ਪੁਲਸ ਨੇ ਕਬਾੜ 'ਚ ਵੇਚ ਦਿੱਤੇ ਹੈਂਡ ਗ੍ਰਨੇਡ ਤੇ ਰਾਕਟ ਲਾਂਚਰ

07/15/2019 12:18:03 AM

ਤਰਨਤਾਰਨ (ਵਿਜੇ ਅਰੋੜਾ)— ਤਰਨਤਾਰਨ ਦੇ ਹਲਕੇ ਪੱਟੀ 'ਚ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦ ਬਰਸਾਤੀ ਨਾਲੇ ਕੋਲੋਂ ਲੋਕਾਂ ਨੂੰ 3 ਹੈਂਡ ਗ੍ਰਨੇਡ ਤੇ ਇਕ ਰਾਕਟ ਲਾਂਚਰ ਮਿਲਿਆ। ਦਰਸਲ ਇਲਾਕੇ ਦੇ ਲੋਕਾਂ ਨੇ ਰਿਕਸ਼ੇ ਵਾਲੇ ਨੂੰ ਨਾਲੇ 'ਚ ਸਾਮਾਨ ਸੁੱਟਦਿਆਂ ਦੇਖਿਆ ਤੇ ਸ਼ੱਕ ਦੇ ਅਧਾਰ 'ਤੇ ਉਸਨੂੰ ਰੋਕ ਕੇ ਸਮਾਨ ਚੈੱਕ ਕੀਤਾ ਤਾਂ ਅੰਦਰੋਂ 3 ਹੈਂਡ ਗ੍ਰਨੇਡ ਤੇ ਇਕ ਰਾਕਟ ਲਾਂਚਰ ਮਿਲਿਆ, ਜਿਸ ਤੋਂ ਬਾਅਦ ਇਲਾਕੇ 'ਚ ਸਨਸਨੀ ਦਾ ਮਹੌਲ ਬਣ ਗਿਆ। ਪੁਲਸ ਨੂੰ ਜਦ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਤਾਂ ਮੌਕੇ 'ਤੇ ਪਹੁੰਚ ਕੇ ਪੁਲਸ ਨੇ ਜਲਦਬਾਜ਼ੀ 'ਚ ਹੈਂਡ ਗ੍ਰਨੇਡ ਤੇ ਰਾਕਟ ਲਾਂਚਰ ਆਪਣੇ ਕਬਜ਼ੇ 'ਚ ਲੈ ਲਿਆ। ਇਸ ਸਬੰਧੀ ਜਦ ਰਿਕਸ਼ੇ ਵਾਲੇ ਤੋਂ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਇਹ 3 ਹੈਂਡ ਗ੍ਰਨੇਡ ਤੇ ਇਕ ਰੋਕਟ ਲਾਂਚਰ ਥਾਣਾ ਪੁਲਸ ਵਾਲਿਆਂ ਨੇ ਉਸਨੂੰ ਕਬਾੜ ਦੇ ਸਮਾਨ ਨਾਲ ਚੁਕਵਾਇਆ ਸੀ ਤੇ ਕਬਾੜ ਦੀ ਦੁਕਾਨ 'ਤੇ ਵੇਚਣ ਲਈ ਪੁਲਸ ਅਧਿਕਾਰੀ ਨਾਲ ਭੇਜਿਆ ਸੀ ਪਰ ਉਸਨੇ ਕਬਾੜ ਦਾ ਬਾਕੀ ਸਮਾਨ ਦੇ ਦਿੱਤਾ ਪਰ 3 ਗ੍ਰਨੇਡ ਤੇ 1 ਰਾਕਟ ਲਾਂਚਰ ਆਪਣੇ ਕੋਲ ਰੱਖ ਲਏ। ਜਿਸ ਤੋਂ ਬਆਦ ਡਰ ਕੇ ਉਸਨੇ ਇਹ ਸੁੱਟਣ ਦਾ ਮੰਨ ਬਣਾਇਆ ਸੀ ਪਰ ਫੜਿਆ ਗਿਆ। ਫਿਲਹਾਲ ਪੁਲਸ ਅਧਿਕਾਰੀਆਂ ਨੇ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਪਰ ਪੁਲਸ ਦੀ ਅਣਗਹਿਲੀ ਸਾਫ ਨਜ਼ਰ ਆ ਰਹੀ ਹੈ ਤੇ ਚੰਗੀ ਕਿਸਮਤ ਨਾਲ ਮੰਦਭਾਗੀ ਘਟਨਾ ਤੋਂ ਬਚਾਅ ਹੋ ਗਿਆ 


KamalJeet Singh

Content Editor

Related News