕਟਰੀ ਵਿਚ ਮਜ਼ਦੂਰੀ ਦਾ ਕੰਮ ਕਰਦੀ ਹੈ ਅਤੇ ਉਸਦੀ ਲੜਕੀ ਸ਼ਿਵਾਨੀ ਦਾ ਵਿਆਹ ਮੰਗੇਸ਼ ਵਾਸੀ ਸਤਰਾਮੂ, ਜ਼ਿਲਾ ਕਾਨਪੁਰ ਨਾਲ ਹੋਇਆ ਜਿਨ੍ਹਾਂ ਦੇ 2 ਛੋਟੇ ਛੋਟੇ ਬੱਚੇ ਵੀ ਹਨ। ਪਿਛਲੇ ਮਹੀਨੇ ਉਸਦੀ ਲੜਕੀ ਆਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਪੇਕੇ ਪਰਿਵਾਰ ਵਿਖੇ ਆ ਗਈ ਅਤੇ ਇੱਥੇ ਹੀ ਰਹਿ ਰਹੀ ਸੀ। 

ਬਿਆਨਕਰਤਾ ਅਨੁਸਾਰ ਕੱਲ੍ਹ 5 ਜੂਨ ਨੂੰ ਜਦੋਂ ਉਹ ਬਾਅਦ ਦੁਪਹਿਰ ਫੈਕਟਰੀ ’ਚੋਂ ਕੰਮ ਕਰਕੇ ਵਾਪਸ ਆਪਣੇ ਕੁਆਰਟਰ ਆਈ ਤਾਂ ਉਸਨੇ ਦੇਖਿਆ ਕਿ ਅੰਦਰੋਂ ਕੁੰਡਾ ਲੱਗਿਆ ਸੀ। ਜਦੋਂ ਉਸਨੇ ਖਿੜਕੀ ਦਾ ਸ਼ੀਸਾ ਤੋੜ ਕੇ ਦੇਖਿਆ ਤਾਂ ਉਸਦੀ ਲੜਕੀ ਸ਼ਿਵਾਨੀ ਛੱਤ ਵਾਲੇ ਪੱਖੇ ਨਾਲ ਲਟਕ ਰਹੀ ਸੀ, ਫਿਰ ਉਸਨੇ ਫੈਕਟਰੀ ਦੇ ਮੁਲਾਜ਼ਮਾਂ ਨੂੰ ਬੁਲਾ ਕੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਵਲੋਂ ਜਦੋਂ ਮੌਕੇ ’ਤੇ ਜਾ ਕੇ ਜਾਂਚ ਕੀਤੀ ਤਾਂ ਸ਼ਿਵਾਨੀ ਦੀ ਮੌਤ ਹੋ ਚੁੱਕੀ ਜਿਸ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਗਿਆ। ਮ੍ਰਿਤਕਾ ਤੋਂ ਕੋਈ ਵੀ ਸੁਸਾਇਡ ਨੋਟ ਨਹੀਂ ਮਿਲਿਆ। 

ਮ੍ਰਿਤਕਾ ਦੀ ਮਾਤਾ ਪ੍ਰੇਮ ਲਤਾ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਨੇ ਕਦੇ ਵੀ ਜ਼ਿਕਰ ਨਹੀਂ ਕੀਤਾ ਕਿ ਉਹ ਆਪਣੇ ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਹੈ। ਬਿਆਨਕਰਤਾ ਅਨੁਸਾਰ ਉਹ ਡਿਪ੍ਰੈਸ਼ਨ ਦੀ ਮਰੀਜ਼ ਸੀ, ਇਸ ਲਈ ਉਸਦੀ ਮੌਤ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ। ਪੁਲਸ ਵਲੋਂ ਮਾਮਲਾ ਦਰਜ ਕਰ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾ ਨੂੰ ਸੌਂਪੀ ਜਾ ਰਹੀ ਹੈ।


author

Gurminder Singh

Content Editor

Related News