ਮੂਸੇਵਾਲਾ ਦੇ ਕਾਤਲ ਛੇਵੇਂ ਸ਼ਾਰਪ ਸ਼ੂਟਰ ਨੂੰ ਦਬੋਚਣ ਲਈ ਪੁਲਸ ਨੇ ਤਿਆਰ ਕੀਤਾ ਮਾਸਟਰ ਪਲਾਨ
Sunday, Jul 24, 2022 - 06:33 PM (IST)
ਚੰਡੀਗੜ੍ਹ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਰਪ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਦੇ ਐਨਕਾਊਂਟਰ ਤੋਂ ਬਾਅਦ ਹੁਣ ਪੰਜਾਬ ਪੁਲਸ ਨੇ ਕਤਲ ਵਿਚ ਸ਼ਾਮਲ ਛੇਵੇਂ ਸ਼ਾਰਪ ਸ਼ੂਟਰ ਨੂੰ ਫੜਨ ਲਈ ‘ਆਪਰੇਸ਼ਨ ਮੁੰਡੀ’ ਤਿਆਰ ਕੀਤਾ ਹੈ। ਇਸ ਦੇ ਤਹਿਤ ਵਿਸ਼ੇਸ਼ ਟੀਮਾਂ ਬਣਾ ਕੇ ਪੰਜਾਬ ਸਮੇਤ ਹਿਮਾਚਲ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਯੂਪੀ ਵਿਚ ਭਾਲ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ। ਮੂਸੇਵਾਲਾ ਦਾ ਕਤਲ ਕਰਨ ਵਾਲੇ 3 ਸ਼ਾਰਪ ਸ਼ੂਟਰ ਪ੍ਰਿਅਵਰਤ ਫੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਉਰਫ ਕੁਲਦੀਪ ਫੜੇ ਜਾ ਚੁੱਕੇ ਹਨ। ਉਥੇ ਹੀ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਕੁੱਸਾ ਦਾ ਪੰਜਾਬ ਪੁਲਸ ਐਨਕਾਊਂਟਰ ਕਰ ਚੁੱਕੀ ਹੈ। ਜਦਕਿ ਦੀਪਕ ਮੁੰਡੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ, ਜੋ ਬੋਲੈਰੋ ਮਾਡਿਊਲ ਦਾ ਹਿੱਸਾ ਸੀ। ਸ਼ਾਰਪ ਸ਼ੂਟਰ ਦੀਪਕ ਮੁੰਡੀ, ਪ੍ਰਿਅਵਰਤ ਫੌਜੀ, ਕਸ਼ਿਸ਼ ਅਤੇ ਅੰਕਿਤ ਸਿਰਸਾ ਦੇ ਨਾਲ ਸੀ। ਕਤਲ ਤੋਂ ਬਾਅਦ ਉਹ ਇਨ੍ਹਾਂ ਨਾਲ ਹੀ ਪੰਜਾਬ ਤੋਂ ਹਰਿਆਣਾ ਹੁੰਦੇ ਹੋਏ ਗੁਜਰਾਤ ਤਕ ਪਹੁੰਚਿਆ।
ਇਹ ਵੀ ਪੜ੍ਹੋ : ਛੋਟੇ ਨੇ ਵੱਡੇ ਭਰਾ ਨੂੰ ਦਿੱਤੀ ਦਿਲ ਕੰਬਾਊ ਮੌਤ, ਵਾਰਦਾਤ ਤੋਂ ਬਾਅਦ ਸਾਹਮਣੇ ਆਏ ਸੱਚ ਨੇ ਪੁਲਸ ਦੇ ਉਡਾਏ ਹੋਸ਼
ਉਥੋਂ ਫੌਜੀ ਅਤੇ ਕਸ਼ਿਸ਼ ਨੂੰ ਛੱਡ ਕੇ ਮੁੰਡੀ ਨੇ ਅੰਕਿਤ ਸੇਰਸਾ ਨਾਲ ਟਿਕਾਣਾ ਬਦਲ ਲਿਆ। ਅੰਕਿਤ ਦਿੱਲੀ ਪਹੁੰਚਿਆ ਤਾਂ ਉਹ ਉਸ ਨੂੰ ਵੀ ਛੱਡ ਕੇ ਕਿਸੇ ਦੂਜੀ ਜਗ੍ਹਾ ਚਲਾ ਗਿਆ। ਫਿਲਹਾਲ ਮੁੰਡੀ ਕਤਲ ਦੇ ਮਾਸਟਰਮਾਈਂਡ ਅਤੇ ਸ਼ਾਰਪ ਸ਼ੂਟਰ ਦੇ ਸੰਪਰਕ ਵਿਚ ਨਹੀਂ ਸੀ। ਇਸ ਲਈ ਪੁਲਸ ਉਸ ਨੂੰ ਫੜ ਨਹੀਂ ਸਕੀ ਹੈ। ਹੁਣ ਪੁਲਸ ਦੀਆਂ ਟੀਮਾਂ ਵਿਸ਼ੇਸ਼ ਰਣਨੀਤੀ ਦੇ ਤਹਿਤ ਕੰਮ ਕਰ ਰਹੀਆਂ ਹਨ। ਜਿਸ ਦੇ ਚੱਲਦੇ ਪੁਲਸ ਵਲੋਂ ਵੱਖ-ਵੱਖ ਸੂਬਿਆਂ ਵਿਚ ਕਾਰਵਾਈ ਕਰਕੇ ਕਾਤਲ ਨੂੰ ਫੜਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਿੱਧੂ ਦੇ ਕਤਲ ਤੋਂ ਬਾਅਦ ਸ਼ੂਟਰ ਨੇ ਲਾਰੈਂਸ ਨੂੰ ਕੀਤਾ ਫੋਨ, ਕਿਹਾ ਗਿਆਨੀ ਗੱਡੀ ਚਾੜ੍ਹ ’ਤਾ, ਸਾਹਮਣੇ ਆਈ ਕਾਲ ਰਿਕਾਰਡਿੰਗ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।