ਐਸ. ਐਮ. ਓ ਨੇ ਪੋਲੀਓ ਬੂੰਦਾ ਪਿਲਾਉਣ ਲਈ ਟੀਮਾਂ ਨੂੰ ਕੀਤਾ ਰਵਾਨਾ

Sunday, Jan 28, 2018 - 04:35 PM (IST)

ਐਸ. ਐਮ. ਓ ਨੇ ਪੋਲੀਓ ਬੂੰਦਾ ਪਿਲਾਉਣ ਲਈ ਟੀਮਾਂ ਨੂੰ ਕੀਤਾ ਰਵਾਨਾ


ਬਾਘਾਪੁਰਾਣਾ (ਰਾਕੇਸ਼) - ਬਾਘਾਪੁਰਾਣਾ ਤੋਂ ਅੱਜ ਸਮੂਹ ਬਲਾਕ ਦੀਆਂ ਟੀਮਾਂ ਨੂੰ ਡਾ. ਅਰਜਨ ਸਿੰਘ ਨੋਡਲ ਅਫ਼ਸਰ ਨੇ ਪੋਲੀਓ ਰੋਕੂ ਬੂੰਦਾ ਪਿਲਾਉਣ ਲਈ ਸਿਵਲ ਹਸਪਤਾਲ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜਿਸ ਦੀ ਅਗਵਾਈ ਸਿਵਲ ਸਰਜਨ ਡਾ. ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਗੁਰਮੀਤ ਲਾਲ ਸੀਨੀਅਰ ਮੈਡੀਕਲ ਅਫ਼ਸਰ ਠੱਠੀ ਭਾਈ ਦੀ ਰਹਿਨਮਾਈ ਹੇਠ ਕੀਤੀ। ਇਸ ਮੌਕੇ ਰਜਿੰਦਰ ਕੁਮਾਰ ਬਲਾਕ ਐਜੂਕੇਟਡ, ਰਾਜਵਿੰਦਰ ਸਿੰਘ, ਯਸ਼ਦੀਪ ਸਿੰਘ, ਸਿਮਰਜੀਤ ਸਿੰਘ ਆਦਿ ਸ਼ਾਮਲ ਸਨ।


Related News