ਮਲਕੋਵਾਲ ਮੁੱਖ ਮਾਰਗ ''ਤੇ ਨਾਲੇ ਦੀ ਜਗ੍ਹਾ ਸੀਵਰੇਜ ਪਾਈਪ ਪਵਾਏ ਜਾਣ: ਨਿਮਿਸ਼ਾ ਮਹਿਤਾ
Tuesday, May 27, 2025 - 02:14 PM (IST)

ਹੁਸ਼ਿਆਰਪੁਰ: ਭਾਜਪਾ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਪਿੰਡ ਮਲਕੋਵਾਲ ਮੇਨ ਸੜਕ ਦੇ ਨਾਲ-ਨਾਲ ਬਣੇ ਨਾਲੇ ਦੇ ਢਹਿ ਜਾਣ ਨਾਲ ਜਨਤਾ ਦੇ ਹੋ ਰਹੇ ਨੁਕਸਾਨ ਦੇ ਮਸਲੇ 'ਤੇ ਬੋਲਦਿਆਂ ਕਿਹਾ ਕਿ ਇਸ ਸੜਕ ਦੇ ਨਾਲ-ਨਾਲ ਦੋਵੇਂ ਪਾਸੇ ਨਾਲੇ ਬਣਾਉਣ ਦੀ ਬਜਾਏ PWD ਵਿਭਾਗ ਨੂੰ ਸੀਵਰੇਜ ਵਾਲੇ ਮਜ਼ਬੂਤ ਪਾਈਪ ਪਾ ਕੇ ਨਾਲੇ ਅੰਡਰਗ੍ਰਾਊਂਡ ਕਰਨੇ ਚਾਹੀਦੇ ਹਨ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਮਲਕੋਵਾਲ ਸੜਕ ਦੇ ਦੋਵੇਂ ਪਾਸੇ ਘਰ ਹਨ ਅਤੇ ਰਸਤਾ ਪਹਿਲਾਂ ਹੀ ਤੰਗ ਹੈ। PWD ਵਿਭਾਗ ਨੇ ਉੱਥੇ ਚੌੜੇ ਨਾਲੇ ਸੜਕ ਦੇ ਦੋਵੇਂ ਪਾਸੇ ਉਸਾਰੀ ਕਰਵਾ ਕੇ ਰਸਤੇ ਨੂੰ ਹੋਰ ਤੰਗ ਬਣਾ ਦਿੱਤਾ ਹੈ, ਜਿਸ ਕਾਰਨ ਲੋਕਾਂ ਨੂੰ ਗੱਡੀਆਂ ਲੰਘਾਉਣ ਵਿਚ ਵੀ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ ਤੇ ਰੋਜ਼ਾਨਾ ਉੱਥੇ ਟ੍ਰੈਫ਼ਿਕ ਜਾਮ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਮਾਨ-ਕੇਜਰੀਵਾਲ ਦੇ ਨਵੇਂ ਫ਼ੈਸਲੇ ਨੇ ਫ਼ਿਕਰਾਂ 'ਚ ਪਾਏ ਕਈ ਮੰਤਰੀ ਤੇ ਵਿਧਾਇਕ
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜੇਕਰ PWD ਵਿਭਾਗ ਨੇ ਨਾਲੇ ਦੀ ਉਸਾਰੀ ਚੰਗੇ ਸਾਮਾਨ ਨਾਲ ਕਰਵਾਈ ਹੁੰਦੀ ਤਾਂ ਇਹ ਨਾਲਾ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਟੁੱਟ ਕੇ ਖ਼ਰਾਬ ਨਾ ਹੁੰਦਾ। ਉਨ੍ਹਾਂ ਕਿਹਾ ਕਿ ਨਾਲਾ ਟੁੱਟ ਜਾਣ ਨਾਲ ਲੋਕਾਂ ਦੇ ਘਰਾਂ ਦੀਆਂ ਨੀਹਾਂ ਵਿਚ ਪਾਣੀ ਪੈ ਰਿਹਾ ਹੈ ਤੇ ਆਮ ਜਨਤਾ ਨੂੰ ਇਸ ਨਾਲ ਕਾਫ਼ੀ ਨੁਕਸਾਨ ਹੋ ਰਿਹਾ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜਦੋਂ ਸਰਕਾਰੀ ਉਸਾਰੀ ਕਰਵਾਈ ਜਾਂਦੀ ਹੈ ਤਾਂ ਵਿਭਾਗ ਬਾਕਾਇਦਾ ਉਸਾਰੀ ਬਾਰੇ ਗਾਰੰਟੀ ਲੈਂਦਾ ਹੈ ਕਿ ਉਸਾਰੀ ਕਿੰਨਾ ਸਮਾਂ ਕੱਢੇਗੀ। ਇੱਥੇ ਨਾਲਾ ਸਾਲ ਤੋਂ ਪਹਿਲਾਂ ਹੀ ਢਹਿ ਕੇ ਖਿੱਲਰ ਗਿਆ। ਇਸ ਕਰਕੇ ਇਸ ਨਾਲੇ 'ਤੇ ਬਰਬਾਦ ਹੋਏ ਸਰਕਾਰੀ ਪੈਸਿਆਂ ਦੀ ਅਤੇ ਇਸ ਨਾਲੇ ਨੂੰ ਪਾਸ ਕਰਨ ਵਾਲੇ ਅਫ਼ਸਰਾਂ ਦੀ ਜਾਂਚ ਕਰਕੇ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਨਿਮਿਸ਼ਾ ਮਹਿਤਾ ਨੇ ਮੰਗ ਕੀਤੀ ਕਿ ਲੋਕਾਂ ਦੇ ਘਰਾਂ ਦੀਆਂ ਨੀਹਾਂ ਨੂੰ ਪਾਣੀ ਤੋਂ ਬਚਾਉਣ ਲਈ ਅਤੇ ਟ੍ਰੈਫ਼ਿਕ ਦੇ ਬਿਹਤਰ ਲਾਂਘੇ ਨੂੰ ਯਕੀਨੀ ਬਣਾਉਣ ਲਈ ਇੱਥੇ ਸੀਵਰੇਜ ਵਾਲੇ ਮਜ਼ਬੂਤ ਪਾਈਪ ਪਾ ਕੇ ਨਾਲਿਆਂ ਨੂੰ ਅੰਡਰਗ੍ਰਾਊਂਡ ਕਰਨਾ ਚਾਹੀਦਾ ਹੈ, ਤਾਂ ਜੋ ਲੋਕਾਂ ਦੀ ਪ੍ਰੇਸ਼ਾਨੀ ਦਾ ਹੱਲ ਹੋ ਸਕੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8