ਭਾਣਜੀ ਦੇ ਸ਼ਗਨ ਤੋਂ ਪਰਤ ਰਹੇ ਮਾਮੇ ਨਾਲ ਵਾਪਰ ਗਿਆ ਹਾਦਸਾ, ਧੀ ਵੀ ਜ਼ਖਮੀ

Monday, Jun 02, 2025 - 08:21 PM (IST)

ਭਾਣਜੀ ਦੇ ਸ਼ਗਨ ਤੋਂ ਪਰਤ ਰਹੇ ਮਾਮੇ ਨਾਲ ਵਾਪਰ ਗਿਆ ਹਾਦਸਾ, ਧੀ ਵੀ ਜ਼ਖਮੀ

ਮਾਛੀਵਾੜਾ ਸਾਹਿਬ (ਟੱਕਰ) : ਸਰਹਿੰਦ ਨਹਿਰ ਕਿਨਾਰੇ ਪਵਾਤ ਪੁਲ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਸੰਜੀਵ ਕੁਮਾਰ (46) ਵਾਸੀ ਮਾਤਾ ਵੈਸ਼ਨੂੰ ਕਾਲੋਨੀ, ਲੁਧਿਆਣਾ ਦੀ ਮੌਤ ਹੋ ਗਈ ਜਦਕਿ ਉਸਦੀ ਨਾਬਾਲਗ ਲੜਕੀ ਦੀਪਿਕਾ ਗੰਭੀਰ ਰੂਪ ਵਿਚ ਜਖ਼ਮੀ ਹੋ ਗਈ। 

ਪ੍ਰਾਪਤ ਜਾਣਕਾਰੀ ਅਨੁਸਾਰ ਸੰਜੀਵ ਕੁਮਾਰ ਕਾਲਕਾ ਵਿਖੇ ਆਪਣੀ ਭਾਣਜੀ ਦੇ ਸ਼ਗਨ ਸਮਾਰੋਹ 'ਚ ਸ਼ਾਮਲ ਹੋਣ ਲਈ ਗਿਆ ਸੀ ਅਤੇ ਉੱਥੋਂ ਉਹ ਖੁਸ਼ੀ ਖੁਸ਼ੀ ਆਪਣੀ ਲੜਕੀ ਦੀਪਿਕਾ ਨਾਲ ਮੋਟਰਸਾਈਕਲ ਰਾਹੀਂ ਆਪਣੇ ਘਰ ਲੁਧਿਆਣਾ ਪਰਤ ਰਿਹਾ ਸੀ। ਸਰਹਿੰਦ ਨਹਿਰ ਕਿਨਾਰੇ ਪਵਾਤ ਪੁਲ ਨੇੜੇ ਇੱਕ ਤੇਜ਼ ਰਫ਼ਤਾਰ ਟਰਾਲੇ ਨੇ ਉਸਦੇ ਮੋਟਰਸਾਈਕਲ ਵਿਚ ਸਿੱਧੀ ਟੱਕਰ ਮਾਰੀ ਜਿਸ ਵਿਚ ਸੰਜੀਵ ਕੁਮਾਰ ਤੇ ਉਸਦੀ ਲੜਕੀ ਸੜਕ ’ਤੇ ਆ ਡਿੱਗੇ। ਜਖ਼ਮੀ ਹਾਲਤ 'ਚ ਦੋਵੇਂ ਪਿਓ ਧੀ ਨੂੰ ਸਮਰਾਲਾ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਗਿਆ ਪਰ ਉੱਥੇ ਡਾਕਟਰਾਂ ਨੇ ਸੰਜੀਵ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੀ ਧੀ ਦੀਪਿਕਾ ਦੀ ਹਾਲਤ ਗੰਭੀਰ ਦੇਖਦਿਆਂ ਚੰਡੀਗੜ ਵਿਖੇ ਰੈਫ਼ਰ ਕਰ ਦਿੱਤਾ ਗਿਆ। ਹਾਦਸੇ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਪਰ ਮਾਛੀਵਾੜਾ ਪੁਲਸ ਨੇ ਚਾਲਕ ਤੇਜਿੰਦਰ ਸਿੰਘ ਵਾਸੀ ਪਿੰਡ ਹਮੀਦੀ, ਜ਼ਿਲਾ ਬਰਨਾਲਾ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵਲੋਂ ਮ੍ਰਿਤਕ ਸੰਜੀਵ ਕੁਮਾਰ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਿਸਾ ਨੂੰ ਸੌਂਪ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News