CCTV ’ਚ ਕੈਦ ਹੋਈ ਕਾਰ ਸਵਾਰਾਂ ਦੀ ਖ਼ੌਫ਼ਨਾਕ ਕਰਤੂਤ, ਵੇਖਣ ਵਾਲਿਆਂ ਦੇ ਵੀ ਉੱਡੇ ਹੋਸ਼

Sunday, Jun 01, 2025 - 01:20 PM (IST)

CCTV ’ਚ ਕੈਦ ਹੋਈ ਕਾਰ ਸਵਾਰਾਂ ਦੀ ਖ਼ੌਫ਼ਨਾਕ ਕਰਤੂਤ, ਵੇਖਣ ਵਾਲਿਆਂ ਦੇ ਵੀ ਉੱਡੇ ਹੋਸ਼

ਚੰਡੀਗੜ੍ਹ/ਖਰੜ (ਗਗਨਦੀਪ)- ਖਰੜ ਤੋਂ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਸੀ. ਸੀ. ਟੀ. ਵੀ. ਵਿਚ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਕਾਰ ਸਵਾਰਾਂ ਦੀ ਕਰਤੂਤ ਕੈਦ ਹੋਈ ਹੈ। ਕਾਰ ਸਵਾਰ ਪੈਟਰੋਲ ਪੰਪ 'ਤੇ ਆਉਂਦੇ ਹਨ ਅਤੇ ਮੁਲਜ਼ਮ ਪੰਪ ਦੇ ਕਰਿੰਦੇ ਤੋਂ ਤੇਲ ਦੀ ਟੈਂਕੀ ਫੁੱਲ ਕਰਵਾ ਲੈਂਦੇ ਹਨ। ਇਸ ਦੇ ਬਾਅਦ ਜਦੋਂ ਕਰਿੰਦੇ ਵੱਲੋਂ ਕਾਰ ਸਵਾਰ ਤੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਕਾਰ ਸਵਾਰ ਨੇ ਬਿਨਾਂ ਪੈਸੇ ਦਿੱਤੇ ਹੀ ਫੁੱਲ ਸਪੀਡ 'ਤੇ ਕਾਰ ਭਜਾ ਲੈਂਦੇ ਹਨ। ਇਸ ਦਾ ਵਿਰੋਧ ਕਰਦੇ ਕਰਿੰਦੇ ਨੂੰ ਵੀ ਮੁਲਜ਼ਮ ਕਾਫ਼ੀ ਦੂਰ ਤੱਕ ਨਾਲ ਹੀ ਘੜੀਸ ਕੇ ਲੈ ਗਿਆ। 

ਇਹ ਵੀ ਪੜ੍ਹੋ: ਹੁਣ ਪੰਜਾਬ 'ਚ ਨਸ਼ਾ ਸਮੱਗਲਰ ਹੋਣਗੇ 24 ਘੰਟੇ ਟਰੈਕ, ਪੰਜਾਬ ਪੁਲਸ ਅਪਣਾਏਗੀ ਇਹ ਸਖ਼ਤ ਸਿਸਟਮ

ਮਿਲੀ ਜਾਣਕਾਰੀ ਮੁਤਾਬਕ ਗੋਪਾਲ ਸਟੀਵਸ ਦੇ ਕੋਲ ਸ਼ਰੇਆਮ ਇਸ ਕਾਰ ਸਵਾਰ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਵਾਰਦਾਤ ਨੂੰ ਲੈ ਕੇ ਅਜੇ ਤੱਕ ਨਾ ਹੀ ਪੈਟਰੋਲ ਪੰਪ ਦੇ ਮਾਲਕ ਜਾਂ ਕਰਿੰਦੇ ਦਾ ਬਿਆਨ ਸਾਹਮਣੇ ਆਇਆ ਹੈ ਅਤੇ ਨਾ ਹੀ ਪੁਲਸ ਦਾ ਬਿਆਨ ਸਾਹਮਣੇ ਆਇਆ ਹੈ ਪਰ ਸਾਹਮਣੇ ਆਈਆਂ ਲੁੱਟ ਦੀਆਂ ਤਸਵੀਰਾਂ ਨੇ ਹਰ ਇਕ ਵੇਖਣ ਵਾਲੇ ਨੂੰ ਹਿਲਾ ਕੇ ਰੱਖ ਦਿੱਤਾ ਹੈ। 

ਇਹ ਵੀ ਪੜ੍ਹੋ: MLA ਰਮਨ ਅਰੋੜਾ ਦੇ ਮਾਮਲੇ 'ਚ ਗ੍ਰਿਫ਼ਤਾਰ ਮਹੇਸ਼ ਮਖੀਜਾ ਦਾ ਗੁਆਂਢੀ ਵੀ ਫਸਿਆ, ਵਿਜੀਲੈਂਸ ਨੇ ਲਿਆ ਐਕਸ਼ਨ

ਇਸ ਦੌਰਾਨ ਪੈਟਰੋਲ ਪੰਪ 'ਤੇ ਦੋ ਹੋਰ ਨੌਜਵਾਨ ਵੀ ਖੜ੍ਹੇ ਸੀ, ਜਿਨ੍ਹਾਂ ਦੀ ਨਜ਼ਰ ਇਸ ਕਾਰ ਸਵਾਰ ਦੀ ਕਰਤੂਤ 'ਤੇ ਪੈ ਗਈ ਸੀ। ਉਨ੍ਹਾਂ ਵੱਲੋਂ ਕਾਫ਼ੀ ਕੋਸ਼ਿਸ਼ ਇਸ ਕਾਰ ਸਵਾਰ ਨੂੰ ਰੋਕਣ ਦੀ ਕੀਤੀ ਗਈ। ਉਸ 'ਤੇ ਇੱਟਾਂ ਰੋੜੇ ਵੀ ਵਰਾਏ ਗਏ ਪਰ ਕਾਰ ਦੀ ਸਪੀਡ ਇੰਨੀ ਜ਼ਿਆਦਾ ਸੀ ਕਿ ਮੁਲਜ਼ਮ ਮੌਕੇ ਤੋਂ ਫਰਾਰ ਹੋ ਜਾਣ ਵਿਚ ਕਾਮਯਾਬ ਹੋ ਗਏ। 

ਇਹ ਵੀ ਪੜ੍ਹੋ: MLA ਰਮਨ ਅਰੋੜਾ ਬਾਰੇ ਹੈਰਾਨੀਜਨਕ ਖ਼ੁਲਾਸਾ, ਰੇਹੜੀ ਵਾਲਿਆਂ ਤੋਂ ਵੀ ਵਸੂਲੇ ਪੈਸੇ, ਫੈਕਟਰੀ ਬੰਦ ਕਰਨ ਦੀ ਦਿੱਤੀ ਧਮਕੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News