6, 7 ਅਤੇ 8 ਜੂਨ ਨੂੰ ਹੋ ਗਿਆ ਛੁੱਟੀ ਦਾ ਐਲਾਨ, ਜਾਣੋ ਤੁਹਾਡੇ ਸ਼ਹਿਰ ਵਿੱਚ ਕਦੋਂ ਹੋਵੇਗੀ Holiday
Thursday, Jun 05, 2025 - 01:02 PM (IST)

ਬਿਜ਼ਨਸ ਡੈਸਕ : ਜੇਕਰ ਤੁਹਾਨੂੰ ਇਸ ਹਫ਼ਤੇ ਬੈਂਕ ਨਾਲ ਸਬੰਧਤ ਕੋਈ ਮਹੱਤਵਪੂਰਨ ਕੰਮ ਕਰਨਾ ਹੈ, ਤਾਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹ ਲਓ। ਈਦ-ਉਲ-ਅਜ਼ਹਾ (ਬਕਰੀਦ) ਦੇ ਮੌਕੇ 'ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬੈਂਕ ਬੰਦ ਰਹਿ ਸਕਦੇ ਹਨ। ਇਹ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ (RBI) ਦੇ ਬੈਂਕ ਛੁੱਟੀਆਂ ਦੇ ਕੈਲੰਡਰ ਅਨੁਸਾਰ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਸਰਕਾਰੀ ਬੈਂਕ 'ਚੋਂ 52 ਕਰੋੜ ਦਾ ਸੋਨਾ ਗਾਇਬ, ਚੋਰੀ ਵਾਲੀ ਥਾਂ 'ਤੇ ਮਿਲੀ ਕਾਲੀ...
ਇਨ੍ਹਾਂ ਸ਼ਹਿਰਾਂ ਵਿੱਚ ਬੈਂਕ ਕਦੋਂ ਬੰਦ ਰਹਿਣਗੇ?
6 ਜੂਨ 2025 (ਸ਼ੁੱਕਰਵਾਰ): ਬਕਰੀਦ ਕਾਰਨ ਤਿਰੂਵਨੰਤਪੁਰਮ ਅਤੇ ਕੋਚੀ ਵਿੱਚ ਬੈਂਕ ਬੰਦ ਰਹਿਣਗੇ।
ਇਹ ਵੀ ਪੜ੍ਹੋ : New Record ਆਲ ਟਾਈਮ ਹਾਈ 'ਤੇ ਪਹੁੰਚੀ ਚਾਂਦੀ, ਸੋਨਾ ਵੀ ਪਹੁੰਚਿਆ 97 ਹਜ਼ਾਰ ਦੇ ਨੇੜੇ
7 ਜੂਨ 2025 (ਸ਼ਨੀਵਾਰ): ਅਹਿਮਦਾਬਾਦ, ਗੰਗਟੋਕ, ਈਟਾਨਗਰ, ਕੋਚੀ ਅਤੇ ਤਿਰੂਵਨੰਤਪੁਰਮ ਨੂੰ ਛੱਡ ਕੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਬਕਰੀਦ ਦੀ ਛੁੱਟੀ 'ਤੇ ਬੈਂਕ ਬੰਦ ਰਹਿਣਗੇ। ਇਨ੍ਹਾਂ ਪੰਜ ਸ਼ਹਿਰਾਂ ਵਿੱਚ ਬੈਂਕ ਖੁੱਲ੍ਹੇ ਰਹਿਣਗੇ ਕਿਉਂਕਿ ਇਹ ਮਹੀਨੇ ਦਾ ਪਹਿਲਾ ਸ਼ਨੀਵਾਰ ਹੈ।
8 ਜੂਨ 2025 (ਐਤਵਾਰ): ਦੇਸ਼ ਭਰ ਵਿੱਚ ਹਫਤਾਵਾਰੀ ਛੁੱਟੀ ਹੋਣ ਕਾਰਨ ਸਾਰੇ ਬੈਂਕ ਬੰਦ ਰਹਿਣਗੇ।
ਇਹ ਵੀ ਪੜ੍ਹੋ : 12,000 ਰੁਪਏ ਸਸਤਾ ਹੋਣ ਜਾ ਰਿਹੈ Gold, ਵੱਡੀ ਗਿਰਾਵਟ ਦੀ ਚਿਤਾਵਨੀ! ਮਾਹਿਰਾਂ ਨੇ ਦੱਸਿਆ ਕਾਰਨ
ਕੀ ਔਨਲਾਈਨ ਸੇਵਾਵਾਂ ਪ੍ਰਭਾਵਿਤ ਹੋਣਗੀਆਂ?
ਨਹੀਂ। ਭਾਵੇਂ ਬੈਂਕ ਸ਼ਾਖਾਵਾਂ 6 ਅਤੇ 7 ਜੂਨ ਨੂੰ ਬੰਦ ਰਹਿਣਗੀਆਂ, ਪਰ ਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ, UPI, NEFT ਅਤੇ RTGS ਵਰਗੀਆਂ ਡਿਜੀਟਲ ਸੇਵਾਵਾਂ ਪਹਿਲਾਂ ਵਾਂਗ ਕੰਮ ਕਰਦੀਆਂ ਰਹਿਣਗੀਆਂ। ਤੁਸੀਂ ATM, ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਦੀ ਵਰਤੋਂ ਵੀ ਆਮ ਤੌਰ 'ਤੇ ਕਰ ਸਕੋਗੇ।
ਇਹ ਵੀ ਪੜ੍ਹੋ : ਜੁਲਾਈ 'ਚ DA 'ਚ 3 ਫ਼ੀਸਦੀ ਦਾ ਵਾਧਾ! ਤਨਖਾਹ ਧਾਰਕਾਂ ਨੂੰ ਮਿਲੇਗਾ 11,600 ਤੱਕ ਦਾ ਮਹਿੰਗਾਈ ਭੱਤਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8