ਪੰਜਾਬੀਆਂ ਦੇ ਹੋਸ਼ ਉਡਾ ਦੇਣ ਵਾਲੀ ਖ਼ਬਰ! ਪੜ੍ਹ ਕੇ ਤੁਸੀਂ ਵੀ ਚਿੰਤਾ ''ਚ ਡੁੱਬ ਜਾਵੋਗੇ

Thursday, Jun 05, 2025 - 12:38 PM (IST)

ਪੰਜਾਬੀਆਂ ਦੇ ਹੋਸ਼ ਉਡਾ ਦੇਣ ਵਾਲੀ ਖ਼ਬਰ! ਪੜ੍ਹ ਕੇ ਤੁਸੀਂ ਵੀ ਚਿੰਤਾ ''ਚ ਡੁੱਬ ਜਾਵੋਗੇ

ਚੰਡੀਗੜ੍ਹ : ਪੰਜਾਬੀ ਵਾਸੀਆਂ ਦੇ ਹੋਸ਼ ਉਡਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਪੜ੍ਹ ਕੇ ਤੁਸੀਂ ਵੀ ਚਿੰਤਾ 'ਚ ਡੁੱਬ ਜਾਵੋਗੇ। ਦਰਅਸਲ ਪੰਜਾਬ ਦੀ ਹਵਾ, ਪਾਣੀ ਅਤੇ ਜ਼ਮੀਨ 'ਚ ਲਗਾਤਾਰ ਪਲਾਸਟਿਕ ਘੁਲ ਰਿਹਾ ਹੈ, ਜਿਸ ਕਾਰਨ ਪੂਰਾ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ। ਇਸ ਦੇ ਨਾਲ ਹੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਪੈਦਾ ਹੋ ਰਹੀਆਂ ਹਨ। ਇਕ ਰਿਪੋਰਟ ਦੇ ਮੁਤਾਬਕ ਪੰਜਾਬ 'ਚ ਪਿਛਲੇ 4 ਸਾਲਾਂ ਅੰਦਰ ਹੀ ਪਲਾਸਟਿਕ ਦਾ ਉਤਪਾਦਨ 38 ਫ਼ੀਸਦੀ ਵੱਧ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਗੰਦੇ ਧੰਦੇ ਦਾ ਪਰਦਾਫਾਸ਼! ਹੋਟਲ 'ਚ ਰੱਖੀਆਂ ਸੀ ਪੱਕੀਆਂ ਔਰਤਾਂ, ਗਾਹਕ ਬੁਲਾ ਕਰਵਾਉਂਦੇ ਸੀ...

ਇਸ ਦਾ ਕਾਰਨ ਘਰਾਂ 'ਚ ਰੋਜ਼ਾਨਾ ਇਸਤੇਮਾਲ ਹੋਣ ਵਾਲੀਆਂ ਜ਼ਿਆਦਾਤਰ ਵਸਤੂਆਂ 'ਚ ਪਲਾਸਟਿਕ ਦੀ ਵਰਤੋਂ ਹੋਣਾ ਹੈ। ਦਰਅਸਲ ਪਾਣੀ ਦੀ ਬੋਤਲ, ਸ਼ੈਂਪੂ, ਟੂਥਪੇਸਟ, ਬਿਸਕੁਟ, ਨਮਕੀਨ, ਜੂਸ ਦੀ ਬੋਲਤ, ਕੱਪੜੇ ਧੋਣ ਦਾ ਸਾਬਣ ਆਦਿ ਪੈਕਟ ਬੰਦ ਸਮਾਨ ਪਲਾਸਟਿਕ ਨਾਲ ਕਵਰ ਹੁੰਦਾ ਹੈ। ਇਨ੍ਹਾਂ 'ਚੋਂ ਕੁੱਝ ਪਲਾਸਟਿਕ ਤਾਂ ਰੀ-ਸਾਈਕਲ ਹੋ ਜਾਂਦਾ ਹੈ, ਜਦੋਂ ਕਿ ਜ਼ਿਆਦਾਤਰ ਪਲਾਸਟਿਕ ਕੂੜੇ 'ਚ ਸ਼ਾਮਲ ਹੋ ਕੇ ਵਾਤਵਰਣ ਨੂੰ ਦੂਸ਼ਿਤ ਕਰ ਰਿਹਾ ਹੈ।

ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਹੁਣ ਘਰੋਂ ਨਿਕਲਦੇ ਹੀ ਚੁੱਪਚਾਪ...
ਸਰਕਾਰ ਨਿਪਟਾਰੇ ਲਈ ਕਰ ਰਹੀ ਕੋਸ਼ਿਸ਼
ਵਾਤਾਵਰਣ ਮੰਤਰਾਲੇ ਦੀ ਇਕ ਰਿਪੋਰਟ ਮੁਤਾਬਕ ਪੰਜਾਬ 'ਚ ਸਾਲ 2019-20 'ਚ ਪਲਾਸਟਿਕ ਦਾ ਸਲਾਨਾ ਉਤਪਾਦਨ 92,890 ਟਨ ਸੀ, ਜੋ ਸਾਲ 2022-23 'ਚ ਵੱਧ ਕੇ 1,28,744.64 ਟਨ 'ਤੇ ਪਹੁੰਚ ਗਿਆ। ਹਾਲਾਂਕਿ ਸਰਕਾਰ ਪਲਾਸਟਿਕ ਦੇ ਨਿਪਟਾਰੇ ਲਈ ਕੋਸ਼ਿਸ਼ ਕਰ ਰਹੀ ਹੈ ਪਰ ਇਸ ਦੇ ਉਲਟ ਇਸ 'ਚ ਵਾਧਾ ਹੁੰਦਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਮਾਈਕ੍ਰੋਪਲਾਸਟਿਕ ਜਦੋਂ ਮਨੁੱਖੀ ਸਰੀਰ 'ਚ ਦਾਖ਼ਲ ਹੁੰਦਾ ਹੈ ਤਾਂ ਇਹ ਸਰੀਰ ਦੇ ਹਾਰਮੋਨ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਬਾਂਝਪਨ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News