ਮਾਮਲਾ ਅੱਡਾ ਗੱਗੋਬੂਆ ਵਿਖੇ 2 ਸਿਆਸੀ ਧਿਰਾਂ ਵਿਚਾਲੇ ਹੋਈ ਖੂਨੀ ਝੜਪ ਦਾ, 15 ਵਿਰੁੱਧ ਕੇਸ ਦਰਜ

12/11/2017 6:20:06 PM

ਬੀੜ ਸਾਹਿਬ/ ਝਬਾਲ (ਬਖਤਾਵਰ, ਲਾਲੂਘੁੰਮਣ) - ਕਸਬਾ ਗੱਗੋਬੂਆ ਸਥਿਤ ਬੀਤੇ ਦਿਨੀਂ 2 ਸਿਆਸੀ ਗਰੁੱਪਾਂ ਵਿਚਾਲੇ ਹੋਈ ਖ਼ੂਨੀ ਝੜਪ ਦੇ ਮਾਮਲੇ 'ਚ ਥਾਣਾ ਝਬਾਲ ਦੀ ਪੁਲਸ ਨੇ ਇਕ ਧਿਰ ਦੇ 10 ਲੋਕਾਂ ਨੂੰ ਇਰਾਦਾ ਕਤਲ ਦੇ ਦੋਸ਼ 'ਚ ਨਾਮਜ਼ਦ ਕਰਦਿਆਂ ਸੋਮਵਾਰ ਨੂੰ 5 ਅਣਪਛਾਤਿਆਂ ਸਮੇਤ 15 ਲੋਕਾਂ ਵਿਰੋਧ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਅੱਡਾ ਗੱਗੋਬੂਆ ਦੇ ਸਰਪੰਚ ਬਲਬੀਰ ਸਿੰਘ ਦੇ ਲੜਕੇ ਹਰਗੋਪਾਲ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਪਿਤਾ ਬਲਬੀਰ ਸਿੰਘ ਗ੍ਰਾਮ ਪੰਚਾਇਤ ਅੱਡਾ ਗੱਗੋਬੂਆ ਦਾ ਸਰਪੰਚ ਹੋਣ ਦੇ ਨਾਤੇ ਬੀਤੀ 8 ਦਸੰਬਰ ਨੂੰ ਅੱਡਾ ਗੱਗੋਬੂਆ ਸਥਿਤ ਲਖਬੀਰ ਸਿੰਘ ਪੁੱਤਰ ਪਿਆਰਾ ਸਿੰਘ ਦੇ ਘਰ ਨੂੰ ਜਾਂਦੀ ਗਲੀ ਦਾ ਨਿਰਮਾਣ ਕਰਵਾ ਰਿਹਾ ਸੀ, ਜਿਥੇ ਉਹ ਅਤੇ ਉਸਦਾ ਭਰਾ ਰਛਪਾਲ ਸਿੰਘ ਵੀ ਮੌਜ਼ੂਦ ਸਨ। ਉਸ ਨੇ ਦੱਸਿਆ ਕਿ ਸਾਧਾ ਸਿੰਘ ਪੁੱਤਰ ਸੰਤਾ ਸਿੰਘ ਜਿਸ ਵੱਲੋਂ ਉਸਦੇ ਪਿਤਾ ਵਿਰੋਧ ਸਰਪੰਚੀ ਦੀ ਚੋਣ ਲੜੀ ਗਈ ਸੀ ਪਰ ਉਹ ਹਾਰ ਗਿਆ ਸੀ 'ਤੇ ਇਸ ਗੱਲ ਦੀ ਹੀ ਉਹ ਰੰਜਿਸ਼ ਰੱਖਦਾ ਆ ਰਿਹਾ ਸੀ। ਉਸ ਨੇ ਦੱਸਿਆ ਕਿ ਵਕਤ ਕਰੀਬ 10:30 ਸਵੇਰ ਦਾ ਹੋਵੇਗਾ ਕਿ ਉਸ ਸਮੇਂ ਸਾਧਾ ਸਿੰਘ ਸਮੇਤ ਆਪਣੇ 15 ਹੋਰ ਹਥਿਆਰਬੰਦ ਸਾਥੀਆਂ ਸਮੇਤ ਇਕ ਕਾਰ ਨੰਬਰ ਪੀ. ਬੀ. 02 ਬੀ. ਐੱਸ. 0456 ਅਤੇ ਇਨੋਵਾ ਗੱਡੀ ਨੰਬਰ ਪੀ. ਬੀ. 46 ਆਰ 1044 'ਤੇ ਸਵਾਰ ਆਏ ਅਤੇ ਚੱਲ ਰਹੇ ਪੰਚਾਇਤੀ ਕੰਮ ਨੂੰ ਰੋਕਣ ਦਾ ਯਤਨ ਕੀਤਾ। ਇਸ ਦੌਰਾਨ ਉਕਤ ਲੋਕਾਂ ਵੱਲੋਂ ਉਸਦੇ ਪਿਤਾ ਬਲਬੀਰ ਸਿੰਘ ਨਾਲ ਤੂੰ-ਤੂੰ, ਮੈਂ-ਮੈਂ ਤੋਂ ਗੱਲ ਅੱਗੇ ਵਧਾਉਦਿਆਂ ਗਲ ਪੈ ਗਏ। ਇਸ ਦੌਰਾਨ ਸਾਧਾ ਸਿੰਘ ਸਮੇਤ ਉਸਦੇ ਸਾਥੀਆਂ ਵੱਲੋਂ ਉਨ੍ਹਾਂ 'ਤੇ ਡਾਗਾਂ, ਕਿਰਪਾਨਾਂ ਅਤੇ ਇੱਟਾਂ, ਰੋੜਿਆਂ ਨਾਲ ਹਮਲਾ ਕਰਕੇ ਭਾਰੀ ਸੱਟਾਂ ਮਾਰੀਆਂ ਗਈਆਂ। ਹਰਗੋਪਾਲ ਸਿੰਘ ਨੇ ਦੱਸਿਆ ਕਿ ਇਸ ਮੌਕੇ ਸਾਧਾ ਸਿੰਘ ਵੱਲੋਂ 12 ਬੋਰ ਦੀ ਰਾਇਫਲ ਨਾਲ ਕੀਤੀ ਗਈ ਫਾਇਰਿੰਗ ਨਾਲ ਉਸਦਾ ਪਿਤਾ ਬਲਬੀਰ ਸਿੰਘ ਅਤੇ ਉਹ ਗੋਲੀਆਂ ਦੇ ਛਰੇ ਲੱਗਣ ਨਾਲ ਜ਼ਖ਼ਮੀ ਹੋ ਗਏ। ਸਰਪੰਚ ਬਲਬੀਰ ਸਿੰਘ ਨੇ ਇਸ ਮੌਕੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਨਾਮਜ਼ਦ ਵਿਅਕਤੀਆਂ ਨੂੰ ਤਰੁੰਤ ਗ੍ਰਿਫਤਾਰ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਕਥਿਤ ਲੋਕਾਂ ਕੋਲੋਂ ਅਜੇ ਵੀ ਜਾਨ ਦਾ ਖਤਰਾ ਬਣਿਆ ਹੋਇਆ ਹੈ, ਕਿਉਂਕਿ ਕਥਿਤ ਲੋਕਾਂ ਵੱਲੋਂ ਸ਼ਰੇਆਮ ਉਨ੍ਹਾਂ 'ਤੇ ਗੋਲੀਆਂ ਚਲਾ ਕਿ ਜਾਨੋ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਖਦਸਾ ਹੈ ਕਿ ਕਥਿਤ ਲੋਕ ਉਨ੍ਹਾਂ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਸਰਪੰਚ ਬਲਬੀਰ ਸਿੰਘ ਦੇ ਨਾਲ ਇਸ ਮੌਕੇ ਕਾਂਗਰਸੀ ਆਗੂ ਮੰਗਾ ਸਿੰਘ ਭੱਕਰਾ ਵੀ ਮੌਜੂਦ ਸਨ।  
ਕੀ ਕਹਿਣੈ ਥਾਣਾ ਮੁੱਖੀ ਝਬਾਲ ਇੰ. ਹਰਪ੍ਰੀਤ ਸਿੰਘ ਦਾ
ਥਾਣਾ ਝਬਾਲ ਦੇ ਮੁੱਖੀ ਇੰ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹਰਗੋਪਾਲ ਸਿੰਘ ਪੁੱਤਰ ਬਲਬੀਰ ਸਿੰਘ ਸਰਪੰਚ ਅੱਡਾ ਗੱਗੋਬੂਆ ਦੇ ਬਿਆਨਾਂ 'ਤੇ ਥਾਣਾ ਝਬਾਲ ਵਿਖੇ ਮੁਕਦਮਾਂ ਨੰਬਰ 175 ਜੇਰੇ ਧਾਰਾ 307, 323, 324, 506, 148, 149 ਆਈ. ਪੀ. ਸੀ. ਆਰਮੰਡ ਐਕਟ 25, 27, 54, 59 ਤਹਿਤ ਸਾਧਾ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਪਿੰਡ ਗੱਗੋਬੂਆ, ਨਵਦੀਪ ਸਿੰਘ ਉਰਫ ਨਵੀ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਪੰਜਵੜ੍ਹ, ਗੁਰਵੰਤ ਸਿੰਘ ਪੁੱਤਰ ਮੁਹਿੰਦਰ ਸਿੰਘ ਵਾਸੀ ਪਿੰਡ ਗੱਗੋਬੂਆ, ਕਸ਼ਮੀਰ ਸਿੰਘ ਉਰਫ ਸੀਤਾ ਪੁੱਤਰ ਨਿਸ਼ਾਨ ਸਿੰਘ ਵਾਸੀ ਗੱਗੋਬੂਆ, ਪਰਮਜੀਤ ਸਿੰਘ ਸਾਬਕਾ ਸਰਪੰਚ ਪੁੱਤਰ ਸੁੱਚਾ ਸਿੰਘ ਵਾਸੀ ਗੱਗੋਬੂਆ, ਸਰਬਜੀਤ ਸਿੰਘ ਉਰਫ ਸਾਬਾ ਬਾਗ ਸਿੰਘ ਵਾਸੀ ਗੱਗੋਬੂਆ, ਚਰਨਜੀਤ ਸਿੰਘ ਉਰਫ ਚੰਨੀ ਪੁੱਤਰ ਗੁਲਜ਼ਾਰ ਸਿੰਘ ਵਾਸੀ ਗੱਗੋਬੂਆ, ਯੋਧਬੀਰ ਸਿੰਘ ਉਰਫ ਯੋਧਾ ਪੁੱਤਰ ਸੁਮੰਦ ਸਿੰਘ ਵਾਸੀ ਗੱਗੋਬੂਆ ਸਮੇਤ 4/5 ਅਣਪਛਾਤਿਆਂ ਵਿਰੋਧ ਕੇਸ ਦਰਜ ਕਰਕੇ ਅਗਲੇਰੀ ਕਾਰੀਵਾਈ ਏ. ਐੱਸ. ਆਈ ਹਰਸਾ ਸਿੰਘ ਵੱਲੋਂ ਅਰੰਭ ਦਿੱਤੀ ਗਈ ਹੈ।
 


Related News